ਖਰੜ ਵਿਚ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਜਿਥੇ ਤੀਜੀ ਮੰਜ਼ਿਲ ਦੀ ਫਲੈਟ ਵਿਚ ਸਿਲੰਡਰ ਫਟਣ ਨਾਲ ਭਿਆਨਕ ਅੱਗ ਲੱਗ ਗਈ। ਘਟਨਾ ਦੌਰਾਨ ਘਰ ਦੇ ਸਾਰੇ ਲੋਕ ਗੁਰਦੁਆਰੇ ਗਏ ਹੋਏ ਸਨ। ਘਰ ‘ਚ ਕਿਸੇ ਦੇ ਮੌਜੂਦ ਨਾ ਹੋਣ ਕਰਕੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਅੱਗ ਕਾਰਨ ਲੱਖਾਂ ਦਾ ਸਮਾਨ ਸੜ ਕੇ ਹੋਇਆ ਸੁਆਹ ਹੋ ਗਿਆ। ਅੱਗ ਬੁਝਾਉਣ ਦੌਰਾਨ ਸਿਕਿਉਰਟੀ ਗਾਰਡ ਜ਼ਖਮੀ ਹੋ ਗਿਆ ਤੇ ਗਾਰਡ ਨੂੰ ਨੂੰ 32 ਸੈਕਟਰ ਚੰਡੀਗੜ੍ਹ ਰੈਫਰ ਕੀਤਾ ਗਿਆ। ਸੁਸਾਇਟੀ ਵਿਚ ਮੌਜੂਦ ਲੋਕਾਂ ਵੱਲੋਂ ਵੀਡੀਓ ਬਣਾਈ ਗਈ। ਲੋਕਾਂ ਨੇ ਦੱਸਿਆ ਕਿ ਤੀਜੀ ਮੰਜ਼ਿਲ ਦੀ ਬਾਲਕੌਨੀ ਵਿਚੋਂ ਪਹਿਲਾਂ ਧੂੰਆਂ ਨਿਕਲਦਾ ਹੋਇਆ ਦਿਖਾਈ ਦਿੱਤਾ ਤੇ ਫਿਰ ਅੱਗ ਦਾ ਭਾਂਬੜ ਮਚਿਆ ਤੇ ਫਿਰ ਜ਼ੋਰਦਾਰ ਧਮਾਕਾ ਹੋਇਆ।
ਘਰ ਵਿਚ ਰੱਖਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਤੇ ਜਦੋਂ ਘਰ ਪਰਿਵਾਰ ਪਰਤਿਆ ਤਾਂ ਉਨ੍ਹਾਂ ਦੇ ਹੋਸ਼ ਉਡ ਗਏ। ਧਮਾਕਾ ਇੰਨਾ ਤੇਜ਼ ਸੀ ਕਿ ਉਸ ਦੀ ਆਵਾਜ਼ ਨਾਲ ਸਾਰੇ ਕੰਬ ਉਠੇ। ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚੀ ਤੇ ਡੇਢ ਘੰਟੇ ਦੀ ਮੁਸ਼ੱਕਤ ਦੇ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਜਾਨੀ ਨੁਕਸਾਨ ਤਾਂ ਭਾਵੇ ਨਹੀਂ ਹੋਇਆ ਪਰ ਮਾਲੀ ਨੁਕਸਾਨ ਕਾਫੀ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -:
























