ਅਮਰੀਕਾ ਦੇ ਨਿਊਯਾਰਕ ਸ਼ਹਿਰ ‘ਚ ਭਿਆਨਕ ਅੱਗ ਲੱਗਣ ਕਾਰਨ 19 ਲੋਕਾਂ ਦੀ ਮੌਤ ਹੋ ਗਈ ਹੈ। ਨਿਊਯਾਰਕ ਦੇ ਮੇਅਰ ਨੇ ਕਿਹਾ ਕਿ ਐਤਵਾਰ ਨੂੰ ਸ਼ਹਿਰ ਦੀ ਇੱਕ ਉੱਚੀ ਇਮਾਰਤ ਵਿੱਚ ਅੱਗ ਲੱਗਣ ਕਾਰਨ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਲੋਕ ਜ਼ਖਮੀ ਹੋ ਗਏ ਹਨ।
ਇਸ ਵਿੱਚ 9 ਬੱਚੇ ਵੀ ਸ਼ਾਮਲ ਹਨ। ਇਹ ਘਟਨਾ ਅਮਰੀਕਾ ਵਿੱਚ ਸਭ ਤੋਂ ਘਾਤਕ ਰਿਹਾਇਸ਼ੀ ਅੱਗ ਹਾਦਸਿਆਂ ਵਿੱਚੋਂ ਇੱਕ ਹੈ। ਮੇਅਰ ਐਰਿਕ ਐਡਮਜ਼ ਨੇ ਦੱਸਿਆ ਕਿ “19 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ, ਕਈਆਂ ਦੀ ਹਾਲਤ ਗੰਭੀਰ ਹੈ।” ਉਨ੍ਹਾਂ ਕਿਹਾ ਕਿ 63 ਲੋਕ ਜ਼ਖਮੀ ਹੋਏ ਹਨ। ਮੇਅਰ ਨੇ ਕਿਹਾ, “ਇਹ ਸਾਡੇ ਇਤਿਹਾਸ ਵਿੱਚ ਸਭ ਤੋਂ ਘਾਤਕ ਅੱਗਾਂ ਵਿੱਚੋਂ ਇੱਕ ਹੈ।”
ਇਹ ਵੀ ਪੜ੍ਹੋ : ਇਸ ਦੇਸ਼ ‘ਚ ਮੌਜੂਦ ‘ਨਰਕ ਦੇ ਦਰਵਾਜ਼ੇ’ ਨੂੰ ਰਾਸ਼ਟਰਪਤੀ ਨੇ ਬੰਦ ਕਰਨ ਦੇ ਦਿੱਤੇ ਹੁਕਮ (ਤਸਵੀਰਾਂ)
ਉਨ੍ਹਾਂ ਨੇ ਕਿਹਾ ਕਿ, “ਅਸੀਂ ਜਿਨ੍ਹਾਂ ਲੋਕਾਂ ਨੂੰ ਗੁਆ ਦਿੱਤਾ ਹੈ, ਖਾਸ ਕਰਕੇ ਉਨ੍ਹਾਂ ਨੌਂ ਬੱਚਿਆਂ ਲਈ ਪ੍ਰਾਰਥਨਾ ਕਰਨ ਲਈ ਮੇਰੇ ਨਾਲ ਸ਼ਾਮਲ ਹੋਵੋ, ਜਿਨ੍ਹਾਂ ਨੇ ਇਸ ਘਟਨਾ ਵਿੱਚ ਆਪਣੀ ਜਾਨ ਗਵਾਈ।” ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਭਾਰੀ ਅੱਗ ਬਿਜਲੀ ਦੇ ਹੀਟਰ ਕਾਰਨ ਲੱਗੀ ਹੈ। ਨਿਊਯਾਰਕ ਸਿਟੀ ਫਾਇਰ ਡਿਪਾਰਟਮੈਂਟ ਦੇ ਕਮਿਸ਼ਨਰ ਡੇਨੀਅਲ ਨਿਗਰੋ ਨੇ ਪੱਤਰਕਾਰਾਂ ਨੂੰ ਦੱਸਿਆ, “ਮਾਰਸ਼ਲਾਂ ਨੇ ਭੌਤਿਕ ਸਬੂਤਾਂ ਅਤੇ ਵਸਨੀਕਾਂ ਦੇ ਹਵਾਲੇ ਤੋਂ ਜਾਣਕਾਰੀ ਤੋਂ ਪਤਾ ਲਗਾਇਆ ਕਿ ਅੱਗ ਇੱਕ ਬੈੱਡਰੂਮ ਵਿੱਚ ਇੱਕ ਪੋਰਟੇਬਲ ਇਲੈਕਟ੍ਰਿਕ ਹੀਟਰ ਤੋਂ ਸ਼ੁਰੂ ਹੋਈ ਸੀ।”
ਵੀਡੀਓ ਲਈ ਕਲਿੱਕ ਕਰੋ -: