ਮਰਚੈਂਟ ਨੇਵੀ ਵਿਚ ਤਾਇਨਾਤ ਪੰਜਾਬੀ ਨੌਜਵਾਨ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਪਰਿਵਾਰ ਵੱਲੋਂ ਉਸ ਦਾ ਕਤਲ ਕੀਤੇ ਜਾਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
ਮ੍ਰਿਤਕ ਦੀ ਪਛਾਣ ਬਲਰਾਜ ਸਿੰਘ ਵਜੋਂ ਹੋਈ ਹੈ। ਨੌਜਵਾਨ ਨੇ ਯੁ.ਕੇ. ਬਾਰਡਰ ‘ਤੇ ਸ਼ਿਪ ‘ਚ ਜਾਨ ਦਿੱਤੀ ਹੈ। ਬਲਰਾਜ ਸਿੰਘ ਮੋਹਾਲੀ ਦੇ ਬਲੌਂਗੀ ਨਾਲ ਸਬੰਧਤ ਸੀ ਤੇ ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ । ਉਨ੍ਹਾਂ ਦਾ ਕਹਿਣਾ ਹੈ ਕਿ ਸਾਡਾ ਪੁੱਤ ਅਜਿਹਾ ਕਦਮ ਨਹੀਂ ਚੁੱਕ ਸਕਦਾ ਸੀ।
ਬਲਰਾਜ ਦੇ ਪਿਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੇ ਬੈਚ ਦਾ ਕੋਈ ਵੀ ਅਜਿਹਾ ਨਹੀਂ ਮੰਨ ਰਿਹਾ ਕਿ ਬਲਰਾਜ ਸਿੰਘ ਨੇ ਅਜਿਹਾ ਕਦਮ ਚੁੱਕਿਆ ਹੈ। ਡੇਢ ਸਾਲ ਪਹਿਲਾਂ ਕੰਪਨੀ ਦੀ ਸਪਾਂਸਰਸ਼ਿਪ ਰਾਹੀਂ ਬਲਰਾਜ ਦੀ ਸਿਲੈਕਸ਼ਨ ਹੋਈ ਸੀ ਤੇ ਇਸ ਤੋਂ ਬਾਅਦ ਉਸ ਨੇ DNS ਦਾ ਕੋਰਸ ਕੀਤਾ। ਜੁਆਇੰਨਿੰਗ ਤੋਂ ਬਾਅਦ ਉਹ 7 ਮਾਰਚ ਨੂੰ ਘਰੋਂ ਚਲਾ ਗਿਆ। 10 ਤਰੀਕ ਨੂੰ ਸਿੰਗਾਪੁਰ ਤੋਂ ਸ਼ਿਪ ‘ਤੇ ਚੜ੍ਹਿਆ। ਸਾਊਥ ਅਫਰੀਕਾ ਤੇ ਯੂਕੇ ਗਿਆ। 16 ਮਾਰਚ ਨੂੰ ਕੰਪਨੀ ਨੇ ਦੱਸਿਆ ਕਿ ਤੁਹਾਡਾ ਬੱਚਾ ਨਹੀਂ ਰਿਹਾ ਪਰ ਮੈਨੂੰ ਵਿਸ਼ਵਾਸ ਨਹੀਂ ਹੋਇਆ।
ਇਹ ਵੀ ਪੜ੍ਹੋ : ਬਰਨਾਲਾ ਪੁਲਿਸ ਨੇ ਕਿਡਨੈਪਿੰਗ ਮਾਮਲੇ ‘ਚ ਅਗਵਾ ਹੋਇਆ ਬੱਚਾ ਸੁਰੱਖਿਅਤ ਕੀਤਾ ਬਰਾਮਦ, 8 ਮੁਲਜ਼ਮ ਗ੍ਰਿਫਤਾਰ
ਜਦੋਂ ਅਗਲੀ ਸਵੇਰ ਤੱਕ ਉਸ ਦਾ ਫੋਨ ਨਹੀਂ ਆਇਆ ਤਾਂ ਮੈਂ ਕੰਪਨੀ ਵਾਲਿਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਤੁਹਾਨੂੰ ਬਲਰਾਜ ਦੀ ਮ੍ਰਿਤਕ ਦੇਹ ਚਾਹੀਦੀ ਹੈ ਤਾਂ ਤੁਹਾਨੂੰ ਉਥੇ ਆਉਣਾ ਪਵੇਗਾ ਤੇ 18 ਸ਼ਾਮ ਨੂੰ ਮੈਂ ਤੇ ਮੇਰਾ ਭਾਣਜਾ ਉਥੇ ਪਹੁੰਚ ਗਏ। ਪਰ ਅਧਿਕਾਰੀਆਂ ਨੇ ਕੋਈ ਵੀ ਤਸੱਲੀਬਖਸ਼ ਜਵਾਬ ਨਹੀਂ ਦਿੱਤਾ। ਮੈਂ ਚਾਹੁੰਦਾ ਹਾਂ ਕਿ ਸਾਰੇ ਮਾਮਲੇ ਦੀ ਜਾਂਚ ਕੀਤੀ ਜਾਵੇ ਕਿਉਂਕਿ ਮੈਨੂੰ ਪੂਰਾ ਯਕੀਨ ਹੈ ਕਿ ਮੇਰਾ ਪੁੱਤ ਅਜਿਹਾ ਕਦਮ ਨਹੀਂ ਚੁੱਕ ਸਕਦਾ।
ਵੀਡੀਓ ਲਈ ਕਲਿੱਕ ਕਰੋ -:
