Met department predicts: ਨਵੀਂ ਦਿੱਲੀ: ਮੌਜੂਦਾ ਸਮੇਂ ਦੇਸ਼ ਵਿੱਚ ਮੌਸਮ ਦੀ ਖੇਡ ਚੱਲ ਰਹੀ ਹੈ । ਇੱਥੋਂ ਤੱਕ ਕਿ ਮਈ ਦੇ ਮਹੀਨੇ ਵਿੱਚ ਮੀਂਹ ਅਤੇ ਤੇਜ਼ ਤੂਫਾਨ ਦੇਖਣ ਨੂੰ ਮਿਲ ਰਿਹਾ ਹੈ । ਮੌਸਮ ਵਿਭਾਗ ਅਨੁਸਾਰ ਅਜਿਹੀ ਸਥਿਤੀ ਇਸ ਹਫਤੇ ਵੀ ਜਾਰੀ ਰਹੇਗੀ । ਮੌਸਮ ਵਿਭਾਗ ਨੇ ਐਤਵਾਰ 10 ਮਈ ਨੂੰ ਕਿਹਾ ਕਿ ਇਸ ਹਫਤੇ ਦੇਸ਼ ਦੇ ਕਈ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦੀ ਸੰਭਾਵਨਾ ਹੈ । ਇਸ ਤੋਂ ਇਲਾਵਾ ਕੁਝ ਥਾਵਾਂ ‘ਤੇ ਤੂਫਾਨ ਆਉਣ ਦੀ ਵੀ ਸੰਭਾਵਨਾ ਹੈ ।
IAD ਨੇ ਕਿਹਾ ਕਿ ਉੱਤਰੀ ਭਾਰਤ ਵਿੱਚ ਦੋ ਪੱਛਮੀ ਗੜਬੜੀਆਂ ਕਾਰਨ ਹਲਕੀ ਤੋਂ ਭਾਰੀ ਵਰਖਾ ਹੋ ਸਕਦੀ ਹੈ । ਇਨ੍ਹਾਂ ਗੜਬੜੀਆਂ ਕਾਰਨ ਪਹਾੜੀ ਅਤੇ ਮੈਦਾਨੀ ਇਲਾਕਿਆਂ ਵਿੱਚ ਤੂਫਾਨ ਵੀ ਆ ਸਕਦਾ ਹੈ । ਅਜਿਹਾ ਮੰਨਿਆ ਜਾ ਰਿਹਾ ਹੈ ਕਿ ਜੰਮੂ-ਕਸ਼ਮੀਰ, ਉਤਰਾਖੰਡ ਤੋਂ ਲੈ ਕੇ ਮੱਧ ਪ੍ਰਦੇਸ਼, ਮਹਾਂਰਾਸ਼ਟਰ ਤੱਕ ਕਈ ਰਾਜਾਂ ਵਿੱਚ ਤੇ ਵਰਖਾ ਹੋ ਸਕਦੀ ਹੈ ।
ਇਸ ਮਾਮਲੇ ਵਿੱਚ ਮੌਸਮ ਵਿਭਾਗ ਦੇ ਰਾਸ਼ਟਰੀ ਮੌਸਮ ਵਿਗਿਆਨ ਕੇਂਦਰ ਨੇ ਕਿਹਾ ਕਿ ਅਗਲੇ 36 ਘੰਟਿਆਂ ਵਿੱਚ ਉੱਤਰ-ਪੱਛਮੀ ਭਾਰਤ ਦਾ ਇੱਕ ਵੱਡੇ ਹਿੱਸੇ ਵਿੱਚ ਮੀਂਹ ਅਤੇ ਬੂੰਦਾਬਾਂਦੀ ਹੁੰਦੀ ਰਹੇਗੀ । ਮਿਲੀ ਜਾਣਕਾਰੀ ਅਨੁਸਾਰ ਉੱਤਰ-ਪੂਰਬ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਹੈ । ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਬੰਗਾਲ ਦੀ ਖਾੜੀ ਵਿੱਚ ਚੱਕਰਵਾਤੀ ਹਵਾਵਾਂ ਕਾਰਨ ਮੇਘਾਲਿਆ, ਅਸਾਮ ਦੇ ਨਾਲ-ਨਾਲ ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਵਰਗੇ ਤੱਟੀ ਵਿੱਚ ਬਾਰਿਸ਼ ਹੋ ਸਕਦੀ ਹੈ ।
ਇਸ ਤੋਂ ਪਹਿਲਾਂ ਐਤਵਾਰ ਨੂੰ ਮੌਸਮ ਨੇ ਆਪਣੇ ਵੱਖਰੇ ਰੰਗ ਦਿਖਾਇਆ ਹੈ । ਐਤਵਾਰ ਨੂੰ ਦਿੱਲੀ ਵਿੱਚ ਸਵੇਰੇ 11 ਵਜੇ ਤੋਂ ਬਾਅਦ ਹੀ ਤੇਜ਼ ਤੂਫਾਨ ਚੱਲਣਾ ਸ਼ੁਰੂ ਹੋ ਗਿਆ ਅਤੇ ਦਿਨ ਦੇ ਸਮੇਂ ਹੀ ਹਨੇਰਾ ਹੋ ਗਿਆ । ਰਾਜਧਾਨੀ ਵਿੱਚ ਤਕਰੀਬਨ 2-3 ਘੰਟਿਆਂ ਤੋਂ ਵੱਧ ਸਮੇਂ ਤੱਕ ਤੇਜ਼ ਹਵਾਵਾਂ ਜਾਰੀ ਰਹੀਆਂ ਅਤੇ ਕੁਝ ਸਮੇਂ ਲਈ ਮੀਂਹ ਵੀ ਪਿਆ ।