Meteorological Department warns : ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ 3 ਮਈ ਦੀ ਸ਼ਾਮ ਤੋਂ ਅਗਲੇ ਤਿੰਨ ਦਿਨਾਂ ਤੱਕ ਭਾਰਤ ਦੇ ਪੱਛਮੀ ਤੇ ਉਤਰੀ ਹਿੱਸਿਆਂ ਵਿਚ ਸਥਿਤ ਖੇਤਰਾਂ ਵਿਚ ਭਾਰੀ ਮੀਂਹ, ਗੜ੍ਹੇਮਾਰੀ ਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਇਸ ਸਬੰਧੀ ਆਈਐਮਡੀ ਵੱਲੋਂ 3 ਤੋਂ 6 ਮਈ ਦੇ ਵਿਚਕਾਰ ਉਤਰ-ਪੱਛਮੀ ਭਾਰਤ ਦੇ ਵਧੇਰੇ ਹਿੱਸਿਆਂ ਵਿਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਖੇਤਰੀ ਮੌਸਮ ਭਵਿੱਖਬਾਣੀ ਕੇਂਦਰ ਦੇ ਮੁਤਾਬਕ ਦਿੱਲੀ, ਹਰਿਆਣਾ, ਚੰਡੀਗੜ੍ਹ, ਉੱਤਰ ਪ੍ਰਦੇਸ਼, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਵਿਚ ਜਿੱਥੇ ਤੂਫਾਨ, ਧੂੜ ਦੇ ਤੂਫਾਨ ਅਤੇ ਝੱਖੜ ਭਰੀਆਂ ਹਵਾਵਾਂ ਚੱਲ ਸਕਦੀਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਤਰੀ ਮੌਸਮ ਪੂਰਵ ਅਨੁਮਾਨ ਕੇਂਦਰ, ਦਿੱਲੀ ਦੇ ਮੁਖੀ ਕੁਲਦੀਪ ਸ਼੍ਰੀ ਵਾਸਤਵ ਨੇ ਕਿਹਾ ਕਿ ਇਨ੍ਹਾਂ ਦਿਨਾਂ ਘੱਟ ਦਬਾਅ ਵਾਲਾ ਖੇਤਰ ਬਣਨ ਕਰਕੇ ਪੱਛਮੀ ਗੜਬੜੀ ਹੋਰ ਤੇਜ਼ ਹੋ ਜਾਵੇਗੀ ਅਤੇ ਅਰਬ ਸਾਗਰ ਤੋਂ ਨਮੀ ਪੈਦਾ ਕਾਰਨ 3 ਮਈ ਦੀ ਰਾਤ ਨੂੰ ਪੱਛਮੀ ਰਾਜਸਥਾਨ ਵਿੱਚ ਚੱਕਰਵਾਤੀ ਮੌਸਮ ਹੋਣ ਸੰਭਾਵਨਾ ਹੈ। ਜਿਸ ਦੇ ਚੱਲਦਿਆਂ ਉੱਤਰ ਪੱਛਮੀ ਖੇਤਰ ਵਿੱਚ ਅਗਲੇ ਤਿੰਨ, ਚਾਰ ਦਿਨਾਂ ਤੱਕ ਬਾਰਸ਼, ਗਰਜ, ਤੇਜ਼ ਹਵਾਵਾਂ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਸਕਦੀਆਂ ਹਨ। ਨਾਲ ਹੀ, ਪੱਛਮੀ ਹਿਮਾਲਿਆ ਦੇ ਉਪਰਲੇ ਖੇਤਰਾਂ ਵਿੱਚ ਬਰਫਬਾਰੀ ਹੋ ਸਕਦੀ ਹੈ।
ਮੌਸਮ ਵਿਭਾਗ ਵੱਲੋਂ ਜਾਰੀ ਬੁਲੇਟਿਨ ਮੁਤਾਬਕ 1 ਤੋਂ 5 ਮਈ ਤੱਕ ਦੱਖਣੀ ਅੰਡੇਮਾਨ ਸਾਗਰ ਅਤੇ ਦੱਖਣ-ਪੂਰਬੀ ਬੰਗਾਲ ਦੀ ਸਮੁੰਦਰੀ ਕੰਢੇ ਦੀ ਸਮੁੰਦਰੀ ਸਥਿਤੀ ਬਹੁਤ ਖਰਾਬ ਹੋ ਜਾਵੇਗੀ, ਜਿਸ ਦੇ ਚੱਲਦਿਆਂ ਵਿਭਾਗ ਵੱਲੋਂ ਮਛੇਰਿਆਂ ਨੂੰ 1 ਮਈ ਨੂੰ ਦੱਖਣ-ਪੂਰਬੀ ਬੰਗਾਲ ਦੀ ਖਾੜੀ ਵਿਚ ਦੱਖਣੀ ਅੰਡੇਮਾਨ ਸਾਗਰ ਵਿਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਇਹ 2 ਅਤੇ 3 ਮਈ ਨੂੰ ਦੱਖਣ-ਪੂਰਬੀ ਬੰਗਾਲ ਦੀ ਖਾੜੀ, ਅਤੇ ਅੰਡੇਮਾਨ ਸਾਗਰ ਅਤੇ ਦੱਖਣ-ਪੂਰਬੀ ਬੰਗਾਲ ਦੀ ਖਾੜੀ 4 ਅਤੇ 5 ਮਈ ਨੂੰ ਪਹੁੰਚ ਸਕਦਾ ਹੈ।