ਪੰਜਾਬ ਵਿੱਚ ਮੀਟਰ ਰੀਡਰ ਵੱਲੋਂ ਰਿਸ਼ਵਤ ਲੈਣ ਤੇ ਫੜੇ ਜਾਣ ਦਾ ਵੀਡੀਓ ਸਾਹਮਣੇ ਆਇਆ। ਵੀਡੀਓ ਵਾਇਰਲ ਹੋਣ ਤੋਂ ਬਾਅਦ ਬਲਵਿੰਦਰ ਸਿੰਘ ਮੀਟਰ ਰੀਡਰ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਹਨ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦੀ ਮੈਨੇਜਮੈਂਟ ਨੇ ਮੀਟਰ ਰੀਡਰ ਦੇ ਦੁਰਵਿਵਹਾਰ ਅਤੇ ਮਾੜੇ ਕੰਮਾਂ ਦਾ ਗੰਭੀਰ ਨੋਟਿਸ ਲਿਆ ਹੈ। ਮੋਗਾ ਜ਼ਿਲ੍ਹੇ ਦੇ ਅਜੀਤਵਾਲ ਦੇ ਪਿੰਡ ਚੂਹੜਚੱਕ ਵਿੱਚ ਇੱਕ ਮੀਟਰ ਰੀਡਰ ਨੇ ਇੱਕ ਪਰਿਵਾਰ ਤੋਂ ਇੱਕ ਹਜ਼ਾਰ ਦੀ ਰਿਸ਼ਵਤ ਲਈ ਤਾਂ ਲੋਕਾਂ ਨੇ ਉਸ ਨੂੰ ਫੜ ਲਿਆ ਸੀ।
ਇਸ ਦੌਰਾਨ ਮੀਟਰ ਰੀਡਰ ਨੇ ਵੀਡੀਓ ਬਣਦੀ ਵੇਖ ਕੇ ਪੰਜ-ਪੰਜ ਸੌ ਦੇ ਦੋ ਨੋਟ ਆਪਣੇ ਮੂੰਹ ਵਿੱਚ ਵਿੱਚ ਪਾ ਕੇ ਚਬਾਉਣੇ ਸ਼ੁਰੂ ਕਰ ਦਿੱਤੇ। ਇਹ ਵੇਖ ਕੇ ਪਿੰਡ ਵਾਲਿਆਂ ਨੇ ਉਸ ਦੇ ਮੂੰਹ ਵਿੱਚ ਹੱਥ ਪਾ ਕੇ ਰਿਸਵਤ ਦੇ ਨੋਟ ਬਾਹਰ ਕੱਢੇ। ਬਿਜਲੀ ਬੋਰਡ ਦੇ ਅਫਸਰਾਂ ਨੇ ਹੁਣ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਰਅਸਲ ਮੀਟਰ ਰੀਡਰ ਦੀ ਰੀਡਿੰਗ ਲੈਣ ਲਈ ਨਵੀਂ ਡਿਊਟੀ ਲੱਗੀ ਸੀ। ਉਹ ਪਿੰਡ ਵਿੱਚ ਰੀਡਿੰਗ ਲੈਣ ਗਿਆ। ਉਥੇ ਉਸ ਨੇ ਇੱਕ ਪਰਿਵਾਰ ਦਾ ਮੀਟਰ ਖਰਾਬ ਦੱਸਿਆ। ਘਰ ਵਿੱਚ ਸਿਰਫ ਔਰਤ ਹੀ ਮੌਜੂਦ ਸੀ। ਮੀਟਰ ਰੀਡਰ ਨੇ ਉਸ ਨੂੰ ਜੁਰਮਾਨੇ ਦੇ ਨਾਂ ‘ਤੇ ਡਰਾਇਆ। ਫਿਰ ਜੁਰਮਾਨਾ ਨਾ ਲਾਉਣ ਦੀ ਗੱਲ ਕਹਿ ਕੇ ਇੱਕ ਹਜ਼ਾਰ ਦੀ ਰਿਸ਼ਵਤ ਮੰਗੀ। ਪਿੰਡ ਵਾਲੇ ਰਿਸ਼ਵਤ ਮੰਗਣ ‘ਤੇ ਭੜਕ ਗਏ ਕਿਉਂਕਿ ਮੀਟਰ ਘਰ ਦੇ ਬਾਹਰ ਲੱਗਾ ਹੈ। ਉਸ ਵਿੱਚ ਕੋਈ ਖਰਾਬੀ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਜਦੋਂ ਮੀਟਰ ਰੀਡਰ ਦੇ ਰਿਸ਼ਵਤ ਮੰਗਣ ਦਾ ਪਤਾ ਲੱਗਾ ਤਾਂ ਪਿੰਡ ਵਾਲਿਆਂ ਨੇ ਉਸ ਨੂੰ ਫੜਣ ਦੀ ਤਰਕੀਬ ਘੜੀ। ਉਨ੍ਹਾਂ ਨੇ ਪੰਜ-ਪੰਜ ਰੁਪਏ ਦੇ ਦੋ ਨੋਟਾਂ ਦੀ ਫੋਟੋਕਾਪੀ ਕਰਵਾਈ. ਉਸ ਤੋਂ ਬਾਅਦ ਉਨ੍ਹਾਂ ਨੇ ਮੀਟਰ ਰੀਡਰ ਨੂੰ ਫੜਾ ਦਿੱਤਾ। ਜਿਵੇਂ ਹੀ ਉਸ ਨੇ ਨੋਟ ਜੇਬ ਵਿੱਚ ਰਖੇ ਤਾਂ ਪਿੰਡ ਵਾਲਿਆਂ ਨੇ ਉਸ ਨੂੰ ਘੇਰ ਲਿਆ। ਘਬਰਾਏ ਮੀਟਰ ਰੀਡਰ ਨੇ ਬਚਣ ਲਈ ਜੇਬ ਤੋਂ ਰੁਪਏ ਕੱਢੇ ਤੇ ਉਨ੍ਹਾਂ ਨੂੰ ਚਬਾਉਣ ਲੱਗਾ। ਇਹ ਵੇਖ ਕੇ ਪਿੰਡ ਵਾਲਿਆਂ ਨੇ ਉਸ ਦੇ ਮੂੰਹ ਵਿੱਚ ਹੱਥ ਪਾ ਕੇ ਨੋਟ ਕਢਵਾ ਲਏ।