ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਐਕਸ਼ਨ ਮੋਡ ਵਿਚ ਹਨ। ਲਗਾਤਾਰ ਕੋਈ ਨਾ ਕੋਈ ਨਵਾਂ ਫਰਮਾਨ ਉਨ੍ਹਾਂ ਵੱਲੋਂ ਲਾਗੂ ਕੀਤਾ ਜਾ ਰਿਹਾ ਹੈ। ਹੁਣ ਗੈਰ-ਕਾਨੂੰਨੀ ਪ੍ਰਵਾਸੀਆਂ ਨਾਲ ਜੁੜਿਆ ਇਕ ਹੋਰ ਫਰਮਾਨ ਟਰੰਪ ਵੱਲੋਂ ਜਾਰੀ ਕੀਤਾ ਗਿਆ ਹੈ।
ਜਿਹੜੇ ਜਹਾਜ਼ਾਂ ਰਾਹੀਂ ਗੈਰ-ਕਾਨੂੰਨੀ ਪ੍ਰਵਾਸੀ ਵਾਪਸ ਆਪਣੇ ਵਤਨ ਪਰਤੇ ਸਨ,ਉਨ੍ਹਾਂ ਨੂੰ ਅਮਰੀਕੀ ਰਾਸ਼ਟਰਪਤੀ ਵੱਲੋਂ ਬੰਦ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਟਰੰਪ ਨੇ ਫੌਜੀ ਜਹਾਜ਼ਾਂ ਦੇ ਇਸਤੇਮਾਲ ‘ਤੇ ਰੋਕ ਲਗਾ ਦਿੱਤੀ ਹੈ। ਦੱਸ ਦੇਈਏ ਕਿ ਟਰੰਪ ਪ੍ਰਸ਼ਾਸਨ ਨੇ ਵਿਦੇਸ਼ ਤੇ ਗਵਾਂਤਨਾਮੋ ਬੇ ਵਿਚ ਪ੍ਰਵਾਸੀਆਂ ਨੂੰ ਉਡਾਉਣ ਲਈ ਸੀ-17 ਦਾ ਇਸਤੇਮਾਲ ਕੀਤਾ ਸੀ। ਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਨੇ ਗੈਰ-ਕਾਨੂੰਨੀ ਤੌਰ ਤੋਂ ਅਮਰੀਕਾ ਵਿਚ ਪ੍ਰਵੇਸ਼ ਕਰਨ ਵਾਲੇ ਪ੍ਰਵਾਸੀਆਂ ਨੂੰ ਗਵਾਂਤਨਾਮੋ ਬੇ ਜਾਂ ਹੋਰ ਦੇਸ਼ਾਂ ਵਿਚ ਉਡਾਉਣ ਲਈ ਫੌਜੀ ਜਹਾਜ਼ਾਂ ਦੀ ਵਰਤੋਂ ਕਰਨੀ ਬੰਦ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਬਟਾਲਾ : ਗੱਠਾਂ ਢੋਣ ਵਾਲੀ ਟਰਾਲੀ ਨਾਲ ਟ.ਕ.ਰਾਉਣ ਦੇ ਬਾਅਦ ਪਲਟੀਆਂ 2 ਕਾਰਾਂ, ਹਾ.ਦਸੇ ‘ਚ 3 ਨੇ ਛੱਡੇ ਸਾ/ਹ
ਰਾਸ਼ਟਰਪਤੀ ਟਰੰਪ ਨੇ ਆਪਣੇ ਦੂਜੇ ਕਾਰਜਕਾਲ ਦਾ ਮੁੱਖ ਫੋਕਸ ਗੈਰ-ਕਾਨੂੰਨੀ ਪ੍ਰਵਾਸੀਆਂ ‘ਤੇ ਕਾਰਵਾਈ ਨੂੰ ਬਣਾਇਆ ਹੈ। ਪਰ ਵਾਲ ਸਟਰੀਟ ਜਰਨਲ ਨੇ ਰਿਪੋਰਟ ਦਿੱਤੀ ਹੈ ਕਿ ਕੁਝ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਘਰੇਲੂ ਦੇਸ਼ਾਂ ਜਾਂ ਗਵਾਂਟਾਨਾਮੋ ਬੇ ਦੇ ਮਿਲਟਰੀ ਬੇਸ ‘ਤੇ ਜਾਣ ਲਈ ਫੌਜੀ ਜਹਾਜ਼ਾਂ ਦੀ ਵਰਤੋਂ ਕਰਨਾ ਮਹਿੰਗਾ ਅਤੇ ਸਾਬਤ ਹੋਇਆ ਹੈ। ਰੱਖਿਆ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਨੂੰ ਤੈਅ ਕੀਤੀ ਗਈ ਫਲਾਈਟ ਰੱਦ ਕਰ ਦਿੱਤੀ ਗਈ ਸੀ। ਅਧਿਕਾਰੀਆਂ ਨੇ ਕਿਹਾ ਕਿ ਅਜਿਹੀਆਂ ਉਡਾਣਾਂ ‘ਤੇ ਪਾਬੰਦੀ ਨੂੰ ਵਧਾਇਆ ਜਾ ਸਕਦਾ ਹੈ ਜਾਂ ਸਥਾਈ ਕੀਤਾ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:
