Military personnel will now get canteen : ਚੰਡੀਗੜ੍ਹ : ਕੋਰੋਨਾ ਮਹਾਮਾਰੀ ਕਾਰਨ ਲੱਗੇ ਇਸ ਲੌਕਡਾਊਨ ਦੌਰਾਨ ਵੈਸਟਰਨ ਕਮਾਂਡ ਦੇ ਅਧੀਨ ਮਿਲਟਰੀ ਵੱਲੋਂ ਕਈ ਯੂਨਿਟ ਰਨ ਕੰਟੀਨਾਂ ਖੋਲ੍ਹਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਪਰ ਇਨ੍ਹਾਂ ਕੰਟੀਨਾਂ ਦੇ ਖੁੱਲ੍ਹਣ ਨਾਲ ਇਥੇ ਇਕਦਮ ਭੀੜ ਵਧ ਜਾਣ ਨਾਲ ਸਥਾਨਕ ਮਿਲਟਰੀ ਪ੍ਰਸ਼ਾਸਨ ਲਈ ਵੱਡੀ ਸਮੱਸਿਆ ਸਾਹਮਣੇ ਆ ਰਹੀ ਹੈ। ਕੋਵਿਡ-19 ਤੋਂ ਬਚਾਅ ਦੇ ਮੱਦੇਨਜ਼ਰ ਇਸ ਦੌਰਾਨ ਲੋਕਾਂ ਦੀ ਭੀੜ ਨੂੰ ਕੰਟਰੋਲ ਕਰਨ ਦੇ ਇਰਾਦੇ ਨਾਲ ਵੈਸਟਰਨ ਕਮਾਂਡ ਦੇ ਅਧੀਨ ਖੜਗਾ ਕੋਰ ਵੱਲੋਂ ਯੂਨਿਟ ਰਨ ਕੰਟੀਨਾਂ ਲਈ ਇਕ ਖਾਸ ਮੋਬਾਈਲ ਐਪ ਤਿਆਰ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਇਸ ਐਪ ਨੂੰ ਆਰਮੀ ਦੇ ਆਈਟੀ ਮਾਹਿਰਾਂ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ। ਮਿਲਟਰੀ ਅਫਸਰਾਂ ਨੂੰ ਉਮੀਦ ਹੈ ਕਿ ਇਸ ਐਪ ਦੇ ਰੁਝਾਨ ਤੋਂ ਬਾਅਦ ਕੋਵਿਡ-19 ਮਹਾਮਾਰੀ ਦੇ ਚੱਲਦਿਆਂ ਕੈਂਟੀਨਾਂ ਵਿਚ ਉਮੜਨ ਵਾਲੀ ਭੀੜ ਵਿਚ ਕਾਫੀ ਕਮੀ ਆਏਗੀ। ਨਾਲ ਹੀ ਮਿਲਟਰੀ ਕਰਮਚਾਰੀਆਂ ਦੇ ਸਾਬਕਾ ਫੌਜੀਆਂ ਨੂੰ ਸਾਮਾਨ ਖਰੀਦਣ ਲਈ ਉਡੀਕ ਅਤੇ ਜੱਦੋਜਹਿਦ ਵੀ ਨਹੀਂ ਕਰਨੀ ਪਏਗੀ।
ਕੇਯੂਆਰਸੀ-1 ਅਤੇ ਕੇਯੂਆਰਸੀ-2 ਨਾਂ ਨਾਲ ਤਿਆਰ ਇਹ ਮੋਬਾਈਲ ਐਪ ਸਰਵਿਸ ਆਰਮੀ ਕਰਮਚਾਰੀਆਂ ਅਤੇ ਰਿਟਾਇਰਡ ਹੋ ਚੁੱਕੇ ਸਾਬਕਾ ਫੌਜੀਆਂ ਲਈ ਵੱਖ-ਵੱਖ ਹੈ। ਸਮਾਰਟ ਫੋਨ ’ਤੇ ਇਸ ਐਪ ਨੂੰ ਡਾਊਨਲੋਡ ਕਰਕੇ ਇਸ ਦੇ ਰਾਹੀਂ ਫੌਜੀ ਕਰਮਚਾਰੀਆਂ ਅਤੇ ਸਾਬਕਾ ਫੌਜੀ ਕੰਟੀਨ ਤੋਂ ਸਾਮਾਨ ਖਰੀਦਣ ਲਈ ਬੁਕਿੰਗ ਕਰਵਾ ਸਕਦੇ ਹਨ। ਐਪ ਤੋਂ ਬੁੱਕ ਕਰਵਾਇਆ ਗਿਆ ਸਾਮਾਨ ਕੰਟੀਨ ਤੋਂ ਅਗਲੇ ਦਿਨ ਹੀ ਪੈਕਡ ਕਰਕੇ ਬਿਲ ਦੇ ਨਾਲ ਉਨ੍ਹਾਂ ਨੂੰ ਦੇ ਮਿਲ ਜਾਏਗਾ।