Minister Kangar son in law : ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ 2002 ਵਿਚ ਬਣੀ ਕਾਂਗਰਸ ਸਰਕਾਰ ਦੇ ਵੇਲੇ ਸਭ ਤੋਂ ਵੱਡੇ ਨੌਕਰੀ ਘਪਲੇ ਨੂੰ ਸਾਹਮਣੇ ਲਿਆਉਣ ਵਾਲੇ ਭੂਪਜੀਤ ਸਿੰਘ ਦੇ ਪੁੱਤਰ ਨੂੰ ਨੌਕਰੀ ਮਿਲੇਗੀ। ਭੂਪਜੀਤ ਨੇ ਲਗਭਗ 18 ਸਾਲ ਪਹਿਲਾਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਤਤਕਾਲੀ ਚੇਅਰਮੈਨ ਰਵੀ ਸਿੱਧੂ ਨੂੰ ਰਿਸ਼ਵਤ ਕਾਂਡ ਵਿਚ ਫੜਵਾਇਆ ਸੀ। ਬਾਅਦ ਵਿਚ ਭੂਪਜੀਤ ਸਿੰਘ ਦਾ ਆਪਣੇ ਸੇਵਾਕਾਲ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਉਨ੍ਹਾਂ ਦੇ ਬੇਟੇ ਗੁਰਸ਼ੇਰ ਸਿੰਘ ਨੂੰ ਤਰਸ ਦੇ ਆਧਾਰ ’ਤੇ ਐਕਸਾਈਜ਼ ਇੰਸਪੈਕਟਰ ਲਗਾਉਣ ਲਈ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਦੱਸਣਯੋਗ ਹੈ ਕਿ ਗੁਰਸ਼ੇਰ ਪੰਜਾਬ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਜਵਾਈ ਹਨ।
ਸੂਬੇ ਦੇ ਮਾਲੀਆ ਮੰਤਰੀ ਕਾਂਗੜ ਨੇ ਹੀ ਆਪਣੇ ਜਵਾਈ ਨੂੰ ਤਰਸ ਦੇ ਆਧਾਰ ’ਤੇ ਨੌਕਰੀ ਦੇਣ ਦੀ ਬੇਨਤੀ ਕੀਤੀ ਹੈ। ਮੁੱਖ ਮੰਤਰੀ ਨੂੰ ਕੀਤੀ ਗਈ ਬੇਨਤੀ ਤੋਂ ਬਾਅਦ ਗੁਰਸ਼ੇਰ ਸਿੰਘ ਦੀ ਫਾਈਲ ਆਬਕਾਰੀ ਵਿਭਾਗ ਕੋਲ ਪਹੁੰਚ ਗਈ ਹੈ। ਟੈਕਸੇਸ਼ਨ ਵਿਭਾਗ ਇਸ ਗੱਲ ’ਤੇ ਵਿਚਾਰ ਕਰ ਰਿਹਾ ਹੈ ਕਿ ਗੁਰਸ਼ੇਰ ਸਿੰਘ ਨੂੰ ਤਰਸ ਦੇ ਆਧਾਰ ’ਤੇ ਨੌਕਰੀ ਦਿੱਤੀ ਜਾ ਸਕਦੀ ਹੈ ਜਾਂ ਨਹੀਂ।
ਭੂਪਜੀਤ ਸਿੰਘ ਆਪਣੇ ਕਾਰਜਕਾਲ ਦੌਰਾਨ ਚੰਗੇ ਅਫਸਰ ਮੰਨੇ ਜਾਂਦੇ ਸਨ। ਉਨ੍ਹਾਂ ਘਪਲੇ ਦੀਆਂ ਪਰਤਾਂ ਖੋਲ੍ਹਣ ਵਿਚ ਤਤਕਾਲੀ ਪੰਜਾਬ ਸਰਕਾਰ ਦੀ ਮਦਦ ਵੀ ਕੀਤੀ। ਜੇਕਰ ਉਨ੍ਹਾਂ ਦਾ ਬੇਟਾ ਨਿਯਮਾਂ ਮੁਤਾਬਕ ਨੌਕਰੀ ਲਈ ਯੋਗ ਹੋਵੇਗਾ ਤਾਂ ਉਸ ਨੂੰ ਸਰਕਾਰੀ ਨੌਕਰੀ ਦਿੱਤੀ ਜਾ ਸਕਦੀ ਹੈ। ਅਜੇਇਹ ਕਹਿਣਾ ਮੁਸ਼ਕਿਲ ਹੈ ਕਿ ਸਰਕਾਰ ਨੌਕਰੀ ਦੇਵੇਗੀ, ਕਿਉਂਕਿ ਟੈਕਸੇਸ਼ਨ ਵਿਭਾਗ ਵੱਲੋਂ ਫਾਈਲ ਆਉਣੀ ਅਜੇ ਬਾਕੀ ਹੈ। ਦੱਸਣਯੋਗ ਹੈ ਕਿ ਭੂਪਜੀਤ ਸਿੰਘ ਦੇਸ਼ ਦੇ ਸਭ ਤੋਂ ਵੱਡੇ ਨੌਕਰੀ ਘਪਲੇ ਦੇ ਸ਼ਿਕਾਇਤਕਰਾਤ ਸਨ। 25 ਮਾਰਚ 2002 ਨੂੰ ਪੀਪੀਐਸਸੀ ਦੇ ਤਤਕਾਲੀ ਚੇਅਰਮੈਨ ਸਿੱਧੂ ਨੇ ਭੂਪਜੀਤ ਸਿੰਘ ਨੂੰ ਪੀਸੀਐਸਸੀ ਵਿਚ ਸ਼ਾਮਲ ਕਰਨ ਲਈ ਰਿਸ਼ਵਤ ਦੀ ਮੰਗ ਕੀਤੀ ਸੀ। ਉਨ੍ਹਾਂ ਵਿਜੀਲੈਂਸ ਨੂੰ ਸ਼ਿਕਾਇਤ ਵੱਲੋਂ ਵਿਜੀਲੈਂਸ ਦੇ ਕਹਿਣ ’ਤੇ ਹੀ ਰਿਸ਼ਵਤ ਦੀ ਪਹਿਲੀ ਕਿਸ਼ਤ ਪੰਜ ਲੱਖ ਰੁਪਏ ਦੇਣ ਲਈ ਭੂਪਜੀਤ ਸਿੱਧੂ ਦੇ ਸੈਕਟਰ 39 ਸਥਿਤ ਰਿਹਾਇਸ਼ ਗਏ ਸਨ। ਸਿੱਧੂ ਦੇ ਫੜੇ ਜਾਣ ਤੋਂ ਬਾਅਦ ਕਈ ਪੀਸੀਐਸ ਅਫਸਰ, ਜਿਊਡੀਸ਼ੀਅਲ ਅਫਸਰ, ਕਾਲਜ ਲੈਕਚਰਾਰ, ਡਾਕਟਰ ਆਦਿ ਲਪੇਟ ਵਿਚ ਆਏ ਸਨ।