ਪੰਜਾਬ ਹੜ੍ਹ ਦੀ ਮਾਰ ਝੱਲ ਰਿਹਾ ਹੈ। ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਬਚਾਅ ਤੇ ਰਾਹਤ ਕਾਰਜਾਂ ਦੀ ਕਮਾਨ ਸੰਭਾਲੀ ਹੈ। ਉਨ੍ਹਾਂ ਕਿਹਾ ਕਿਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਬਚਾਅ ਕਾਰਜ ਜੰਗੀ ਪੱਧਰ ‘ਤੇ ਜਾਰੀ ਹੈ। ਉਨ੍ਹਾਂ ਕਿਹਾ ਕਿ ਫਾਜ਼ਿਲਕਾ ਵਿਖੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ 8 ਰਾਹਤ ਕੇਂਦਰ ਬਣਾਏ ਗਏ ਹਨ। 2,000 ਦੇ ਕਰੀਬ ਲੋਕਾਂ ਨੂੰ ਬਚਾ ਕੇ ਸੁਰੱਖਿਅਤ ਥਾਵਾਂ ‘ਤੇ ਲਿਆਂਦਾ ਗਿਆ ਹੈ। 600 ਦੇ ਕਰੀਬ ਹੜ੍ਹ ਪੀੜਤ ਲੋਕ ਤੇ 400 ਦੇ ਕਰੀਬ ਪਸ਼ੂ ਰਾਹਤ ਕੇਂਦਰਾਂ ‘ਚ ਮੌਜੂਦ ਹਨ।
ਇਹ ਵੀ ਪੜ੍ਹੋ : ਨ/ਸ਼ੇ ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ, ਤਰਨਤਾਰਨ ਦੇ ਪਿੰਡ ਜੋਧਪੁਰ ‘ਚ ਨੌਜਵਾਨ ਦੀ ਮੌ/ਤ
ਕੈਬਨਿਟ ਮੰਤਰੀ ਸੌਂਦ ਨੇ ਦੱਸਿਆ ਕਿ ਸਾਡੀਆਂ ਰੈਸਕਿਊ ਟੀਮਾਂ ਵਧੀਆ ਢੰਗ ਨਾਲ ਕੰਮ ਕਰ ਰਹੀਆਂ ਹਨ। ਬਚਾਅ ਤੇ ਰਾਹਤ ਕਾਰਜਾਂ ਲਈ ਲਗਭਗ 23 ਕਿਸ਼ਤੀਆਂ ਹਨ। ਇਸ ਵਿਚ NDRF ਤੇ ਭਾਰਤੀ ਫੌਜ ਦਾ ਵੀ ਵਡਮੁੱਲਾ ਸਹਿਯੋਗ ਮਿਲ ਰਿਹਾ ਹੈ। ਸਰਕਾਰ ਤੇ ਪੂਰਾ ਪ੍ਰਸ਼ਾਸਨ 24×7 ਕਾਰਜਸ਼ੀਲ ਹੈ। ਹੜ੍ਹਾਂ ਕਾਰਨ ਹੋਣ ਵਾਲਿਆਂ ਬਿਮਾਰੀਆਂ ਤੋਂ ਬਚਾਅ ਲਈ ਫ਼ਾਜ਼ਿਲਕਾ ‘ਚ ਦਵਾਈਆਂ ਵੰਡੀਆਂ ਗਈਆਂ ਹਨ। ਪੱਤਣ ਪੋਸਟ, ਕਾਵਾਂਵਾਲੀ ਪੋਸਟ ਤੇ ਅੱਤੂਵਾਲਾ ਪੁਲ ਵਿਖੇ 8 ਮੈਡੀਕਲ ਟੀਮਾਂ, ਦਵਾਈਆਂ ਤੇ ਐਬੂਲੈਂਸ ਸਣੇ 24 ਘੰਟੇ ਹਾਜ਼ਰ ਹਨ ਤੇ ਜ਼ਖਮੀ ਤੇ ਬਿਮਾਰ ਲੋਕਾਂ ਦੇ ਇਲਾਜ ਲਈ ਹਸਪਤਾਲਾਂ ‘ਚ ਪੂਰੇ ਪ੍ਰਬੰਧ ਕੀਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:
























