ਸੂਚਨਾ ਤੇ ਪ੍ਰਾਸਰਣ ਮੰਤਰਾਲੇ ਨੇ ਸਾਰੇ ਮੀਡੀਆ ਚੈਨਲਾਂ ਨੂੰ ਰਾਸ਼ਟਰੀ ਸੁਰੱਖਿਆ ਦੇ ਹਿੱਤ ਵਿਚ ਰੱਖਿਆ ਕਾਰਜਾਂ ਤੇ ਸੁਰੱਖਿਆ ਬਲਾਂ ਦਾ ਲਾਈਵ ਕਵਰੇਜ ਨਾ ਦਿਖਾਏ ਜਾਣ ਦੀ ਸਲਾਹ ਜਾਰੀ ਕੀਤੀ ਹੈ। ਸਲਾਹ ਵਿਚ ਰਾਸ਼ਟਰੀ ਸੁਰੱਖਿਆ ਦੇ ਸਰਵਉੱਚ ਮਹੱਤਵ ‘ਤੇ ਜ਼ੋਰ ਦਿੱਤਾ ਗਿਆ ਹੈ ਤੇ ਮੌਜੂਦਾ ਕਾਨੂੰਨਾਂ ਤੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਦੀ ਸਲਾਹ ਦਿੱਤੀ ਗਈ ਹੈ।
ਮੰਤਰਾਲੇ ਨੇ ਖਾਸ ਤੌਰ ‘ਤੇ ਕਿਹਾ ਹੈ ਕਿ ਰੱਖਿਆ ਕਾਰਜਾਂ ਨਾਲ ਸਬੰਧਤ ‘ਸਰੋਤ ਆਧਾਰਿਤ’ ਜਾਣਕਾਰੀ ਦਾ ਕੋਈ ਲਾਈਵ ਕਵਰੇਜ, ਦ੍ਰਿਸ਼ ਜਾਂ ਪ੍ਰਸਾਰ ਨਹੀਂ ਹੋਣਾ ਚਾਹੀਦਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਅਜਿਹੀ ਰਿਪੋਰਟਿੰਗ ਅਣਜਾਣੇ ਵਿਚ ਦੁਸ਼ਮਣ ਸੰਸਥਾਵਾਂ ਦੀ ਮਦਦ ਕਰ ਸਕਦੀ ਹੈ।
ਮੀਡੀਆ ਤੇ ਡਿਜੀਟਲ ਪਲੇਟਫਾਰਮਾਂ ਨੂੰ ਸੰਵੇਦਨਸ਼ੀਲ ਜਾਣਕਾਰੀ ਦੇ ਖੁਲਾਸੇ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੀ ਰਿਪੋਰਟਿੰਗ ਵਿਚ ਸਾਵਧਾਨੀ, ਸੰਵੇਦਨਸ਼ੀਲਤਾ ਤੇ ਜ਼ਿੰਮੇਵਾਰੀ ਬਣਾਏ ਰੱਖਣ। ਕੇਬਲ ਟੈਲੀਵਿਜ਼ਨ ਨੈੱਟਵਰਕ (ਸੋਧ) ਨਿਯਮ, 2021 ਦੇ ਨਿਯਮ 6(1)(p) ਦੀ ਪਾਲਣਾ ਕਰਨਾ ਲਾਜ਼ਮੀ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























