Minor girl abducted from home : ਗੁਰਦਾਸਪੁਰ : ਪੰਜਾਬ ਵਿੱਚ ਹੁਣ ਅਪਰਾਧ ਕਰਨ ਵਾਲਿਆਂ ਦੇ ਹੌਂਸਲੇ ਇੰਨੇ ਬੁਲੰਦ ਹੁੰਦੇ ਜਾ ਰਹੇ ਹਨ ਕਿ ਉਨ੍ਹਾਂ ਨੂੰ ਕਾਨੂੰਨ ਤੇ ਸਮਾਜ ਦਾ ਕੋਈ ਡਰ ਨਹੀਂ ਰਿਹਾ। ਉਹ ਬੇਖੌਫ ਹੋ ਕੇ ਅਪਰਾਧ ਕਰ ਰਹੇ ਹਨ। ਅਜਿਹੀ ਹੀ ਘਟਨਾ ਸਾਹਮਣੇ ਆਈ ਦੀਨਾਨਗਰ ਦੇ ਓਗਾਰਾ ਪਿੰਡ ਵਿੱਚ, ਜਿਥੇ ਗੈਂਗਸਟਰਾਂ ਨੇ 16 ਸਾਲਾ ਨਾਬਾਲਗ ਲੜਕੀ ਨੂੰ ਦਿਨ-ਦਿਹਾੜੇ ਉਸ ਦੇ ਘਰੋਂ ਮਾਪਿਆਂ ਦੇ ਸਾਹਮਣੇ ਅਗਵਾਕਰ ਲਿਆ। ਘਟਨਾ ਬੀਤੇ ਦਿਨ ਮੰਗਲਵਾਰ ਦੁਪਹਿਰ 3 ਵਜੇ ਦੀ ਹੈ। ਅਗਵਾ ਲੜਕੀ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ 6 ਨੌਜਵਾਨ ਆਏ, ਜਿਨ੍ਹਾਂ ਵਿੱਚੋਂ ਦੋ ਨੇ ਘਰ ਵਿੱਚ ਦਾਖਲ ਹੋ ਕੇ ਪਿਸਤੌਲ ਨਾਲ 3 ਰਾਊਂਡ ਫਾਇਰ ਕੀਤੇ ਅਤੇ ਲੜਕੀ ਨੂੰ ਆਪਣੇ ਨਾਲ ਲੈ ਗਏ।
ਪੁਲਿਸ ਨੂੰ ਗੋਲੀਆਂ ਦੇ ਖਾਲੀ ਸ਼ੈੱਲ ਵੀ ਬਰਾਮਦ ਹੋਏ ਹਨ। ਡੀਐਸਪੀ ਮਹੇਸ਼ ਸੈਣੀ ਨੇ ਦੱਸਿਆ ਕਿ ਮੁਲਜ਼ਮ ਸੁਖਦੀਪ ਸਿੰਘ ਬੁੜਾ ਨਿਵਾਸੀ ਖਰਲ ਅਤੇ ਗੁਰਜੀਤ ਸਿੰਘ ਉਰਫ ਭਾਅ ਵਾਸੀ ਪਿੰਡ ਲੱਖਨਪਾਲ ਸਮੇਤ 6 ਵਿਰੁੱਧ ਆਈਪੀਸੀ ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ‘ਤੇ ਪਹਿਲਾਂ ਵੀ ਕਈ ਕੇਸ ਦਰਜ ਕੀਤੇ ਜਾ ਚੁੱਕੇ ਹਨ।
ਸੁਖਦੀਪ ਸਿੰਘ ਬੂੜਾ ਅਤੇ ਗੁਰਜੀਤ ਸਿੰਘ ਉਰਫ ਭਾਅ ਗੈਂਗਸਟਰ ਸੁੱਖ ਭਿੱਖੀਵਾਲ ਗਿਰੋਹ ਨਾਲ ਸਬੰਧਤ ਹਨ। ਸੁੱਖ ਇਸ ਸਮੇਂ ਭਗੌੜਾ ਹੈ, ਜਦੋਂ ਕਿ ਉਸ ਦਾ ਸਾਥੀ ਗਿਆਨ ਜੇਲ੍ਹ ਵਿੱਚ ਹੈ। ਬੂਰਾ ਨੇ ਪਿਸਤੌਲ ਦੇ ਨੋਕ ‘ਤੇ ਪਠਾਨਕੋਟ ਤੋਂ ਗੁਰਦਾਸਪੁਰ ਜਾ ਰਹੀ ਸਵਿਫਟ ਕਾਰ ਨੂੰ ਵੀ ਖੋਹ ਲਿਆ ਸੀ। ਗੈਂਗਸਟਰਾਂ ਦਾ ਪਿੰਡ ਓਗਰਾ ਦੇ ਇੱਕ ਵਿਅਕਤੀ ਦੇ ਘਰ ਆਉਣਾ-ਜਾਣਾ ਸੀ।