ਮੁੱਲਾਂਪੁਰ ਵਿਖੇ ਪੁਲਿਸ ਵੱਲੋਂ ਬਦਮਾਸ਼ ਦਾ ਐਨਕਾਊਂਟਰ ਕੀਤਾ ਗਿਆ। ਬਦਮਾਸ਼ ਨੂੰ ਰਿਕਵਰੀ ਲਈ ਲਿਆਂਦਾ ਗਿਆ ਸੀ ਜਿਥੇ ਉਸ ਵੱਲੋਂ ਪੁਲਿਸ ਟੀਮ ‘ਤੇ ਹਮਲਾ ਕਰ ਦਿੱਤਾ ਗਿਆ ਤੇ ਇਸ ਹਮਲੇ ਵਿਚ ਇਕ ਹੌਲਦਾਰ ਜ਼ਖਮੀ ਹੋ ਗਿਆ। ਇਸ ਮਗਰੋਂ ਪੁਲਿਸ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਤੇ ਫਾਇਰਿੰਗ ਕਰਕੇ ਮੁਲਜ਼ਮ ਰੁਪਿੰਦਰਜੀਤ ਸਿੰਘ ਜਖਮੀ ਹੋ ਗਿਆ ਜਿਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।
ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਮੁੱਲਾਂਪੁਰ ਜੀਟੀ ਰੋਡ ‘ਤੇ ਫਾਰਚੂਨਰ ਗੱਡੀ ਵਿਚ ਕੁਝ ਲੁਟੇਰੇ ਆਏ ਤੇ ਟਰੱਕ ਡਰਾਈਵਰ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ ਟਰੱਕ ਖੋਹ ਕੇ ਫਰਾਰ ਹੋ ਗਏ। ਇਸੇ ਮਾਮਲੇ ਵਿਚ ਪੁਲਿਸ ਨੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਦ ਕਿ ਚੌਥਾ ਫਰਾਰ ਦੱਸਿਆ ਜਾ ਰਿਹਾ ਹੈ। ਗ੍ਰਿਫਤਾਰ ਕੀਤੇ 3 ਲੁਟੇਰਿਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਤੇ ਇਸੇ ਦੌਰਾਨ ਵਾਰਦਾਤ ਵਿਚ ਵਰਤੇ ਗਏ ਹਥਿਆਰਾਂ ਦੀ ਰਿਕਵਰੀ ਲਈ ਪੁਲਿਸ ਬਦਮਾਸ਼ ਰੁਪਿੰਦਰਜੀਤ ਸਿੰਘ ਨੂੰ ਨਿਸ਼ਾਨਦੇਹੀ ਵਾਲੀ ਥਾਂ ‘ਤੇ ਲੈ ਕੇ ਆਈ ਸੀ ਪਰ ਇਥੇ ਉਸ ਵੱਲੋਂ ਪੁਲਿਸ ਟੀਮ ਵੱਲੋਂ ਹਮਲਾ ਕਰ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
























