ਬਟਾਲਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਵੱਡੇ ਗੈਂਗ ਨਾਲ ਸਬੰਧਤ ਬਦਮਾਸ਼ ਦੀ ਪੁਲਿਸ ਨਾਲ ਮੁਠਭੇੜ ਹੋਈ ਹੈ। ਬਦਮਾਸ਼ ਮਾਣਕ ਵਾਸੀ ਛੇਹਰਟਾ ਵਲੋਂ ਪੁਲਿਸ ਪਾਰਟੀ ‘ਤੇ ਫਾਇਰਿੰਗ ਕੀਤੀ ਗਈ ਹੈ। ਜਾਣਕਾਰੀ ਮੁਤਾਬਕ 2 ਨਵੰਬਰ ਨੂੰ ਬਟਾਲਾ ਵਿਚ ਡੇਰਾ ਰੋਡ ‘ਤੇ ਹੋਏ ਦੀਪ ਚੀਮਾ ਦੇ ਕਤਲ ਮਾਮਲੇ ਵਿਚ 5 ਦੋਸ਼ੀ ਨਾਮਜ਼ਦ ਸਨ। ਇਸੇ ਮਾਮਲੇ ਵਿਚ 2 ਮੁਲਜ਼ਮ ਤਾਂ ਗ੍ਰਿਫਤਾਰ ਕਰ ਲਏ ਗਏ ਸਨ ਤੇ ਬਾਕੀ 3 ਦੀ ਭਾਲ ਜਾਰੀ ਸੀ।
ਉਨ੍ਹਾਂ ਹੀ 3 ਦੋਸ਼ੀਆਂ ਵਿਚੋਂ ਇਹ ਜ਼ਖਮੀ ਬਦਮਾਸ਼ ਵੀ ਦੱਸਿਆ ਜਾ ਰਿਹਾ ਹੈ। ਬੀਤੀ ਰਾਤ ਪੁਲਿਸ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਨਾਕਾਬੰਦੀ ਕਰਕੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਬਦਮਾਸ਼ ਨੇ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ । ਪੁਲਿਸ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ। ਬਦਮਾਸ਼ ਜ਼ਖਮੀ ਹੋ ਗਿਆ ਤੇ ਇਸ ਨੂੰ ਕਾਬੂ ਕੀਤਾ ਗਿਆ।
ਇਹ ਵੀ ਪੜ੍ਹੋ : ਮੱਕਾ ਤੋਂ ਮਦੀਨਾ ਜਾ ਰਹੀ ਬੱਸ ਦੀ ਡੀਜ਼ਲ ਟੈਂਕਰ ਨਾਲ ਹੋਈ ਟੱ.ਕ.ਰ, ਹਾ.ਦ.ਸੇ 42 ਭਾਰਤੀਆਂ ਦੀ ਗਈ ਜਾ/ਨ
ਪੁਲਿਸ ਮੁਤਾਬਕ ਮਾਣਿਕ ਹੱਤਿਆ, ਫਿਰੌਤੀ ਤੇ ਆਰਮਸ ਐਕਟ ਦੇ ਕਈ ਮਾਮਲਿਆਂ ਵਿਚ ਲੋੜੀਂਦਾ ਹੈ। ਲੰਬੇ ਸਮੇਂ ਤੋਂ ਪੁਲਿਸ ਨੂੰ ਇਸ ਦੀ ਭਾਲ ਸੀ। ਉਸ ਨੂੰ ਜਖਮੀ ਹਾਲਤ ਵਿਚ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਉਸ ਨੂੰ ਰਿਮਾਂਡ ‘ਤੇ ਲੈ ਕੇ ਪੁੱਛਗਿਛ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























