ਭਾਰਤੀ ਸ਼ਾਰਟ ਵੀਡੀਓ ਸ਼ੇਅਰਿੰਗ ਐਪ Mitron ਨੇ ਦੇਖਦਿਆਂ ਹੀ ਦੇਖੀਆਂ ਭਾਰਤ ‘ਚ ਪ੍ਰਸਿੱਧੀ ਹਾਸਲ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸਨੂੰ ਇਕ ਮਹੀਨੇ ‘ਚ ਹੀ 50 ਲੱਖ ਤੋਂ ਜ਼ਿਆਦਾ ਡਾਊਨਲੋਡ ਮਿਲੇ ਹਨ। Google Play Store ‘ਤੇ Mitron ਅਜਿਹਾ ਦੂਸਰਾ ਸਭ ਤੋਂ ਜ਼ਿਆਦਾ ਡਾਊਨਲੋਡ ਹੋਣ ਵਾਲਾ ਐਪ ਬਣ ਗਿਆ ਹੈ। ਜ਼ਿਕਰਯੋਗ ਹੈ ਕਿ ਕੋਵਿਡ-19 ਮਹਾਮਾਰੀ ਦਾ Mitron ਐਪ ਨੂੰ ਬਹੁਤ ਫਾਇਦਾ ਮਿਲਿਆ ਹੈ ਅਤੇ ਲੋਕਾਂ ‘ਚ ਇਸਦੀ ਡਿਮਾਂਡ ‘ਚ ਕਾਫ਼ੀ ਵਾਧਾ ਦਰਜ ਕੀਤਾ ਗਿਆ ਹੈ। Youtube VS TikTok ਇੰਟਰਨੈੱਟ War ਦੌਰਾਨ Mitron ਐਪ ਨੂੰ ਕਾਫੀ ਪ੍ਰਸਿੱਧੀ ਮਿਲੀ।
ਮੋਬਾਈਲ ਮਾਰਕਿਟਿੰਗ ਐਂਡ ਡਾਟਾ ਐਨਾਲਿਟਿਕਸ ਕੰਪਨੀ Growth Bug ਦੇ ਦੀਪਕ ਏਬੋਟ ਨੇ ਇਸ ਸਬੰਧੀ ਦੱਸਿਆ ਕਿ ਇੰਡੀਆ ਵੀਡੀਓ ਸ਼ੇਅਰਿੰਗ ਐਪ ਇੱਕ ਦਿਨ ‘ਚ 5 ਲੱਖ ਲੋਕਾਂ ਦੁਆਰਾ ਡਾਊਨਲੋਡ ਕੀਤਾ ਜਾ ਰਿਹਾ ਹੈ। ਟਿਕਟੋਕ ਵਾਂਗ ਹੀ ਇਸ ‘ਤੇ ਸ਼ਾਰਟ ਵੀਡੀਓ ਪੋਸਟ ਕੀਤੀਆਂ ਜਾ ਸਕਦੀਆਂ ਹਨ। ਮਿੱਤਰੋ ਸ਼ਬਦ ਦੋਸਤਾਂ ਦਾ ਪ੍ਰਤੀਕ ਹੈ , ਇਹ ਸ਼ਬਦ ਆਮ ਤੌਰ ‘ਤੇ ਪੀਐੱਮ ਮੋਦੀ ਦੇ ਸੰਬੋਧਨ ਭਾਸ਼ਣਾਂ ‘ਚ ਵੀ ਵਰਤਿਆ ਜਾਂਦਾ ਹੈ।
ਦੱਸ ਦੇਈਏ ਕਿ IIT ਰੁੜਕੀ ਦੇ ਇੱਕ ਵਿਦਿਆਰਥੀ ਨੇ ਮਿੱਤਰੋ ਐਪ ਨੂੰ ਵਿਕਸਿਤ ਕੀਤਾ ਹੈ। ਆਸਾਨ ਇੰਟਰਫੇਸ ਦੇ ਨਾਲ-ਨਾਲ ਯੂਜ਼ਰਜ਼ ਨੂੰ ਵੀਡੀਓ ਐਡਿਟ, ਸ਼ੇਅਰ ਤੇ ਕਰਿਏਟ ਕਰਨ ਦਾ ਖਾਸ ਮੌਕਾ ਮਿਲਦਾ ਹੈ। Mitron ਐਪ ਦੀ ਅਜੇਹੀ ਦਮਦਾਰ ਐਂਟਰੀ ਨੇ ਇੱਕ ਵਾਰ ਤਾਂ ਚੀਨੀ ਐਪ Tiktok ਨੂੰ ਸਖ਼ਤ ਟੱਕਰ ਦਿੱਤੀ ਹੈ।