ਰੂਪਨਗਰ ਤੋਂ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਕੈਨੇਡਾ ਦੇ ਟੋਰਾਂਟੋ ਏਅਰਪੋਰਟ ‘ਤੇ ਰੋਕਕੇ 7 ਘੰਟੇ ਪੁੱਛਗਿਛ ਕੀਤੀ ਗਈ। ਦੱਸਿਆ ਕਿ ਕਿ ਉਨ੍ਹਾਂ ਤੋਂ ਨਾਬਾਲਗ ਬੱਚੇ ਨਾਲ ਮਾਰਕੁੱਟ ਦੇ ਮਾਮਲੇ ਵਿਚ 7 ਘੰਟੇ ਪੁੱਛਗਿਛ ਕੀਤੀ ਗਈ।
ਰੂਪਨਗਰ ਦੇ SSP ਵੱਲੋਂ ਕਲੀਨ ਚਿੱਟ ਦਿੱਤੇ ਜਾਣ ਦੇ ਬਾਅਦ ਉਨ੍ਹਾਂ ਨੂੰ ਕੈਨੇਡਾ ਵਿਚ ਪ੍ਰਵੇਸ਼ ਹੋਣ ਦੀ ਇਜਾਜ਼ਤ ਦਿੱਤੀ ਗਈ। ਸੰਦੋਆ ਖਿਲਾਫ ਕੈਨੇਡੀਆਈ ਇਮੀਗ੍ਰੇਸ਼ਨ ਵਿਭਾਗ ਨੂੰ ਇਕ ਸ਼ਿਕਾਇਤ ਮਿਲੀ ਸੀ। ਇਸ ਵਿਚ ਲਿਖਿਆ ਗਿਆ ਸੀ ਕਿ ਉਨ੍ਹਾਂ ‘ਤੇ FIR ਦਰਜ ਹਨ। ਇਸ ਕਾਰਨ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਉਨ੍ਹਾਂ ਨੂੰ ਏਅਰਪੋਰਟ ‘ਤੇ ਰੋਕ ਲਿਆ। ਇਸ ਦੇ ਬਾਅਦ ਕੈਨੇਡਾ ਦੇ ਅਧਿਕਾਰੀਆਂ ਨੇ ਰੂਪਨਗਰ ਦੇ ਐੱਸਐੱਸਪੀ ਨਾਲ ਸੰਪਰਕ ਕੀਤਾ।
SSP ਗੁਲਨੀਤ ਖੁਰਾਣਾ ਨੇ ਸਾਬਕਾ ਵਿਧਾਇਕ ਸੰਦੋਆ ਨੂੰ ਕਲੀਨ ਚਿੱਟ ਦਿੰਦੇ ਹੋਏ ਇਕ ਪੱਤਰ ਕੈਨੇਡਾ ਦੇ ਅਧਿਕਾਰੀਆਂ ਨੂੰ ਭੇਜਿਆ। 7 ਘੰਟੇ ਬਾਅਦ ਸੰਦੋਆ ਨੂੰ ਜਾਣ ਦਿੱਤਾ ਗਿਆ। SSP ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਸਾਬਕਾ ਵਿਧਾਇਕ ਬਾਰੇ ਉਨ੍ਹਾਂ ਤੋਂ ਜਾਣਕਾਰੀ ਮੰਗੀ ਗਈ ਸੀ। ਉਨ੍ਹਾਂ ਨੇ ਭੇਜੇ ਪੱਤਰ ਵਿਚ ਸਪੱਸ਼ਟ ਕੀਤਾ ਕਿ ਉਨ੍ਹਾਂ ਖਿਲਾਫ ਇਕ ਮਾਮਲਾ ਸੀ ਜਿਸ ਨੂੰ ਹਾਈਕੋਰਟ ਨੇ ਖਤਮ ਕਰ ਦਿੱਤਾ ਸੀ।
ਇਹ ਵੀ ਪੜ੍ਹੋ : 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੋਚਿੰਗ ‘ਚ ਨਹੀਂ ਮਿਲੇਗਾ ਦਾਖਲਾ, ਕੇਂਦਰ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼
ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ 2018 ਵਿਚ ਵੀ ਕੈਨੇਡਾ ਗਏ ਸਨ। ਉਦੋਂ ਵੀ ਸੰਦੋਆ ਨੂੰ ਭਾਰਤ ਡਿਪੋਰਟ ਕਰ ਦਿੱਤਾ ਗਿਆ ਸੀ। ਇਹ ਮਾਮਲਾ 2010 ਦਾ ਹੈ। ਸਾਬਕਾ ਵਿਧਾਇਕ ਸੰਦੋਆ ਦਿੱਲੀ ਵਿਚ ਟੈਕਸੀ ਚਲਾਉਂਦੇ ਸਨ। ਰੋਪੜ ਦਾ ਇਕ ਬੱਚਾ ਸੀ ਜੋ ਉਨ੍ਹਾਂ ਕੋਲ ਟੈਕਸੀ ਚਲਾਉਣਾ ਸਿੱਖ ਰਿਹਾ ਸੀ। ਉਹ ਬੱਚਾ ਸੰਦੋਹਾ ਕੋਲ ਹੀ ਰਹਿੰਦਾ ਸੀ। 2010 ਵਿਚ ਬੱਚਾ ਰੋਂਦੇ-ਰੋਂਦੇ ਰੋਪੜ ਪਹੁੰਚ ਗਿਆ। ਉਸ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਤੇ ਮੈਡੀਕਲ ਹੋਇਆ। ਮੈਡੀਕਲ ਵਿਚ ਬੱਚੇ ਨਾਲ ਮਾਰਕੁੱਟ ਸਾਹਮਣੇ ਆਈ ਪਰ ਬਾਅਦ ਵਿਚ ਦੋਵੇਂ ਪਾਰਟੀਆਂ ਵਿਚ ਸਮਝੌਤਾ ਹੋ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”