MLA Bains clashes with Akalis : ਲੁਧਿਆਣਾ ਦੇ ਕੋਟ ਮੰਗਲ ਸਿੰਘ ਇਲਾਕੇ ਵਿੱਚ ਐਤਵਾਰ ਨੂੰ ਸੜਕ ਨਿਰਮਾਣ ਦੇ ਉਦਘਾਟਨ ਮੌਕੇ ਲਿਪ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਅਕਾਲੀ ਆਗੂ ਗੁਰਪ੍ਰੀਤ ਗੋਸ਼ਾ ਨਾਲ ਝੜਪ ਹੋ ਗਈ।
ਤਣਾਅ ਏਨਾ ਵੱਧ ਗਿਆ ਕਿ ਦੋਵਾਂ ਦੇ ਹਮਾਇਤੀ ਇਕ-ਦੂਜੇ ਨੂੰ ਗਾਲਾਂ ਕੱਢਣ ਲੱਗ ਪਏ। ਦੋਵਾਂ ਧਿਰਾਂ ਦੇ ਸਮਰਥਕਾਂ ਵਿਚਾਲੇ ਖੂਬ ਹੱਥੋਪਾਈ ਹੋਈ। ਘਟਨਾ ਤੋਂ ਬਾਅਦ ਕੋਟ ਮੰਗਲ ਸਿੰਘ ਇਲਾਕੇ ਵਿੱਚ ਤਣਾਅ ਦਾ ਮਾਹੌਲ ਹੈ।
ਇਹ ਵੀ ਪੜ੍ਹੋ : Covid-19 : ਪੰਜਾਬ ਦੇ ਪਿੰਡਾਂ ‘ਚ ਕਿਉਂ ਹੋ ਰਹੀਆਂ ਵਧੇਰੇ ਮੌਤਾਂ? ਸਰਵੇਅ ‘ਚ ਹੋਇਆ ਵੱਡਾ ਖੁਲਾਸਾ
ਜਦੋਂ ਕੋਟ ਮੰਗਲ ਸਿੰਘ ਇਲਾਕੇ ਵਿੱਚ 1.73 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਉਦਘਾਟਨ ਕਰਨ ਸਿਮਰਜੀਤ ਸਿੰਘ ਬੈਂਸ ਪਹੁੰਚੇ ਤਾਂ ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ ਦੇ ਬੇਟੇ ਅਮਨ ਨੇ ਇਸ ਦਾ ਵਿਰੋਧ ਕੀਤਾ। ਅਮਨ ਦਾ ਦੋਸ਼ ਹੈ ਕਿ ਸੜਕ ਦਾ ਕੰਮ ਉਸ ਦੇ ਪਿਤਾ ਨੇ ਮੇਅਰ ਰਹਿੰਦਿਆਂ ਕੀਤਾ ਸੀ ਅਤੇ ਵਿਧਾਇਕ ਝੂਠ ਬੋਲ ਰਹੇ ਹਨ।
ਉਸ ਤੋਂ ਬਾਅਦ ਅਕਾਲੀ ਆਗੂ ਗੁਰਪ੍ਰੀਤ ਗੋਸ਼ਾ ਮੌਕੇ ‘ਤੇ ਪਹੁੰਚ ਗਏ। ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿੱਚ ਬਹਿਸ ਸ਼ੁਰੂ ਹੋ ਗਈ। ਇਹ ਵੇਖ ਕੇ ਧੱਕਾ-ਮੁੱਕੀ ਤੇ ਹੱਥੋਪਾਈ ਵੀ ਸ਼ੁਰੂ ਹੋ ਗਈ। ਅਕਾਲੀ ਆਗੂਆਂ ਨੇ ਬੈਂਸ ਖਿਲਾਫ ਨਾਅਰੇਬਾਜ਼ੀ ਸ਼ੁਰੂ ਕੀਤੀ। ਗੋਸ਼ਾ ਨੇ ਕਿਹਾ ਕਿ ਬੈਂਸ ਨੇ ਪਹਿਲਾਂ ਕੋਈ ਕੰਮ ਨਹੀਂ ਕੀਤਾ ਅਤੇ ਹੁਣ ਦੂਜਿਆਂ ਵੱਲੋਂ ਕੀਤੇ ਕੰਮ ਦਾ ਸਿਹਰਾ ਲੈਣ ਆ ਰਹੇ ਹਨ।