ਹੁਣ ਸੜਕਾਂ ‘ਤੇ ਸਫਰ ਕਰਨ ਵਾਲੇ ਲੋਕਾਂ ਨੂੰ ਇੱਕ ਹੋਰ ਝਟਕਾ ਲੱਗ ਸਕਦਾ ਹੈ, ਜੀ ਹਾਂ। ਦਰਅਸਲ ਸਰਕਾਰ ਸੜਕਾਂ ‘ਤੇ ਫ੍ਰੀ ਸਫਰ ਖ਼ਤਮ ਕਰ ਲੋਕਾਂ ਤੋਂ 1.40 ਲੱਖ ਕਰੋੜ ਕਮਾਈ ਕਰਨ ਦੀ ਤਿਆਰੀ ਕਰ ਰਹੀ ਹੈ।
ਇੱਕ ਪ੍ਰੋਗਰਾਮ ਵਿੱਚ ਬੋਲਦਿਆਂ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਦੀ ਕਮਾਈ ਵਧਾਉਣ ਦੀ ਗੱਲ ਕਹੀ ਹੈ। ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵੇਲੇ ਅਥਾਰਟੀ ਨੂੰ ਸਿਰਫ਼ 40,000 ਕਰੋੜ ਰੁਪਏ ਦੀ ਆਮਦਨ ਹੁੰਦੀ ਹੈ ਪਰ ਆਉਣ ਵਾਲੇ 3-5 ਸਾਲਾਂ ਵਿੱਚ ਇਸ ਨੂੰ ਵਧਾ ਕੇ 1.40 ਲੱਖ ਕਰੋੜ ਰੁਪਏ ਕਰਨ ਦਾ ਉਨ੍ਹਾਂ ਦਾ ਟੀਚਾ ਹੈ।
ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਦੀ ਤਰੱਕੀ ਲਈ ਉਸ ਦੀ ਆਰਥਿਕ ਤਰੱਕੀ ਬਹੁਤ ਜ਼ਰੂਰੀ ਹੈ। ਇਸ ਲਈ ਸਰਕਾਰ ਦਾ ਪਹਿਲਾ ਏਜੰਡਾ ਦੇਸ਼ ਨੂੰ ਆਰਥਿਕ ਤੌਰ ‘ਤੇ ਖੁਸ਼ਹਾਲ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਦੇਸ਼ ਆਰਥਿਕ ਤੌਰ ‘ਤੇ ਉਦੋਂ ਹੀ ਖੁਸ਼ਹਾਲ ਹੁੰਦਾ ਹੈ ਜਦੋਂ ਸਰਕਾਰ ਉਸ ਦੇਸ਼ ਦੇ ਪੇਂਡੂ ਅਤੇ ਕਬਾਇਲੀ ਆਬਾਦੀ ਵਾਲੇ ਖੇਤਰਾਂ ਵਿੱਚ ਆਰਥਿਕ ਤਰੱਕੀ ਲਈ ਕੰਮ ਕਰਦੀ ਹੈ।
ਇਸ ਲਈ ਕਿਸੇ ਵੀ ਦੇਸ਼ ਨੂੰ ਆਰਥਿਕ ਤੌਰ ‘ਤੇ ਸਸ਼ਕਤ ਬਣਾਉਣ ਲਈ ਉੱਥੋਂ ਦੀ ਆਬਾਦੀ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਾ ਬਹੁਤ ਜ਼ਰੂਰੀ ਹੈ, ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਆਪਣੇ ਪੇਂਡੂ ਅਤੇ ਕਬਾਇਲੀ ਖੇਤਰਾਂ ਦੀ ਤਰੱਕੀ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਦੀ ਵਿਅਕਤੀ ਆਮਦਨ ਵਧਾਉਣ ਲਈ ਕੰਮ ਕਰ ਰਹੀ ਹੈ | ਅਸੀਂ ਇਸ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ ਤਾਂ ਜੋ ਦੇਸ਼ ਦੀ ਜੀਡੀਪੀ ਵੱਧ ਸਕੇ ਅਤੇ ਭਾਰਤ ਆਤਮ ਨਿਰਭਰ ਬਣ ਸਕੇ।
ਵੀਡੀਓ ਲਈ ਕਲਿੱਕ ਕਰੋ -: