ਮੋਗਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਇਕ ਮਹਿਲਾ ਇੰਸਪੈਕਟਰ ਵੱਲੋਂ ਅਦਾਲਤ ਵਿਚ ਸਰੰਡਰ ਕੀਤਾ ਗਿਆ ਹੈ। ਮੋਗਾ ਦੇ ਕਸਬਾ ਕੋਟ ਈਸੇ ਖਾਂ ਦੀ ਤਤਕਾਲੀਨ SHO ਇੰਸਪੈਕਟਰ ਅਰਸ਼ਦੀਪ ਕੌਰ ਗਰੇਵਾਲ ਨੇ ਆਖਿਰਕਾਰ ਲਗਭਗ 9 ਮਹੀਨੇ ਫਰਾਰ ਹੋਣ ਦੇ ਬਾਅਦ ਮੋਗਾ ਦੀ ਮਾਣਯੋਗ ਅਦਾਲਤ ਵਿਚ ਸਰੰਡਰ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਵੱਡੇ ਮਾਮਲਿਆਂ ਵਿਚ ਇਸ ਮਹਿਲਾ ਇੰਸਪੈਕਟਰ ਦਾ ਨਾਂ ਸੀ। ਇਸੇ ਦੇ ਚੱਲਦਿਆਂ ਮਾਮਲਾ ਦਰਜ ਕੀਤਾ ਗਿਆ ਪਰ ਅਦਾਲਤ ਵਿਚ ਪੇਸ਼ ਨਾ ਹੋਣ ਦੇ ਚੱਲਦਿਆਂ ਇਸ ਮਹਿਲਾ ਇੰਸਪੈਕਟਰ ਨੂੰ 2 ਮਹੀਨੇ ਪਹਿਲਾਂ ਭਗੌੜਾ ਕਰਾਰ ਦਿੱਤਾ ਗਿਆ ਤੇ ਅੱਜ ਖੁਦ ਇਸ ਮਹਿਲਾ ਇੰਸਪੈਕਟਰ ਵੱਲੋਂ ਸਰੰਡਰ ਕਰ ਦਿੱਤਾ ਗਿਆ ਹੈ।
ਦੱਸ ਦੇਈਏ ਕਿ NDPS ਐਕਟ ਤੇ ਰਿਸ਼ਵਤਖੋਰੀ ਮਾਮਲੇ ਵਿਚ ਅਰਸ਼ਦੀਪ ਕੌਰ ਗਰੇਵਾਲ ਦਾ ਨਾਂ ਸੀ। ਉਨ੍ਹਾਂ ‘ਤੇ 5 ਲੱਖ ਦੀ ਰਿਸ਼ਵਤ ਲੈ ਕੇ ਡਰੱਗ ਤਸਕਰਾਂ ਨੂੰ ਛੱਡਣ ਦਾ ਵੀ ਦੋਸ਼ ਹੈ। ਅਕਤੂਬਰ 2024 ਵਿਚ ਪੁਲਿਸ ਟੀਮ ਨੇ ਕੋਟ ਈਸੇ ਖਾਂ ਵਿਚ ਇਕ ਡਰੱਗ ਤਸਕਰ ਤੇ ਉਸ ਦੇ 2 ਸਹਿਯੋਗੀਆਂ ਨੂੰ ਨਸ਼ੇ ਨਾਲ ਫੜਿਆ ਸੀ। FIR ਮੁਤਾਬਕ ਅਰਸ਼ਦੀਪ ਕੌਰ ਤੇ ਉਸ ਦੇ ਦੋ ਹੈੱਡ ਕਾਂਸਟੇਬਲ ਨੇ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਤਿੰਨੋਂ ਮੁਲਜ਼ਮਾਂ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਰਿਹਾਅ ਕਰ ਦਿੱਤਾ ਸੀ। ਜਾਂਚ ਵਿਚ ਦੋਸ਼ ਸਹੀ ਪਾਏ ਜਾਣਦੇ ਬਾਅਦ ਇੰਸਪੈਕਟਰ ਅਰਸ਼ਦੀਪ ਕੌਰ, ਦੋ ਹੈੱਡ ਕਾਂਸਟੇਬਲ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਤੇ ਉਨ੍ਹਾਂ ‘ਤੇ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ADGP ਵਾਈ ਪੂਰਨ ਸਿੰਘ ਦਾ ਅੱਜ PGI ‘ਚ ਹੋਵੇਗਾ ਪੋਸਟਮਾਰਟਮ, ਪਰਿਵਾਰ ਨੇ ਦਿੱਤੀ ਸਹਿਮਤੀ
ਮਾਮਲਾ ਦਰਜ ਹੋਣ ਦੇ ਬਾਅਦ ਤੋਂ ਹੀ ਅਰਸ਼ਦੀਪ ਕੌਰ ਫਰਾਰ ਸੀ। ਲਗਭਗ 9 ਮਹੀਨੇ ਤੱਕ ਪੁਲਿਸ ਤੇ ਕੋਰਟ ਦੀ ਪਹੁੰਚ ਤੋਂ ਦੂਰ ਰਹਿਣ ਦੇ ਬਾਅਦ ਇੰਸਪੈਕਟਰ ਅਰਸ਼ਦੀਪ ਕੌਰ ਗਰੇਵਾਲ ਨੇ ਚੁੱਪਚਾਪ ਕੋਰਟ ਵਿਚ ਸਰੰਡਰ ਕਰ ਦਿੱਤਾ। ਜਾਂਚ ਕੀਤੀ ਜਾ ਰਹੀ ਹੈ। ਸੁਣਵਾਈ ਹੋਵੇਗੀ ਤੇ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁੱਛਗਿਛ ਦੌਰਾਨ ਕੀ ਕੁਝ ਸਾਹਮਣੇ ਆਏਗਾ, ਇਹ ਸਭ ਕੁਝ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -:
























