ਮੋਹਾਲੀ ਦੀ ਡੀਐੱਸਪੀ ਰੁਪਿੰਦਰ ਕੌਰ ਸੋਹੀ ਦੀ ਚਚੇਰੀ ਭੈਣ ਦੀ ਦਰਦਨਾਕ ਮੌਤ ਹੋ ਜਾਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਅਮਨਦੀਪ ਕੌਰ ਜੋ ਕਿ ਮੋਹਾਲੀ ਫੇਜ਼-1 ਸਥਿਤ ਗਊਸ਼ਾਲਾ ‘ਚ ਕੰਮ ਕਰ ਰਹੀ ਸੀ ਕਿ ਚਾਰਾ ਮਸ਼ੀਨ ਵਿਚ ਉਸ ਦਾ ਦੁਪੱਟਾ ਫਸ ਗਿਆ। ਝਟਕੇ ਕਾਰਨ ਉਹ ਡਿੱਗ ਗਈ ਤੇ ਅਮਨਦੀਪ ਦੀ ਗਰਦਨ ਦੀ ਹੱਡੀ ਟੁੱਟੀ ਗਈ ਤੇ ਮੌਕੇ ’ਤੇ ਹੋਈ ਉਸ ਦੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਅਮਨਦੀਪ ਪ੍ਰਾਈਵੇਟ ਸਕੂਲ ‘ਚ ਅਧਿਆਪਕਾ ਸੀ ਤੇ ਉਸ ਦੀ ਇਕ ਧੀ ਵੀ ਹੈ ਜੋ ਕਿ ਕੈਨੇਡਾ ਵਿਚ ਰਹਿੰਦੀ ਹੈ। ਬੀਤੀ ਸਵੇਰੇ ਅਮਨਦੀਪ ਕੌਰ ਗਊਆਂ ਨੂੰ ਚਾਰਾ ਪਾਉਣ ਲਈ ਗਈ ਸੀ। ਇਸ ਦੌਰਾਨ ਅਚਾਨਕ ਉਸ ਦਾ ਦੁਪੱਟਾ ਚਾਰਾ ਮਸ਼ੀਨ ਦੀ ਮੋਟਰ ਵਿਚ ਫਸ ਗਿਆ। ਝਟਕੇ ਕਰਕੇ ਉਸ ਦੀ ਗਰਦਨ ਦੀ ਹੱਡੀ ਟੁੱਟ ਗਈ ਤੇ ਹਾਦਸੇ ਦੇ ਤੁਰੰਤ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਅਮਨਦੀਪ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਪਰ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਹ ਵੀ ਪੜ੍ਹੋ : ਐਕ.ਸੀ/ਡੈਂਟ ਮਗਰੋਂ ਹਰਭਜਨ ਮਾਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਕਿਹਾ-‘ਪ੍ਰਮਾਤਮਾ ਨੇ ਕੁਝ ਕਰਨ ਲਈ ਇਕ ਹੋਰ ਮੌਕਾ ਦਿੱਤਾ’
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਹੈ ਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























