ਵ੍ਹਟਸਐਪ ਨੇ ਆਪਣੀ ਟਰਮ ਐਂਡ ਸਰਵਿਸਿਜ਼ ਨੂੰ ਅਪਡੇਟ ਕਰ ਦਿੱਤਾ ਹੈ। ਇਹ ਅਪਡੇਟ ਐਂਡ੍ਰਾਇਡ ਐਪ ਵਿਚ ਵ੍ਹਟਸਐਪ ਚੈਟ ਬੈਕਅਪ ਨੂੰ ਲੈ ਕੇ ਹੈ। ਨਵੇਂ ਅਪਡੇਟ ਮੁਤਾਬਕ ਗੂਗਲ ਡਰਾਈਵ ‘ਚ WhatsApp ਚੈਟ ਦਾ ਬੈਕਅੱਪ ਹੁਣ ਫ੍ਰੀ ਨਹੀਂ ਹੋਵੇਗਾ। ਵ੍ਹਟਸਐਪ ਐਂਡ੍ਰਾਇਡ ਦਾ ਚੈਟ ਬੈਕਅੱਪ ਹੁਣ ਗੂਗਲ ਡਰਾਈਵ ਦੀ ਸਟੋਰੇਜ ਵਿਚ ਹੀ ਸ਼ਾਮਲ ਹੋਵੇਗਾ ਯਾਨੀ ਸਿਰਫ 15 ਜੀਬੀ ਵਿਚ ਹੀ ਤੁਹਾਨੂੰ WhatsApp ਚੈਟ ਦਾ ਬੈਕਅੱਪ ਲੈਣਾ ਹੋਵੇਗਾ ਤੇ ਜੀਮੇਲ, ਗੂਗਲ, ਡਰਾਈਵ ਆਦਿ ਦੇ ਡਾਟਾ ਨੂੰ ਸੇਵ ਕਰਨਾ ਹੋਵੇਗਾ।ਇਸ ਨਾਲ ਵਧ ਦੀ ਸਟੋਰੇਜ ਲਈ ਪੈਸੇ ਖਰਚ ਕਰਨੇ ਹੋਣਗੇ।
ਨਵੀਂ ਪਾਲਿਸੀ ਵ੍ਹਟਸਐਪ ਦੇ ਬੀਟਾ ਯੂਜਰਸ ਨੂੰ ਦਿਖਣ ਲੱਗੀ ਹੈ। ਨਵੀਂ ਪਾਲਿਸੀ ਦਸੰਬਰ 2023 ਤੋਂ ਲਾਗੂ ਹੋ ਰਹੀ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ iOS ਡਿਵਾਈਸ ਵਿਚ ਚੈਟ ਬੈਕਅੱਪ ਲਈ ਮਹਿਜ਼ 5 ਜੀਬੀ ਹੀ ਫ੍ਰੀ ਸਟੋਰੇਜ ਮਿਲਦੀ ਹੈ। ਇਸ ਨਾਲ ਵਧ ਦੀ ਸਟੋਰੇਜ ਲਈ ਪੈਸੇ ਲੱਗਦੇ ਹਨ।
ਗੂਗਲ ਆਪਣੇ ਅਕਾਊਂਟ ਯੂਜਰਸ ਨੂੰ ਕੁੱਲ 15 ਜੀਬੀ ਫ੍ਰੀ ਕਲਾਊਡ ਸਟੋਰੇਜ ਦਿੰਦਾ ਹੈ ਜਿਨ੍ਹਾਂ ਦਾ ਇਸਤੇਮਾਲ ਯੂਜਰਸ ਜੀਮੇਲ, ਗੂਗਲ ਫੋਟੋਆਂ ਤੇ ਹੋਰ ਫਾਈਲ ਲਈ ਕਰਦੇ ਹਨ। ਜੇਕਰ ਤੁਸੀਂ WhatsApp ਦੇ ਐਂਡ੍ਰਾਇਡ ਯੂਜ਼ਰ ਹੋ ਤਾਂ ਤੁਹਾਡੇ ਕੋਟ ਦੀ 15 ਜੀਬੀ ਸਟੋਰੇਜ ਖਤਮ ਹੋਣ ਦੇ ਬਾਅਦ ਚੈਟ ਬੈਕਅੱਪ ਲਈ ਤੁਹਾਨੂੰ ਗੂਲਰ ਵਨ ਦਾ ਸਬਸਕ੍ਰਿਪਸ਼ਨ ਲੈਣਾ ਹੋਵੇਗਾ ਜੋ ਕਿ ਇਕ ਫੀਸ ਆਧਾਰਿਤ ਸਬਸਕ੍ਰਿਪਸ਼ਨ ਹੈ।
ਜੇਕਰ ਤੁਸੀਂ ਫ੍ਰੀ ਵਿਚ ਵ੍ਹਟਸਐਪ ਚੈਟ ਦਾ ਬੈਕਅੱਪ ਜਾਰੀ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਗੂਗਲ ਡਰਾਈਵਰ ਵਿਚ ਛੋਟੀ-ਛੋਟੀ ਫਾਈਲ ਅਪਲੋਡ ਕਰਨੀ ਚਾਹੀਦੀ ਹੈ। ਬਹੁਤ ਹੀ ਆਸਾਨ ਭਾਸ਼ਾ ਵਿਚ ਸਮਝੋ ਤਾਂ ਤੁਹਾਨੂੰ ਆਪਣੀ ਗੂਗਲ ਡਰਾਈਵ ਦੀ ਸਟੋਰੇਜ ਨੂੰ ਖਾਲੀ ਕਰਨਾ ਹੋਵੇਗਾ।
ਇਹ ਵੀ ਪੜ੍ਹੋ : ਭਾਰਤ-ਪਾਕਿਸਤਾਨ ‘ਚ ਹੋਣ ਵਾਲੀ ਰਿਟ੍ਰੀਟ ਸੈਰੇਮਨੀ ਦਾ ਬਦਲਿਆ ਸਮਾਂ, ਮੌਸਮ ‘ਚ ਬਦਲਾਅ ਕਾਰਨ ਲਿਆ ਫੈਸਲਾ
ਇਸ ਤੋਂ ਇਲਾਵਾ ਇਕ ਹੋਰ ਉਪਾਅ ਹੈ ਕਿ ਚੈਟ ਬੈਕਅੱਪ ਸਿਰਫ ਟੈਕਸਟ ਦਾ ਲਓ ਨਾ ਕਿ ਵੀਡੀਓਜ਼ ਤੇ ਫੋਟੋਆਂ ਦਾ। ਜੇਕਰ ਤੁਸੀਂ ਪੈਸੇ ਦੇਕੇ ਬੈਕਅੱਪ ਲੈਣਾ ਚਾਹੁੰਦੇ ਤਾਂ ਗੂਗਲ ਵਨ ਕਲਾਊਡ ਸਰਵਿਸ ਦੀ ਸਾਲਾਨਾ ਕੀਮਤ 1300 ਰੁਪਏ ਹੈ। ਇਸ ਵਿਚ ਤੁਹਾਨੂੰ 100 ਜੀਬੀਦੀ ਸਟੋਰੇਜ ਮਿਲੇਗੀ।