ਮਸ਼ਹੂਰ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ ਪੂਰੇ 3 ਸਾਲ ਹੋ ਗਏ ਹਨ। ਇਸ ਮੌਕੇ ਮਰਹੂਮ ਗਾਇਕ ਦੀ ਮਾਤਾ ਚਰਨ ਕੌਰ ਨੇ ਸੋਸ਼ਲ ਮੀਡੀਆ ‘ਤੇ ਬੇਹੱਦ ਭਾਵੁਕ ਪੋਸਟ ਸਾਂਝੀ ਕੀਤੀ ਹੈ।
ਉਨ੍ਹਾਂ ਪੁੱਤ ਨੂੰ ਯਾਦ ਕਰਦਿਆਂ ਲਿਖਿਆ-“ਪੁੱਤ ਸੋਚ ਤੋਂ ਉੱਪਰ ਜੱਗ ਪਿਆ ਸੀ,
ਹਰ ਪਾਸੇ ਤੋਂ ਅੱਡ ਪਿਆ ਸੀ
ਫਿਰ ਵੀ ਉਨ੍ਹਾਂ ਤੈਨੂੰ ਮਾਰਿਆ
ਕਿਉਂਕਿ ਤੂੰ ਸਭਨਾ ਤੋਂ ਅੱਡ ਜਿਉਂਦਾ ਸੀ”
“ਸ਼ੁੱਭ, ਕਦੇ ਤੂੰ ਜਨਮ ਲੈਣ ਮਗਰੋਂ ਤਿੰਨ ਦਿਨਾਂ ਦਾ ਤਿੰਨ ਮਹੀਨਿਆਂ ਦਾ ਤੇ ਕਦੇ ਤਿੰਨ ਸਾਲ ਦਾ ਹੋਇਆ ਸੀ ਤੇ ਸਾਡੀ ਜ਼ਿੰਦਗੀ ਵਿਚ ਤੇਰੀ ਦਸਤਕ ਨੇ ਸਾਡੀ ਹਰ ਮੁਸ਼ਕਲ ਨਾਲ ਲੜਨ ਦੀ ਤਾਕਤ ਵਧਾ ਦਿੱਤੀ ਸੀ ਤੇ ਅਸੀਂ ਹਰ ਔਕੜ ਤੇਰਾ ਚਿਹਰਾ ਦੇਖ-ਦੇਖ ਹੱਸ-ਹੱਸ ਕੇ ਪਾਰ ਕੀਤੀ ਪਰ ਅੱਜ ਤੇਰੀ ਤਸਵੀਰ ਨਾਲ ਗੱਲਾਂ ਕਰਦਿਆਂ ਨੂੰ ਤਿੰਨ ਸਾਲ ਬੀਤ ਗਏ ਨੇ, ਤੇ ਤੇਰਾ ਇਨਸਾਫ ਉਡੀਕਦਿਆਂ ਨੂੰ ਵੀ, ਇਨ੍ਹਾਂ ਤਿੰਨ ਸਾਲਾਂ ਵਿਚ ਜਦੋਂ ਕਦੇ ਵੀ ਇਨਸਾਫ ਮਿਲਣ ਦੀ ਕੋਈ ਇਕ ਕਿਰਨ ਦਿਖਾਈ ਦਿੱਤੀ ਉਥੇ ਹੀ ਉਸ ਨੂੰ ਬੁਰੀ ਤਰ੍ਹਾਂ ਤੋੜਿਆ ਵੀ ਗਿਆ ਤੇ ਇਨ੍ਹਾਂ ਤਿੰਨ ਸਾਲਾਂ ਵਿਚ ਬੇਹੱਦ ਇਤਰਾਜ਼ਯੋਗ ਗਤੀਵਿਧੀਆਂ ਸਾਡੇ ਕੇਸ ਸਬੰਧੀ ਇੰਟਰਨੈੱਟ ‘ਤੇ ਵੱਡੇ ਪੱਧਰਾਂ ‘ਤੇ ਕੀਤੀਆਂ ਗਈਆਂ, ਜਿਨ੍ਹਾਂ ‘ਤੇ ਸਾਡੀ ਸਖਤ ਕਾਰਵਾਈ ਹੋਣ ਦੀ ਉਮੀਦ ਤੱਕ ਵੀ ਵਿਅਰਥ ਗਈ, ਪੁੱਤ ਪਰ ਫਰ ਵੀ ਅਸੀਂ ਕਦੇ ਡੋਲਦੇ ਨਹੀਂ ਅਸੀਂ ਆਪਣੇ ਹੱਕ ਲਈ ਆਪਣੀ ਆਵਾਜ਼ ਉਠਾਉਂਦੇ ਰਹਾਂਗੇ… ਸ਼ੁੱਭ
ਦੱਸ ਦੇਈਏ ਕਿ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਦੇ ਪਰਿਵਾਰ ਅਤੇ ਉਸ ਦੇ ਚਾਹੁਣ ਵਾਲਿਆਂ ਵੱਲੋਂ ਲਗਾਤਾਰ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























