ਨਕੋਦਰ-ਮੋਗਾ ਰੋਡ ਦੇ ਕੋਲ ਦਰਦਨਾਕ ਸੜਕ ਹਾਦਸੇ ਵਿੱਚ ਸੱਸ-ਨੂੰਹ ਦੋਹਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਇਸ ਰੋਡ ’ਤੇ ਪੈਂਦੇ ਪਿੰਡ ਬਾਲ ਹੁੱਕਮੀ ਨੇੜੇ ਕਾਰ ਅਤੇ ਇਕ ਸਕੂਟਰੀ ਦੀ ਟੱਕਰ ਹੋਣ ਕਾਰਨ ਇਹ ਹਾਦਸਾ ਵਾਪਰਿਆ।
ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਨਕੋਦਰ ਦੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਨਕੋਦਰ-ਮੋਗਾ ਰੋਡ ‘ਤੇ ਪਿੰਡ ਬਾਲ ਹੁੱਕਮੀ ਨੇੜੇ ਇਕ ਕਾਰ ਅਤੇ ਸਕੂਟਰੀ ਦੀ ਟੱਕਰ ਕਾਰਨ ਸਕੂਟਰੀ ਸਵਾਰ ਸੱਸ-ਨੂੰਹ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਰਸ਼ਪਾਲ ਕੌਰ ਪਤਨੀ ਪਰਮਜੀਤ ਸਿੰਘ ਅਤੇ ਰੂਬੀ ਪਤਨੀ ਗੁਰਪ੍ਰੀਤ ਸਿੰਘ ਨਿਵਾਸੀ ਮੱਲ੍ਹੀਆਂ ਖੁਰਦ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਪਟਿਆਲਾ ‘ਚ ਤਿੰਨ ਰੋਜ਼ਾ ਕਿਸਾਨੀ ਸੰਘਰਸ਼ ਦੌਰਾਨ ਵਰ੍ਹਿਆ ਕੁਦਰਤ ਦਾ ਕਹਿਰ, ਢਹਿ-ਢੇਰੀ ਹੋਏ ਤੰਬੂ
ਇਨ੍ਹਾਂ ਨਾਲ ਇੱਕ ਬੱਚਾ ਵੀ ਸੀ, ਜੋ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ, ਉਸ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਯਸ਼ਪਾਲ ਕੌਰ ਦੀ ਤਾਂ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਉਸ ਦੀ ਨੂੰਹ ਰੂਬੀ ਨੇ ਜਲੰਧਰ ਲਿਜਾਂਦੇ ਹੋਏ ਰਾਹ ਵਿੱਚ ਦਮ ਤੋੜ ਦਿੱਤਾ। ਮ੍ਰਿਤਕਾ ਰੂਬੀ ਦੇ ਭਰਾ ਕਮਲ ਨੇ ਇਨਸਾਫ ਦੀ ਅਪੀਲ ਕੀਤੀ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।