ਅਕਸਰ ਪੁਲਿਸ ਦਾ ਮਾੜਾ ਅਕਸ ਹੀ ਦਿਖਾਇਆ ਜਾਂਦਾ ਹੈ। ਪਰ ਇਸ ਵਾਰ ਪੁਲਿਸ ਦੀਆਂ ਕੋਸ਼ਿਸ਼ਾਂ ਸਦਕਾ ਇੱਕ ਮਾਂ 10 ਸਾਲਾਂ ਬਾਅਦ ਆਪਣੇ ਗੁਆਚੇ ਹੋਏ ਪੁੱਤ ਨੂੰ ਮਿਲੀ। ਇੱਕ-ਦੂਜੇ ਨੂੰ ਗਲੇ ਮਿਲਦਿਆਂ ਹੀ ਮਾਂ-ਪੁੱਤ ਦੀਆਂ ਅੱਖਾਂ ਵਿਚੋਂ ਹੰਝੂ ਵਹਿਣ ਲੱਗੇ। 6 ਸਾਲ ਦੀ ਉਮਰ ਵਿੱਚ ਰਾਜੀਵ ਉਰਫ ਨੋਨਾ ਆਪਣੀ ਮਾਂ ਨੀਨਾ ਅਤੇ ਪਿਤਾ ਚੰਦਨ ਨਾਲ ਮੈੜੀ ਮੇਲੇ ਵਿੱਚ ਆਇਆ ਸੀ ਅਤੇ ਉਸ ਸਮੇਂ ਦੌਰਾਨ ਗੁਆਚ ਗਿਆ।
ਪਰਿਵਾਰ ਨੇ ਅੰਬ ਥਾਣੇ ਵਿਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਸਫਲਤਾ ਹੱਥ ਨਾ ਲੱਗਣ ਕਰਕੇ ਫਾਈਲ ਬੰਦ ਕਰ ਦਿੱਤੀ ਗਈ। ਸਾਲ 2014 ਵਿਚ ਸੂਬਾ ਸਰਕਾਰ ਨੇ ਸਾਰੇ ਗੁੰਮਸ਼ੁਦਾ ਮਾਮਲਿਆਂ ਵਿਚ ਪੁਲਿਸ ਨੂੰ ਐਫਆਈਆਰ ਦਰਜ ਕਰਨ ਦੇ ਆਦੇਸ਼ ਜਾਰੀ ਕੀਤੇ ਸਨ, ਜਿਸ ਤੋਂ ਬਾਅਦ ਪੁਲਿਸ ਨੇ ਐਫਆਈਆਰ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ।
ਇੱਕ ਸਾਲ ਤੱਕ ਕੁਝ ਵੀ ਹੱਥ ਨਾ ਲੱਗਣ ਤੋਂ ਬਾਅਦ ਸਾਲ 2015 ਵਿੱਚ ਇੱਕ ਵਾਰ ਬੰਦ ਕਰ ਦਿੱਤੀ ਗਈ। ਸਾਲ 2018 ਇਸ ਪਰਿਵਾਰ ਲਈ ਇਕ ਨਵੀਂ ਉਮੀਦ ਲੈ ਕੇ ਆਇਆ। ਗੁਰਦਾਸਪੁਰ ਦੇ ਚਿਲਡਰਨ ਹੋਮ ਨੇ ਡੀਸੀ ਊਨਾ ਨੂੰ ਉਨ੍ਹਾਂ ਕੋਲ ਇੱਕ ਗੁੰਮਸ਼ੁਦਾ ਬੱਚਾ ਹੋਣ ਦ ਗੱਲ ਕਹੀ ਅਤੇ ਉਸ ਦੀ ਪਛਾਣ ਕਰਨ ਲਈ ਕਿਹਾ
ਉਸ ਨੂੰ ਇੱਕ ਅਣਪਛਾਤਾ ਵਿਅਕਤੀ ਉਥੇ ਛੱਡ ਗਿਆ ਸੀ। ਇਹ ਪੱਤਰ ਡੀਸੀ ਊਨਾ ਨੇ ਅੰਬ ਥਾਣੇ ਭੇਜਿਆ , ਜਿਸ ਤੋਂ ਬਾਅਦ ਅੰਬ ਪੁਲਿਸ ਨੇ ਹੈਡ ਕਾਂਸਟੇਬਲ ਫਿਰੋਜ਼ ਅਖਤਰ, ਕਾਂਸਟੇਬਲ ਪ੍ਰਦੀਪ ਅਤੇ ਲੇਡੀ ਕਾਂਸਟੇਬਲ ਸੋਨੀ ਦੀ ਟੀਮ ਬਣਾਈ। ਚਿਲਡਰਨ ਹੋਮ ਗੁਰਦਾਸਪੁਰ ਤੋਂ ਮਿਲੀ ਇਹ ਖੁਸ਼ੀ ਇਕ ਧੁੰਦਲ ਕਿਰਨ ਵਾਂਗ ਸੀ, ਜਿਸ ਨੂੰ ਸਾਫ ਹੋਣ ਵਿੱਚ ਸਮਾਂ ਲੱਗਣਾ ਸੀ।
ਇਹ ਵੀ ਪੜ੍ਹੋ : ਕੋਰੋਨਾ ਦੀ ਤੀਜੀ ਲਹਿਰ ਨਾਲ ਨਜਿੱਠਣ ਦੀ ਤਿਆਰੀ, ਲੁਧਿਆਣਾ DC ਨੇ 25 ਹਸਪਤਾਲਾਂ ਨੂੰ ਆਕਸੀਜਨ ਪਲਾਂਟ ਲਗਾਉਣ ਦੇ ਦਿੱਤੇ ਹੁਕਮ
ਨੋਨਾ ਜਦੋਂ ਗੁੰਮ ਹੋਇਆ ਸੀ ਤਾਂ ਉਸ ਦੇ ਮਾਪੇ ਪਹਿਲਾਂ ਦਿੱਲੀ ਰਹਿੰਦੇ ਸਨ। ਉਸ ਤੋਂ ਬਾਅਦ ਉਹ ਲੁਧਿਆਣਾ ਸ਼ਿਫਟ ਹੋਏ ਅਤੇ ਫਿਰ ਫਿਰੋਜ਼ਪੁਰ ਚਲੇ ਗਏ। ਪੁਲਿਸ ਨੂੰ ਉਨ੍ਹਾਂ ਦ ਦਿੱਲੀ ਤੋਂ ਲੁਧਿਆਣਾ ਅਤੇ ਫਿਰ ਫਿਰੋਜ਼ਪੁਰ ਜਾਣ ਦੀ ਸੂਚਨਾ ਮਿਲੀ। ਅਖੀਰ ਢਾਈ ਸਾਲਾਂ ਦੀ ਮਿਹਨਤ ਤੋਂ ਬਾਅਦ ਫਿਰੋਜ਼ਪੁਰ ਵਿੱਚ ਪੁਲਿਸ ਨੇ ਉਨ੍ਹਾਂ ਨੂੰ ਲੱਭ ਹੀ ਲਿਆ। ਮਾਂ ਨੇ ਪੁੱਤਰ ਨੂੰ ਪਛਾਣ ਲਿਆ, ਪਰ ਅਜੇ ਵੀ ਉਨ੍ਹਾਂ ਦੀਆਂ ਬਾਹਾਂ ਦੇ ਵਿਚਕਾਰ ਚਿਲਡਰਨਸ ਹੋਮ ਦੀ ਰਸਮੀ ਕਾਰਵਾਈ ਦੀ ਦੀਵਾਰ ਖੜ੍ਹੀ ਸੀ। 6 ਮਹੀਨਿਆਂ ਦੇ ਲੰਬੇ ਸਮੇਂ ਤੱਕ ਇਸ ਨੂੰ ਪੂਰਾ ਕਰਨ ਤੋਂ ਬਾਅਦ ਅਖੀਰ ਸੋਮਵਾਰ ਨੂੰ ਦੋਵੇਂ ਇੱਕ-ਦੂਜ ਨੂੰ ਮਿਲ ਸਕੇ।
ਪੁਲਿਸ ਨੂੰ ਉਸਦੇ ਪਰਿਵਾਰਕ ਮੈਂਬਰਾਂ ਨੂੰ ਲੱਭਣ ਵਿੱਚ ਢਾਈ ਸਾਲ ਲੱਗ ਗਏ। ਇਸ ਤੋਂ ਬਾਅਦ, ਬੱਚਿਆਂ ਦੇ ਘਰ ਦੀਆਂ ਰਸਮਾਂ ਨੂੰ ਪੂਰਾ ਕਰਨ ਵਿਚ 6 ਮਹੀਨੇ ਲੱਗ ਗਏ, ਜਿਸ ਤੋਂ ਬਾਅਦ ਸੋਮਵਾਰ ਨੂੰ ਨੋਨਾ ਨੂੰ ਆਪਣੀ ਮਾਂ ਨੀਨਾ ਦੇ ਹਵਾਲੇ ਕਰ ਦਿੱਤਾ ਗਿਆ.