Mother beats daughter : ਨਵਾਂਸ਼ਹਿਰ ਵਿਚ ਪਿੰਡ ਜਿੰਦੋਵਾਲ ਵਿਖੇ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਕਲਿਯੁਗੀ ਮਾਂ ਖੁਦ ਆਪਣੀ ਸਕੀ ਧੀ ਨੂੰ ਦੇਹ ਵਪਾਰ ਦੇ ਧੰਦੇ ਵਿਚ ਧਕਣਾ ਚਾਹੁੰਦੀ ਸੀ। ਇਸ ਗੱਲ ਦਾ ਵਿਰੋਧ ਕਰਨ ’ਤੇ ਉਸ ਨੇ ਆਪਣੀ ਧੀ ਨੂੰ ਬੁਰੀ ਤਰ੍ਹਾਂ ਮਾਰਿਆ ਕੁੱਟਿਆ। ਇਸ ਦੀ ਸ਼ਿਕਾਇਤ ਪੁਲਿਸ ਵਿਚ ਪੀੜਤ ਲੜਕੀ ਦੀ ਨਾਨੀ ਨੇ ਕਰਵਾਈ, ਜਿਸ ਦੇ ਬਿਆਨਾਂ ਦੇ ਆਧਾਰ ’ਤੇ ਦੋਸ਼ੀ ਔਰਤ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ। ਦੂਜੇ ਪਾਸੇ ਉਸ ਦੇ ਜ਼ਖਮਾਂ ਦਾ ਵੀਡੀਓ ਬਣਾ ਕੇ ਵੀ ਉਸ ਦੇ ਨਾਣਕਿਆਂ ਨੇ ਪੁਲਿਸ ਨੂੰ ਸੌਂਪਿਆ ਹੈ, ਜਿਸ ਦਾ ਵੀਡੀਓ ਵੀ ਵਾਇਰਸ ਹੋ ਗਿਆ ਹੈ।
ਪੀੜਤ ਲੜਕੀ ਨੇ ਇਸ ਬਾਰੇ ਦੱਸਦਿਆਂ ਕਿਹਾ ਕਿ ਉਸ ਦੀ ਮਾਂ ਉਸ ਨੂੰ ਅਕਸਰ ਮਾਰਦੀ-ਕੁੱਟਦੀ ਸੀ। ਪਿਛਲੇ ਕੁਝ ਦਿਨਾਂ ’ਚ ਦੋ-ਚਾਰ ਦਿਨ ਪਹਿਲਾਂ ਵੀ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ, ਜਿਸ ਕਾਰਨ ਉਸ ਦੇ ਸਰੀਰ ’ਤੇ ਗੰਭੀਰ ਨਿਸ਼ਾਨ ਵੀ ਬਣ ਗਏ ਹਨ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅੇਤ ਉਸ ਤੋਂ ਬਾਅਦ ਉਸ ਦੀ ਮਾਂ ਉਸ ਨੂੰ ਗਲਤ ਕੰਮਾਂ ਵਿਚ ਧੱਕਣਾ ਚਾਹੁੰਦੀ ਸੀ।
ਪੀੜਤਾ ਦੇ ਮਾਮੇ ਨੇ ਦੱਸਿਆ ਉਸ ਦੀ 15 ਸਾਲ ਦੀ ਭਾਣਜੀ ਆਪਣੀ ਮਾਂ ਨਾਲ ਜਿੰਦੋਵਾਲ ਵਿਚ ਰਹਿ ਰਹੀ ਹੈ। ਧੀ ਨੂੰ ਲੈ ਕੇ ਉਸ ਦੀ ਭੈਣ ਦੀ ਨੀਅਤ ਠੀਕ ਨਹੀਂ ਹੈ। ਉਹ ਨਾਬਾਲਗ ਬੱਚੀ ਨੂੰ ਦੇਹ ਵਪਾਰ ਦੇ ਧੰਦੇ ਵੀਚ ਧੱਕਣਾ ਚਾਹੁੰਦੀ ਹੈ ਅਤੇ ਇਸੇ ਕਾਰਨ ਉਸ ਨਾਲ ਅਕਸਰ ਮਾੜਾ ਵਤੀਰਾ ਕਰਦੀ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਇਸ ਮਾਮਲੇ ਵਿਚ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਬਾਰੇ ਥਾਣਾ ਸਿਟੀ ਬੰਗਾ ਦੀ ਇੰਚਾਰਜ ਇੰਸਪੈਕਟਰ ਨਰੇਸ਼ ਕੁਮਾਰੀ ਨੇ ਦੱਸਿਆ ਕਿ ਪੀੜਤ ਲੜਕੀ ਦੀ ਨਾਨੀ ਦੀ ਸ਼ਿਕਾਇਤ ਅਤੇ ਉਸ ਦੀ ਹਸਪਤਾਲ ਦੀ ਰਿਪੋਰਟ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀ ਔਰਤ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ।