ਛੋਟੇ ਸਿੱਧੂ ਮੂਸੇਵਾਲਾ ਦੀਆਂ AI ਤੋਂ ਫੋਟੋਆਂ ਬਣਾਕੇ ਕਾਫੀ ਦੇਰ ਤੋਂ ਇੰਟਰਨੈੱਟ ‘ਤੇ ਵਾਇਰਲ ਕੀਤੀਆਂ ਜਾ ਰਹੀਆਂ ਸਨ। AI ਵੱਲੋਂ ਵਾਇਰਲ ਹੋਈਆਂ ਤਸਵੀਰਾਂ ਵਿਚ ਛੋਟੇ ਸਿੱਧੂ ਦੀਆਂ ਫੋਟੋਆਂ ਨਾਲ ਛੇੜਛਾੜ ਕੀਤੀ ਜਾ ਰਹੀ ਹੈ। ਜਿਸ ਕਰਕੇ ਮਾਂ ਚਰਨ ਕੌਰ ਵੱਲੋਂ ਇਨ੍ਹਾਂ ਤਸਵੀਰਾਂ ‘ਤੇ ਇਤਰਾਜ਼ ਜਤਾਇਆ ਜਾ ਰਿਹਾ ਹੈ।
ਮਾਂ ਚਰਨ ਕੌਰ ਨੇ ਪੋਸਟ ਸਾਂਝੀ ਕਰਦੇ ਹੋਏ ਸਿੱਧੂ ਨਾਲ ਤਸਵੀਰਾਂ ਖਿਚਵਾਉਣ ਵਾਲਿਆਂ ਨੂੰ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਂ ਤੁਹਾਡੇ ਸਾਰਿਆਂ ਨਾਲ ਆਪਣੇ ਮਨ ਦੀ ਗੱਲ ਸਾਂਝੀ ਕਰਨਾ ਚਾਹੁੰਦੀ ਹਾਂ। ਮੈਂ ਜਾਣਦੀ ਹਾਂ ਕਿ ਜਿਵੇਂ ਤੁਸੀਂ ਮੇਰੇ ਵੱਡੇ ਸਿੱਧੂ ਨੂੰ ਜਿਵੇਂ ਪਿਆਰ ਤੇ ਸਨਮਾਨ ਦਿੱਤਾ ਓਨਾ ਹੀ ਤੁਸੀਂ ਮੇਰੇ ਨਿੱਕੇ ਸਿੱਧੂ ਨੂੰ ਵੀ ਦੇ ਰਹੇ ਹੋ ਪਰ ਨਿੱਕੇ ਸ਼ੁੱਭ ਦੇ ਪਰਿਵਾਰਕ ਪਿਛੋਕੜ ਨੂੰ ਭੁੱਲ ਕੇ ਉਸ ਨੂੰ ਵੀ ਇਕ ਆਮ ਬੱਚੇ ਦੀ ਨਜ਼ਰ ਤੋਂ ਦੇਖਿਆ ਜਾਵੇ ਤਾਂ ਉਸ ਦੀ ਮਾਸੂਮੀਅਤ ਵੀ ਬਾਕੀ ਬੱਚਿਆਂ ਵਰਗੀ ਹੈ।
ਇਹ ਵੀ ਪੜ੍ਹੋ : ਤਰਨਤਾਰਨ ‘ਚ ਜ਼ਿਮਨੀ ਚੋਣ ਦੇ ਮੱਦੇਨਜ਼ਰ 11 ਨਵੰਬਰ ਨੂੰ ਛੁੱਟੀ ਦਾ ਐਲਾਨ, ਪ੍ਰਸ਼ਾਸਨ ਨੇ ਸੁਰੱਖਿਆ ਦੇ ਕੀਤੇ ਸਖ਼ਤ ਪ੍ਰਬੰਧ
ਮੈਂ ਜਾਣਦੀ ਹਾਂ ਕਿ ਨਿੱਕੇ ਸ਼ੁੱਭ ਤੋਂ ਸਾਡੇ ਵਾਂਗੂ ਤੁਹਾਨੂੰ ਸਾਰਿਆਂ ਨੂੰ ਵੀ ਬਹੁਤ ਉਮੀਦਾਂ ਨੇ ਪਰ ਅਜੇ ਉਸ ਦੀ ਉਮਰ ਸਾਡੀ ਉਮੀਦਾਂ ਦੇ ਤਕਾਜ਼ੇ ਨੂੰ ਸਮਝਣ ਲਈ ਬਹੁਤ ਥੋੜ੍ਹੀ ਹੈ। ਕ੍ਰਿਪਾ ਕਰਕੇ ਮੇਰੇ ਨਿੱਕੇ ਸ਼ੁੱਭ ਨੂੰ ਜੇਕਰ ਤੁਸੀਂ ਮਿਲ ਰਹੇ ਹੋ ਜੇਕਰ ਉਸ ਨਾਲ ਤਸਵੀਰ ਖਿਚਵਾ ਰਹੇ ਹੋ ਤਾਂ ਉਸ ਨੂੰ ਆਪਣਾ ਹਮ ਉਮਰ ਨਾ ਸਮਝ ਕੇ ਬੱਚੇ ਦੀ ਤਰ੍ਹਾਂ ਹੀ ਸਮਝਿਆ ਜਾਵੇ ਤੇ ਉਸ ਨਾਲ ਰਹਿੰਦੇ ਹੋਏ ਕਿਸੇ ਤਰ੍ਹਾਂ ਦੀ ਅਪਮਾਨਜਨਕ ਭਾਸ਼ਾ ਜਾਂ ਹਰਕਤ ਨਾ ਕੀਤੀ ਜਾਵੇ ਕਿਉਂਕਿ ਅਜੇ ਵੀ ਕੁਝ ਕੁ ਲੋਕ ਮੇਰੇ ਬੱਚੇ ਤੋਂ ਨਫਰਤ ਕਰਦੇ ਨੇ ਤੇ ਜੋ ਪਿਆਰ ਸਤਿਕਾਰ ਤੁਸੀਂ ਸ਼ੁੱਭ ਨੂੰ ਕਰਦੇ ਹੋ ਉਸ ਦਾ ਉਦੇਸ਼ ਗਲਤ ਬਣਾ ਕੇ ਵੀ ਲੋਕਾਂ ਅੱਗੇ ਪੇਸ਼ ਕਰ ਸਕਦੇ ਪਰ ਅਸੀਂ ਆਪਣੇ ਬੱਚੇ ਦੀ ਪਰਵਰਿਸ਼ ਸਾਧਾਰਨ ਬੱਚੇ ਵਾਂਗ ਕਰਨਾ ਚਾਹੁੰਦੇ ਹਾਂ, ਉਮੀਦ ਹੈ ਤੁਸੀਂ ਸਾਡੀ ਭਾਵਨਾ ਸਮਝੋਗੇ।
ਵੀਡੀਓ ਲਈ ਕਲਿੱਕ ਕਰੋ -:
























