ਗੁਰਦਾਸਪੁਰ ਵਿਚ ਵੱਡੀ ਵਾਰਦਾਤ ਵਾਪਰੀ ਹੈ ਜਿਥੇ ਇਕ ਨੌਜਵਾਨ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਜਤਿੰਦਰ ਸ਼ਰਮਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਇਕ ਔਰਤ ਨੇ ਪਹਿਲਾਂ ਤਾਂ ਜਤਿੰਦਰ ਨੂੰ ਆਪਣਾ ਪੁੱਤਰ ਬਣਾਇਆ ਤੇ ਉਸ ਕੋਲੋਂ ਤੇ ਹੋਰ ਕਈ ਫਾਈਨੈਂਸਰਾਂ ਲੱਖਾਂ ਰੁਪਏ ਵੀ ਲੈ ਲਏ। ਬਾਅਦ ਵਿਚ ਫਾਈਨੈਂਸਰਾਂ ਨੇ ਆਪਣੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਤਾਂ ਪੁੱਤ ਨੇ ਆਪਣੀ ਮਾਂ-ਬੋਲੀ ਮਾਂ ਤੋਂ ਪੈਸੇ ਮੰਗੇ ਤਾਂ ਉਸ ਨੇ ਆਪਣਾ ਦੂਜਾ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ।
ਮੂੰਹ ਬੋਲੀ ਮਾਂ ਨੇ ਆਪਣੇ ਘਰਵਾਲੇ ਜੋ ਕਿ ਪੁਲਿਸ ਵਿਚ ਹੈ, ਦਾ ਡਰ ਦਿਖਾ ਕੇ ਉਸਨ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਜਤਿੰਦਰ ਜਦੋਂ ਪੈਸੇ ਮੰਗਣ ਲਈ ਆਪਣੀ ਮਾਂ ਕੋਲ ਗਿਆ ਤਾਂ ਔਰਤ ਦੇ ਪੁਲਸੀਆ ਘਰਵਾਲੇ ਨੇ ਉਸ ਨੂੰ ਝੂਠੇ ਕੇਸ ਵਿਚ ਫਸਾਉਣ ਦੀਆਂ ਧਮਕੀਆਂ ਵੀ ਦਿੱਤੀਆਂ ਜਿਸ ਤੋਂ ਪ੍ਰੇਸ਼ਾਨ ਹੋ ਕੇ ਨੌਜਵਾਨ ਨੇ ਖੌਫਨਾਕ ਕਦਮ ਚੁੱਕ ਲਿਆ।
ਇਹ ਵੀ ਪੜ੍ਹੋ : ਸਮਰਾਲਾ ‘ਚ ਪਾਲਤੂ ਜਾਨਵਰ ਨੂੰ ਘੁਮਾਉਣ ਗਏ ਮਾਂ-ਪੁੱਤਰ ‘ਤੇ ਹਮਲਾ, ਦੋਵੇਂ ਗੰਭੀਰ ਜ਼ਖਮੀ
ਮ੍ਰਿਤਕ ਜਤਿੰਦਰ ਸ਼ਰਮਾ ਸਿਟੀ ਕੇਬਲ ਦਾ ਕੰਮ ਕਰਦਾ ਸੀ ਤੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਤੋਂ ਪਹਿਲਾਂ ਜਤਿੰਦਰ ਨੇ ਸੁਸਾਈਡ ਨੋਟ ਵੀ ਲਿਖਿਆ ਹੈ ਤੇ ਉਸ ਨੇ ਆਪਣੀ ਮੌਤ ਲਈ ਜ਼ਿੰਮੇਵਾਰ ਆਪਣੀ ਮੂੰਹ ਬੋਲੀ ਮਾਂ ਤੇ ਪਿਓ ਨੂੰ ਦੱਸਿਆ ਹੈ।
ਵੀਡੀਓ ਲਈ ਕਲਿੱਕ ਕਰੋ -:
