ਜਲੰਧਰ ‘ਚ 13 ਸਾਲਾਂ ਦੀ ਮਾਸੂਮ ਦੇ ਕਤਲ ਮਾਮਲੇ ਵਿਚ ਨਵਾਂ ਮੋੜ ਆਇਆ ਹੈ। ਮ੍ਰਿਤਕਾ ਦੀ ਮਾਂ ਨੇ ਪੰਜਾਬ ਦੇ CM, ਗਵਰਨਰ ਤੇ DGP ਨੂੰ ਪੱਤਰ ਲਿਖਿਆ ਹੈ ਜਿਸ ਵਿਚ ਜਲੰਧਰ ਦੇ ਅਫ਼ਸਰਾਂ ‘ਤੇ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ : ਕੁੜੀ ਨਾਲ ਦ/ਰਿੰ/ਦ/ਗੀ ਮਾਮਲੇ ‘ਚ ਸੀਰੀਅਲ ਕਿੱ/ਲ/ਰ ਨੂੰ ਸੁਣਾਈ ਗਈ ਉਮਰ ਕੈਦ ਦੀ ਸਜ਼ਾ
ਮ੍ਰਿਤਕਾ ਦੀ ਮਾਂ ਨੇ ਜਲੰਧਰ ਦੇ ਅਧਿਕਾਰੀਆਂ ‘ਤੇ ਧਮਕਾਉਣ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਜਲੰਧਰ ਦੇ 2 ਅਫਸਰਾਂ ਵੱਲੋਂ ਪਰਿਵਾਰ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਇਹ ਵੀ ਕਿਹਾ ਗਿਆ ਹੈ ਕਿ ਇਸ ਮਾਮਲੇ ਵਿਚ ਸਾਨੂੰ ਪੁਲਿਸ ਵਾਲਿਆਂ ਦੇ ਨਾਂ ਲਿਖਵਾਉਣ ਲਈ ਰੋਕਿਆ ਗਿਆ ਸੀ ਤਾਂ ਸਰਕਾਰੀ ਨੌਕਰੀ ਕਰਦੇ ਮੈਂਬਰਾਂ ਨੂੰ ਔਖ ਹੋ ਜਾਵੇਗੀ। ਨਾਲ-ਨਾਲ ਇਹ ਮੰਗ ਕੀਤੀ ਗਈ ਹੈ ਕਿ ਡੀਐੱਸਪੀ ਤੇ ਐੱਸਐੱਚਓ ਖਿਲਾਫ ਕਾਰਵਾਈ ਕੀਤੀ ਜਾਵੇ। ਦੱਸ ਦੇਈਏ ਕਿ ਇਸ ਮਾਮਲੇ ਵਿਚ ਪਹਿਲਾਂ ਹੀ ਇਕ ASI ਨੂੰ ਸਸਪੈਂਡ ਕੀਤਾ ਜਾ ਚੁੱਕਾ ਹੈ।
ਵੀਡੀਓ ਲਈ ਕਲਿੱਕ ਕਰੋ -:
























