ਬੀਤੀ ਰਾਤ ਮੁਕੇਰੀਆਂ ਦੇ ਨੈਸ਼ਨਲ ਹਾਈਵੇ ‘ਤੇ ਦਰਦਨਾਕ ਹਾਦਸਾ ਵਾਪਰਿਆ ਹੈ। ਵੈਨਿਊ ਕਾਰ ਤੇ ਸਕੂਟੀ ਦੀ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ਵਿਚ ਸਕੂਟੀ ਸਵਾਰ 4 ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਮ੍ਰਿਤਕ 4 ਨੌਜਵਾਨ ਜੋ ਪੈਲੇਸ ਵਿਚ ਕੰਮ ਕਰਦੇ ਸਨ ਤੇ ਦੇਰ ਰਾਤ ਕੰਮ ਖਤਮ ਕਰਕੇ ਘਰ ਵਾਪਸ ਪਰਤ ਰਹੇ ਸਨ। ਸਕੂਟੀ ‘ਤੇ ਸਵਾਰ ਨੌਜਵਾਨਾਂ ਵਿਚੋਂ 2 ਪ੍ਰਵਾਸੀ ਨੌਜਵਾਨ ਵੀ ਸਨ।
ਇਹ ਵੀ ਪੜ੍ਹੋ : ‘ਅਦਾਲਤਾਂ ਦਾ ਓਥੇ ਰੱਬ ਰਾਖਾ,ਜਿੱਥੇ ਮੁਲਾਕਾਤੀ ਹੀ ਰੱਬ ਬਣ ਜਾਣ”-CM ਮਾਨ ਨੇ ਡੇਰਾ ਬਿਆਸ ਮੁਖੀ ‘ਤੇ ਕੱਸਿਆ ਤੰਜ
ਦੱਸ ਦੇਈਏ ਕਿ ਮੁਕੇਰੀਆਂ ਚੁੰਗੀ ਨੇੜੇ ਇਕ ਵੈਨਿਊ ਕਾਰ ਨੇ ਸਕੂਟੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਸਕੂਟੀ ਸਵਾਰ ਨੌਜਵਾਨ ਸੜਕ ਕਿਨਾਰੇ ਖੜ੍ਹੇ ਦੇ ਪਿੱਛੇ ਟਕਰਾ ਗਏ ਜਿਸ ਕਾਰਨ ਚਾਰੋਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਵਿਚੋਂ 2 ਦੀ ਪਛਾਣ ਸੁਖਵਿੰਦਰ ਸਿੰਘ ਤੇ ਨਰਿੰਦਰ ਕੁਮਾਰ ਵਜੋਂ ਹੋਈ ਹੈ ਤੇ ਬਾਕੀ 2 ਪ੍ਰਵਾਸੀ ਨੌਜਵਾਨ ਦੀ ਪਛਾਣ ਵਿਵਿਧ ਸਾਹੂ ਤੇ ਮਿਥੁਨ ਮੰਡਲ ਵਜੋਂ ਹੋਈ ਹੈ, ਜੋ ਕਿ ਦਰਭੰਗਾ ਬਿਹਾਰ ਨਾਲ ਸਬੰਧਤ ਹਨ। ਮੁਕੇਰੀਆਂ ਪੁਲਿਸ ਨੇ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:
























