ਮੁਖਤਾਰ ਅੰਸਾਰੀ ਦੇ ਛੋਟੇ ਪੁੱਤਰ ਉਮਰ ਅੰਸਾਰੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਗਾਜੀਪੁਰ ਪੁਲਿਸ ਐਤਵਾਰ ਦੇਰ ਰਾਤ ਲਖਨਊ ਪਹੁੰਚੀ। ਉਮਰ ਅੰਸਾਰੀ ਦੀ ਲੋਕੇਸ਼ਨ ਦਾਰੂਲਸ਼ਫਾ ਸਥਿਤ ਵਿਧਾਇਕ ਦੀ ਰਿਹਾਇਸ਼ ‘ਤੇ ਮਿਲੀ। ਪੁਲਿਸ ਨੇ ਰੇਡ ਮਾਰ ਕੇ ਉਮਰ ਨੂੰ ਕਾਬੂ ਕੀਤਾ ਤੇ ਗਾਜੀਪੁਰ ਲੈ ਗਈ।
ਉਮਰ ਅੰਸਾਰੀ ਜਿਸ ਰਿਹਾਇਸ਼ ‘ਤੇ ਸਨ, ਉਹ ਉਨ੍ਹਾਂ ਦੇ ਵੱਡੇ ਭਰਾ ਤੇ ਸੁਹੇਲਦੇਵ ਭਾਰਤੀ ਜਨਤਾ ਪਾਰਟੀ ਤੋਂ ਵਿਧਾਇਕ ਅੱਬਾਸ ਅੰਸਾਰੀ ਦਾ ਹੈ। ਦਾਰੂਲਸ਼ਫਾ ਵਿਚ ਸੂਬੇ ਦੇ ਕਈ ਸਾਬਕਾ ਤੇ ਮੌਜੂਦਾ ਜਨਪ੍ਰਤੀਨਿਧੀਆਂ ਦਾ ਆਵਾਸ ਹੈ। ਅਜਿਹੇ ਵਿਚ ਇਥੋਂ ਉਮਰ ਦੀ ਗ੍ਰਿਫਤਾਰੀ ਵੱਡੀ ਕਾਰਵਾਈ ਮੰਨੀ ਜਾ ਰਹੀ ਹੈ।
ਦੋਸ਼ ਹੈ ਕਿ ਉਮਰ ਨੇ ਫਰਾਰ ਚੱਲ ਰਹੀ ਆਪਣੀ ਮਾਂਤੇ ਇਕ ਲੱਖ ਇਨਾਮੀ ਅਫਸ਼ਾਂ ਅੰਸਾਰੀ ਦੇ ਫਰਜ਼ੀ ਹਸਤਾਖਰ ਕਰਕੇ ਅਦਾਲਤ ਵਿਚ ਪਟੀਸ਼ਨ ਦਾਖਲ ਕੀਤੀ ਸੀ ਤਾਂ ਕਿ ਜ਼ਬਤ ਕੀਤੀ ਗਈ ਜਾਇਦਾਦ ਨੂੰ ਛੁਡਾਇਆ ਜਾ ਸਕੇ। ਪੁਲਿਸ ਮਾਮਲੇ ਵਿਚ ਉਮਰ ਅੰਸਾਰੀ ਤੋਂ ਗਾਜੀਪੁਰ ਵਿਚ ਪੁੱਛਗਿਛ ਕਰੇਗੀ। ਦੂਜੇ ਪਾਸੇ ਕੋਰਟ ਵਿਚ ਪੇਸ਼ੀ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕ.ਤ/ਲ/ਕਾਂਡ ਦੇ 7 ਮੁਲਜ਼ਮਾਂ ਦੀ ਜ਼ਮਾਨਤ ਪਟੀਸ਼ਨ ਖਾਰਿਜ, 2 ਸਾਲ ਤੋਂ ਜੇਲ੍ਹ ‘ਚ ਹਨ ਮੁਲਜ਼ਮ
ਇਸ ਕਾਰਵਾਈ ਦੇ ਬਾਅਦ ਉਮਰ ਅੰਸਾਰੀ ਦੇ ਪਰਿਵਾਰ ਦੇ ਸਮਰਥਕਾਂ ਵਿਚ ਹਲਚਲ ਤੇਜ਼ ਹੋ ਗਈ ਹੈ। ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਇਸ ਸਬੰਧੀ ਕੋਈ ਬਿਆਨ ਨਹੀਂ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਪੁਲਿਸ ਪ੍ਰੈੱਸ ਕਾਨਫਰੰਤ ਕਰਕੇ ਉਮਰ ਦੀ ਗ੍ਰਿਫਤਾਰੀ ਤੇ ਕੇਸ ਨਾਲ ਜੁੜੀਆਂ ਅਹਿਮ ਜਾਣਕਾਰੀਆਂ ਜਨਤਕ ਕਰੇਗੀ।
ਵੀਡੀਓ ਲਈ ਕਲਿੱਕ ਕਰੋ -:
























