ਮੁੰਬਈ ਪੁਲਿਸ ਨੇ ਇੱਕ ਅਣਪਛਾਤੇ ਵਿਅਕਤੀ ਵੱਲੋਂ ਫ਼ੋਨ ਕਾਲ ਰਾਹੀਂ ਧਮਾਕੇ ਦੀ ਧਮਕੀ ਦੇਣ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਅਲਰਟ ਜਾਰੀ ਕੀਤਾ ਹੈ। ਪੁਲਿਸ ਮੁਤਾਬਕ ਫ਼ੋਨ ਕਰਨ ਵਾਲੇ ਨੇ ਦੱਸਿਆ ਕਿ ਦਾਦਰ ਇਲਾਕੇ ‘ਚ ਸਥਿਤ ਮੈਕਡੋਨਲਡ ‘ਚ ਧਮਾਕਾ ਹੋਵੇਗਾ। ਮੁੰਬਈ ਪੁਲਿਸ ਨੂੰ ਫੋਨ ਕਰਨ ਵਾਲੇ ਵਿਅਕਤੀ ਨੇ ਦੱਸਿਆ ਕਿ ਜਦੋਂ ਉਹ ਬੈਸਟ ਬੱਸ ਨੰਬਰ 351 ‘ਚ ਸਫਰ ਕਰ ਰਿਹਾ ਸੀ ਤਾਂ ਉਸ ਨੇ ਦੋ ਲੋਕਾਂ ਨੂੰ ਮੈਕਡੋਨਲਡ ਨੂੰ ਉਡਾਉਣ ਦੀ ਗੱਲ ਕਰਦੇ ਸੁਣਿਆ।
ਫੋਨ ਕਰਨ ਵਾਲੇ ਨੇ ਸ਼ਨੀਵਾਰ ਰਾਤ ਨੂੰ ਪੁਲਿਸ ਕੰਟਰੋਲ ਰੂਮ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ ਕਾਲ ਤੋਂ ਬਾਅਦ ਮੁੰਬਈ ਪੁਲਿਸ ਚੌਕਸ ਹੋ ਗਈ। ਪੁਲਿਸ ਪੂਰੀ ਰਾਤ ਬੰਬ ਦੀ ਤਲਾਸ਼ ਵਿੱਚ ਲੱਗੀ ਰਹੀ। ਭਾਰੀ ਜਾਂਚ ਤੋਂ ਬਾਅਦ ਵੀ ਪੁਲਿਸ ਨੂੰ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਹੈ। ਮੁੰਬਈ ਪੁਲਿਸ ਦੇ ਬੰਬ ਨਿਰੋਧਕ ਦਸਤੇ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ। ਪੁਲਿਸ ਦੀ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ। ਮੁੰਬਈ ਪੁਲਿਸ ਨੇ ਲੋਕਾਂ ਨੂੰ ਸਾਵਧਾਨ ਰਹਿਣ ਦਾ ਸੁਝਾਅ ਦਿੱਤਾ ਹੈ। ਪੁਲਿਸ ਨੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਸ਼ੱਕੀ ਵਸਤੂ ਮਿਲਦੀ ਹੈ ਤਾਂ ਸੂਚਨਾ ਦੇਣ।
ਫਿਲਹਾਲ ਮੁੰਬਈ ਪੁਲਸ ਨੂੰ ਅਲਰਟ ਮੋਡ ‘ਚ ਰਹਿਣ ਲਈ ਕਿਹਾ ਗਿਆ ਹੈ। ਕੋਈ ਵੀ ਸ਼ੱਕੀ ਵਸਤੂ ਮਿਲਣ ਜਾਂ ਕਿਸੇ ਅਣਸੁਖਾਵੀਂ ਘਟਨਾ ਜਾਂ ਕਾਲ ਆਉਣ ਨੂੰ ਗੰਭੀਰਤਾ ਨਾਲ ਲੈਣ ਦੇ ਹੁਕਮ ਵੀ ਦਿੱਤੇ ਗਏ ਹਨ। ਇਸ ਤੋਂ ਇਲਾਵਾ ਮੁੰਬਈ ਪੁਲਸ ਫੋਨ ਕਾਲ ਦੇ ਸਬੰਧ ‘ਚ ਅਗਲੇਰੀ ਜਾਂਚ ‘ਚ ਜੁਟੀ ਹੋਈ ਹੈ। ਹਾਲਾਂਕਿ ਮੁੰਬਈ ਪੁਲਿਸ ਲਈ ਇਹ ਕੋਈ ਨਵੀਂ ਗੱਲ ਨਹੀਂ ਹੈ। ਮੁੰਬਈ ‘ਚ ਧਮਕੀ ਭਰੇ ਫੋਨ ਆਉਂਦੇ ਰਹਿੰਦੇ ਹਨ। ਇੱਥੋਂ ਤੱਕ ਕਿ 31 ਦਸੰਬਰ 2023 ਦੀ ਰਾਤ ਨੂੰ ਮੁੰਬਈ ਸ਼ਹਿਰ ਨੂੰ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਦਹਿਸ਼ਤ ਫੈਲ ਗਈ ਸੀ। ਉਸ ਦਿਨ ਵੀ ਮੁੰਬਈ ਪੁਲਿਸ ਪੂਰੇ ਸ਼ਹਿਰ ਵਿਚ ਧਮਾਕਿਆਂ ਦੀ ਖ਼ਬਰ ਸੁਣ ਕੇ ਹੈਰਾਨ ਰਹਿ ਗਈ ਸੀ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .