ਜਗਰਾਓਂ ਵਿੱਚ ਸੀਆਈਏ ਸਟਾਫ ਦੇ ਸਹਾਇਕ ਸਬ ਇੰਸਪੈਕਟਰਾਂ (ਏ.ਐਸ.ਆਈ.) ਭਗਵਾਨ ਸਿੰਘ ਅਤੇ ਦਲਵਿੰਦਰਜੀਤ ਸਿੰਘ ਦੇ ਕਤਲ ਮਾਮਲੇ ਵਿੱਚ ਮੱਧ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤੇ ਗਏ ਇਨਾਮੀ ਗੈਂਗਸਟਰ ਦਰਸ਼ਨ ਸਿੰਘ ਅਤੇ ਬਲਜਿੰਦਰ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਵੀਰਵਾਰ ਨੂੰ ਸੰਗਠਨ ਕਰਾਈਮ ਕੰਟਰੋਲ ਯੂਨਿਟ (ਓਕੂ) ਦੀ ਟੀਮ ਦੋਵਾਂ ਗੈਂਗਸਟਰਾਂ ਨੂੰ ਮੋਹਾਲੀ ਲੈ ਕੇ ਗਈ, ਜਿਥੇ ਉਨ੍ਹਾਂ ਤੋਂ 7 ਘੰਟਿਆਂ ਤੱਕ ਪੁੱਛਗਿੱਛ ਕੀਤੀ ਗਈ। ਜਦੋਂਕਿ ਇਸ ਮਾਮਲੇ ਵਿਚ ਫਰਾਰ ਦੋਵੇਂ ਮੁਲਜ਼ਮ ਜੈਪਾਲ ਭੁੱਲਰ ਅਤੇ ਜਸਪ੍ਰੀਤ ਨੂੰ ਲੈ ਕੇ ਵੀ ਪੁਲਿਸ ਕੜੀ ਜੋੜਦੀ ਰਹੀ। ਸ਼ਾਮ ਨੂੰ ਦੋਵੇਂ ਗੈਂਗਸਟਰਾਂ ਦੇ ਨਾਲ ਸਖਤ ਸਰੁੱਖਿਆ ਨਾਲ ਪੁਲਿਸ ਰਵਾਨਾ ਹੋਈ।
ਇਹ ਵੀ ਪੜ੍ਹੋ : ਸੁਨਹਿਰੀ ਮੌਕਾ : ਲੁਧਿਆਣਾ ‘ਚ 45 ਤੋਂ ਵੱਧ ਉਮਰ ਵਾਲਿਆਂ ਨੂੰ ਕੱਲ੍ਹ ਲੱਗੇਗੀ ਮੁਫਤ ਵੈਕਸੀਨ, ਵੇਖੋ ਸੈਂਟਰ ਦੀ ਲਿਸਟ
ਦਰਅਸਲ ਕੁੱਝ ਦਿਨ ਪਹਿਲਾ ਇਨ੍ਹਾਂ ਨੇ ਜਗਰਾਉਂ ਪੁਲਿਸ ਦੇ ਦੋ ਥਾਣੇਦਾਰਾਂ ਦਾ ਰਿਵਾਲਵਰਾਂ ਨਾਲ ਗੋਲੀਆਂ ਮਾਰ ਕਤਲ ਕਰ ਦਿੱਤਾ ਸੀ। ਉਸ ਤੋਂ ਬਾਅਦ ਤੋਂ ਹੀ ਜਗਰਾਉਂ ਪੁਲਿਸ ਅਤੇ ਪੰਜਾਬ ਪੁਲਿਸ ਦੀਆ ਟੀਮਾਂ ਪੂਰੇ ਪੰਜਾਬ ਵਿੱਚ ਇਨ੍ਹਾਂ ਗੈਂਗਸਟਰਾਂ ਦੀ ਭਾਲ ‘ਚ ਛਾਪੇਮਾਰੀ ਕਰ ਰਹੀਆਂ ਸੀ। ਜਿਸ ਤੋਂ ਬਾਅਦ ਅੱਜ 4 ਆਰੋਪੀਆਂ ਵਿੱਚੋਂ 2 ਨੂੰ ਬੀਤੀ 29 ਮਈ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।
ਇਹ ਵੀ ਪੜ੍ਹੋ : ਲੁਧਿਆਣਾ ਵਾਸੀਆਂ ਲਈ ਰਾਹਤ ਭਰੀ ਖਬਰ- ਘਟੀ ਕੋਰੋਨਾ ਦੀ ਰਫਤਾਰ, ਮਿਲੇ 255 ਨਵੇਂ ਮਾਮਲੇ, ਹੋਈਆਂ 9 ਮੌਤਾਂ
ਇਸ ਤੋਂ ਦੋ ਦਿਨ ਬਾਅਦ ਪੁਲਿਸ ਨੇ ਇਸ ਕੇਸ ਦੇ ਮੁੱਖ ਦੋਸ਼ੀ ਜੈਪਾਲ ਭੁੱਲਰ ਦੇ ਇੱਕ ਹੋਰ ਕਰੀਬੀ ਸਾਥੀ ਨੂੰ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇਨ੍ਹਾਂ ਏ.ਐਸ.ਆਈਜ਼ ਦੀ ਹੱਤਿਆ 15 ਮਈ ਨੂੰ ਜਗਰਾਉਂ ਦੀ ਅਨਾਜ ਮੰਡੀ ਵਿੱਚ ਕੀਤੀ ਗਈ ਸੀ।