ਕਬੱਡੀ ਖਿਡਾਰੀ ਦੇ ਕਤਲ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। 2 ਜਣਿਆਂ ਵੱਲੋਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ। ਜੱਸੂ ਕੂਮ ਤੇ ਬਰਾੜ ਚੜਿੱਕ ਨਾਂ ਦੇ ਵਿਅਕਤੀਆਂ ਨੇ ਇਹ ਜ਼ਿੰਮੇਵਾਰੀ ਚੁੱਕੀ ਹੈ। ਉਨ੍ਹਾਂ ਵੱਲੋਂ ਸ਼ੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਦੱਸਿਆ ਗਿਆ ਕਿ ਪਰਸਨਲ ਰੰਜਿਸ਼ ਕਰਕੇ ਕਤਲ ਕਰਵਾਇਆ ਗਿਆ ਹੈ।

ਪੋਸਟ ਵਿਚ ਲਿਖਿਆ ਹੈ ਸਤਿ ਸ੍ਰੀ ਅਕਾਲ ਜੀ ਸਾਰੇ ਭੈਣਾਂ ਤੇ ਭਰਾਵਾਂ ਨੂੰ ਅੱਜ ਜੋ ਜਗਰਾਓਂ ਵਿਚ ਕਬੱਡੀ ਪਲੇਅਰ ਤੇਜਪਾਲ ਦਾ ਗੋਲੀਆਂ ਮਾਰ ਕੇ ਕਤਲ ਹੋਇਆ ਹੈ ਉਸ ਦੀ ਜ਼ਿੰਮੇਵਾਰੀ ਮੈਂ ਜੱਸੂ ਕੂਮ ਤੇ ਮੇਰਾ ਭਰਾ ਬਰਾੜ ਚੜਿੱਕ ਇਸ ਦੀ ਜ਼ਿੰਮੇਵਾਰੀ ਅਸੀਂ ਲੈਂਦੇ ਹਾਂ। ਇਹ ਕਤਲ ਅਸੀਂ ਆਪਦੀ ਪਰਸਨਲ ਰੰਜਿਸ਼ ਕਰਕੇ ਕਰਵਾਇਆ ਹੈ।
ਇਹ ਵੀ ਪੜ੍ਹੋ : ਦੀਵਾਲੀ ਦੇ ਤਿਉਹਾਰ ਤੋਂ ਬਾਅਦ ਆਬੋ-ਹਵਾ ਹੋਈ ਖ਼ਰਾਬ, ਪ੍ਰਦੂਸ਼ਣ ਨੇ ਤੋੜਿਆ ਪਿਛਲੇ 5 ਸਾਲਾਂ ਦਾ ਰਿਕਾਰਡ
ਦੱਸ ਦੇਈਏ ਕਿ ਬੀਤੇ ਦਿਨੀਂ ਜਗਰਾਓਂ ਵਿਚ ਕਬੱਡੀ ਖਿਡਾਰੀ ਦਾ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ ਸੀ। ਪਹਿਲਾਂ ਉਸ ਨਾਲ ਕੁੱਟਮਾਰ ਕੀਤੀ ਗਈ ਤੇ ਫਿਰ ਗੋਲੀ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮ੍ਰਿਤਕ ਗਿੱਦੜਵਿੰਡੀ ਪਿੰਡ ਦਾ ਨੌਜਵਾਨ ਸੀ। ਤੇਜਪਾਲ ਸਿੰਘ ਵਜੋਂ ਮ੍ਰਿਤਕ ਦੀ ਪਛਾਣ ਹੋਈ ਸੀ।
ਵੀਡੀਓ ਲਈ ਕਲਿੱਕ ਕਰੋ -:























