ਹੁਸ਼ਿਆਰਪੁਰ ਦੇ ਜ਼ਿਲ੍ਹਾ ਮਾਹਿਲਪੁਰ ਤੋਂ ਘਟਨਾ ਸਾਹਮਣੇ ਆਈ ਹੈ ਜਿਥੇ ਭਰੇ ਬਾਜ਼ਾਰ ਵਿਚ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਨੌਜਵਾਨ ਨੇ ਖੁਦ ਨੂੰ ਬਚਾਉਣ ਵਾਸਤੇ ਇਕ ਦੁਕਾਨ ਦੇ ਅੰਦਰ ਸ਼ਰਨ ਲੈਣ ਦੀ ਵੀ ਕੋਸ਼ਿਸ਼ ਕੀਤੀ ਪਰ ਦੁਸ਼ਮਣ ਵੀ ਦੁਕਾਨ ਦੇ ਅੰਦਰ ਵੜ ਗਏ ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਤੇ ਹਮਲਾ ਕਰਨ ਵਾਲਿਆਂ ਵਿਚ ਇਕ ਪੁਲਿਸ ਮੁਲਾਜ਼ਮ ਦਾ ਮੁੰਡਾ ਵੀ ਹੈ।
ਮ੍ਰਿਤਕ ਦੀ ਪਛਾਣ ਸੰਦੀਪ ਨਾਂ ਦੇ ਵਿਅਕਤੀ ਵਜੋਂ ਹੋਈ ਹੈ। ਹਮਲਾ ਕਰਨ ਵਾਲਿਆਂ ਵਿਚ ਰਾਹੁਲ ਸੰਧੂ ਨਾਂ ਦਾ ਵਿਅਕਤੀ ਤੇ ਉਸ ਦੇ ਨਾਲ 3-4 ਹੋਰ ਮੁੰਡੇ ਵੀ ਸਨ ਜਿਨ੍ਹਾਂ ਨੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ।ਮ੍ਰਿਤਕ ਨੌਜਵਾਨ ਕੁਝ ਦਿਨ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਸੀ ।
ਇਹ ਵੀ ਪੜ੍ਹੋ : ਸਨਰਾਈਜਰਸ ਹੈਦਰਾਬਾਦ ਨੂੰ ਵੱਡਾ ਝਟਕਾ! ਵਾਨਿੰਦੂ ਹਸਰੰਗਾ ਹੋਏ IPL 2024 ਤੋਂ ਬਾਹਰ
ਪੁਲਿਸ ਨੇ ਇਸ ਨੂੰ ਗੈਂਗਵਾਰ ਦੱਸਿਆ ਹੈ। ਹਮਲਾਵਰ ਤੇ ਮ੍ਰਿਤਕ ਨੌਜਵਾਨ ਦੋਵੇਂ ਵੱਖ-ਵੱਖ ਗੈਂਗ ਨਾਲ ਸਬੰਧਤ ਹਨ ਤੇ ਦੋਵਾਂ ਵਿਚਾਲੇ ਪਿਛਲੇ ਕੁਝ ਮਹੀਨਿਆਂ ਤੋਂ ਲੜਾਈ ਚੱਲ ਰਹੀ ਹੈ। ਉਨ੍ਹਾਂ ਵੱਲੋਂ ਪਹਿਲਾਂ ਵੀ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ। ਮੌਕੇ ‘ਤੇ 4 ਦੇ ਕਰੀਬ ਰਾਊਂਡ ਫਾਇਰ ਹੋਏ ਤੇ 2 ਗੋਲੀਆਂ ਮੁੰਡੇ ਨੂੰ ਲੱਗੀਆਂ। ਇਕ ਗੋਲੀ ਮ੍ਰਿਤਕ ਨੌਜਵਾਨ ਦੀ ਛਾਤੀ ਵਿਚ ਤੇ ਇਕ ਬਾਂਹ ਵਿਚ ਗੋਲੀ ਲੱਗੀ ਹੈ।