ਪੰਜਾਬ ਦੇ ਮਸ਼ਹੂਰ ਸੰਗੀਤਕਾਰ ਚਰਨਜੀਤ ਸਿੰਘ ਆਹੂਜਾ ਦਾ ਅੱਜ ਮੋਹਾਲੀ ਵਿਚ ਅੰਤਿਮ ਸਸਕਾਰ ਕੀਤਾ ਜਾਵੇਗਾ। ਦੁਪਹਿਰ 1 ਵਜੇ ਬਲੌਂਗੀ ਸਥਿਤ ਸ਼ਮਸ਼ਾਨਘਾਟ ‘ਤੇ ਅੰਤਿਮ ਸਸਕਾਰ ਦੀਆਂ ਰਸਮਾਂ ਨਿਭਾਈਆਂ ਜਾਣਗੀਆਂ। ਐਤਵਾਰ ਨੂੰ ਉਨ੍ਹਾਂ ਨੇ ਆਪਣੇ ਘਰ ‘ਤੇ ਆਖਰੀ ਸਾਹ ਲਏ ਸਨ। ਉਹ ਲੰਬੇ ਸਮੇਂ ਤੋਂ ਕੈਂਸਰ ਦੀ ਬੀਮਾਰੀ ਨਾਲ ਜੂਝ ਰਹੇ ਸਨ।
ਆਹੂਜਾ ਦੇ 3 ਪੁੱਤਰ ਹਨ। ਵੱਡੇ ਪੁੱਤਰ ਸਚਿਨ ਆਹੂਜਾ ਦਾ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਵੱਡਾ ਨਾਂ ਹੈ।ਸਚਿਨ ਦਾ ਆਪਣਾ ਸਟੂਡੀਓ ਹੈ। ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਗਾਇਕ ਦਿਲਜੀਤ ਦੁਸਾਂਝ, ਅਭਿਨੇਤਰੀ ਨਿਰਮਲ ਰਿਸ਼ੀ, ਗਾਇਕ ਮਾਸਟਰ ਸਲੀਮ ਸਣੇ ਹੋਰ ਕਲਾਕਾਰਾਂ ਨੇ ਦੁੱਖ ਪ੍ਰਗਟ ਕੀਤਾ ਹੈ। ਚਰਨਜੀਤ ਆਹੂਜਾ ਨੂੰ ਪੰਜਾਬੀ ਸੰਗੀਤ ਦਾ ਸ਼ਿਲਪਕਾਰ ਕਿਹਾ ਜਾਂਦਾ ਸੀ। ਉਨ੍ਹਾਂ ਦੀਆਂ ਬਣਾਈਆਂ ਧੁੰਨਾਂ ਅੱਜ ਵੀ ਲੋਕਗੀਤਾਂ, ਵਿਆਹ ਤੇ ਸੰਸਕ੍ਰਿਤਕ ਪ੍ਰੋਗਰਾਮਾਂ ਵਿਚ ਗੂੰਜਦੀਆਂ ਹਨ।
ਇਹ ਵੀ ਪੜ੍ਹੋ : ਅੱਜ ਤੋਂ ਲਾਗੂ ਹੋਈਆਂ GST ਦੀਆਂ ਨਵੀਆਂ ਦਰਾਂ, ਕੀ ਹੋਇਆ ਮਹਿੰਗਾ ਤੇ ਕੀ ਸਸਤਾ, ਜਾਣੋ ਸਭ ਕੁਝ
ਸੁਰਜੀਤ ਬਿੰਦਰਖੀਆ, ਕੁਲਦੀਪ ਮਾਣਕ, ਗੁਰਦਾਸ ਮਾਨ, ਚਮਕੀਲਾ, ਗੁਰਕ੍ਰਿਪਾਲ ਸੂਰਾਪੁਰੀ, ਸਤਵਿੰਦਰ ਬੁੱਗਾ ਸਣੇ ਕਈ ਲੋਕ ਗਾਇਕਾਂ ਨੂੰ ਆਹੂਜਾ ਦੀਆਂ ਧੁੰਨਾਂ ਨਾਲ ਨਾਂ ਮਿਲਿਆ। ਚਰਨਜੀਤ ਸਿੰਘ ਆਹੂਜਾ ਤੇ ਉਨ੍ਹਾਂ ਦਾ ਪਰਿਵਾਰ ਪਹਿਲਾਂ ਦਿੱਲੀ ਵਿਚ ਰਹਿੰਦਾ ਸੀ ਪਰ ਕੋਰੋਨਾ ਤੋਂ ਪਹਿਲਾਂ ਉਹ ਮੋਹਾਲੀ ਸ਼ਿਫਟ ਹੋ ਗਏ। ਇਸ ਦੇ ਬਾਅਦ ਉਨ੍ਹਾਂ ਨੇ ਮੋਹਾਲੀ ਵਿਚ ਆਪਣਾ ਸਟੂਡੀਓ ਬਣਾਇਆ। ਉਨ੍ਹਾਂ ਦਾ ਘਰ ਟੀਡੀਆਈ ਸਿਟੀ ਵਿਚ ਹੈ। ਉਹ ਅਕਸਰ ਸਟੂਡੀਓ ਜਾਂਦੇ ਸਨ ਪਰ ਤਬੀਅਤ ਵਿਗੜਨ ਦੇ ਬਾਅਦ ਉਨ੍ਹਾਂ ਨੇ ਆਫਿਸ ਆਉਣਾ ਬੰਦ ਕਰ ਦਿੱਤਾ। ਜ਼ਿਆਦਾਤਰ ਸਮਾਂ ਉਹ ਆਪਣੇ ਘਰ ‘ਤੇ ਹੀ ਬਿਤਾਉਣ ਲੱਗੇ।
ਵੀਡੀਓ ਲਈ ਕਲਿੱਕ ਕਰੋ -:
























