ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਨਾਭਾ ਕੋਤਵਾਲੀ ਪੁਲਿਸ ਨੂੰ ਉਦੋਂ ਵੱਡੀ ਸਫਲਤਾ ਮਿਲੀ ਜਦੋਂ ਗੁਪਤ ਸੂਚਨਾ ਦੇ ਅਧਾਰ ‘ਤੇ ਪੁਲਿਸ ਨੇ ਬਰੀਜਾ ਕਾਰ ਨੂੰ ਰੋਕ ਕੇ ਚੈੱਕ ਕੀਤਾ ਤਾਂ ਉਸ ਵਿੱਚੋਂ 500 ਗ੍ਰਾਮ ਅਫੀਮ ਬਰਾਮਦ ਕਰਕੇ ਮੌਕੇ ‘ਤੇ ਕਾਰ ਸਵਾਰ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਚਾਰੋਂ ਕਾਰ ਸਵਾਰ ਆਪਸ ਵਿੱਚ ਦੋਸਤ ਹਨ। ਇਸ ਮੌਕੇ ‘ਤੇ ਨਾਭਾ ਕੋਤਵਾਲੀ ਦੇ ਐਸਐਚਓ ਸਰਬਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਹ ਮੁਲਜ਼ਮ ਚਾਰੋਂ ਦੋਸਤ ਹਨ ਅਤੇ ਯੂਪੀ ਬਰੇਲੀ ਦੇ ਰਹਿਣ ਵਾਲੇ ਹਨ। ਇਨ੍ਹਾਂ ਦਾ ਤਿੰਨ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ। ਇਨ੍ਹਾਂ ‘ਤੇ ਪਹਿਲਾਂ ਵੀ ਸਮਾਣਾ ਵਿਖੇ ਐਨਡੀਪੀਸੀ ਐਕਟ ਦੇ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਅਸੀਂ ਡੂੰਘਾਈ ਨਾਲ ਜਾਂਚ ਕਰ ਰਹੇ ਹਾਂ ਇਹ ਅਫੀਮ ਇਹ ਕਿੱਥੇ ਦੇਣੀ ਸੀ ਅਤੇ ਹੋਰ ਕਿੱਥੇ ਕਿੱਥੇ ਸਪਲਾਈ ਕਰ ਚੁੱਕੇ ਹਨ ਇਹ ਅਸੀਂ ਰਿਮਾਂਡ ਦੌਰਾਨ ਹਾਸਿਲ ਕਰਾਂਗੇ। ਫਿਲਹਾਲ ਇਨ੍ਹਾਂ ਦੇ ਖਿਲਾਫ ਅਸੀਂ ਐਨਡੀਪੀਸੀ ਐਕਟ ਦਾ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਇਸ ਮੌਕੇ ‘ਤੇ ਨਾਭਾ ਕੋਤਵਾਲੀ ਦੇ ਐਸਐਚਓ ਸਰਬਜੀਤ ਚੀਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਸ਼ਾ ਤਸਕਰਾਂ ਦੇ ਖਿਲਾਫ ਪੰਜਾਬ ਪੁਲਿਸ ਲਗਾਤਾਰ ਕਾਰਵਾਈ ਕਰਕੇ ਜੇਲ ਦੀਆਂ ਸਲਾਖਾਂ ਪਿੱਛੇ ਪਹੁੰਚਾ ਰਹੀ ਹੈ। ਜਿਸ ਦੇ ਤਹਿਤ ਨਾਭਾ ਕੌਤਵਾਲੀ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਅਧਾਰ ਤੇ ਚਾਰ ਨਸਾ ਤਸਕਰਾਂ ਨੂੰ ਬਰੀਜਾ ਕਾਰ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਇਨ੍ਹਾਂ ਚਾਰ ਨਸਾਂ ਤਸਕਰਾਂ ਕੋਲੋਂ 500 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ। ਇਨ੍ਹਾਂ ਨਸ਼ਾ ਤਸਕਰਾਂ ਦੀ ਪਛਾਣ ਯਾਦਵਿੰਦਰ ਸਿੰਘ, ਰਵੀ ਸਿੰਘ, ਰਾਜੀਵ ਸ਼ਰਮਾ ਅਤੇ ਅਸ਼ੋਕ ਕੁਮਾਰ ਜੋ ਕਿ ਇਹ ਸਾਰੇ ਬਰੇਲੀ ਯੂਪੀ ਦੇ ਰਹਿਣ ਵਾਲੇ ਹਨ। ਇਨ੍ਹਾਂ ਵਿੱਚੋਂ ਦੋ ਨਸ਼ਾ ਤਸਕਰਾਂ ਦੇ ਮਾਮਲੇ ਪਹਿਲਾਂ ਸਮਾਣਾ ਸਦਰ ਥਾਣੇ ਵਿੱਚ ਦਰਜ ਹਨ। ਜਿਨਾਂ ਕੋਲੋਂ ਪੁਲਿਸ ਵੱਲੋਂ 250 ਗ੍ਰਾਮ ਅਫੀਮ ਅਤੇ ਇਕ ਕਿਲੋ ਅਫੀਮ ਦੇ ਮਾਮਲੇ ਦਰਜ ਹਨ।
ਇਹ ਵੀ ਪੜ੍ਹੋ : PM ਮੋਦੀ ਨੂੰ ਮਿਲਿਆ ਸਾਈਪ੍ਰਸ ਦਾ ਸਰਵਉੱਚ ਸਨਮਾਨ, ‘ਗ੍ਰੈਂਡ ਕਰਾਸ ਆਫ਼ ਦਿ ਆਰਡਰ ਆਫ਼ ਮਕਾਰੀਓਸ III’
ਪੁਲਿਸ ਵੱਲੋਂ ਇਹਨਾਂ ਦੇ ਖਿਲਾਫ ਐਨਡੀਪੀਸੀ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਕਿ ਇਹ ਨਸ਼ਾ ਤਸਕਰੀ ਦਾ ਗੋਰਖ ਧੰਦਾ ਹੋਰ ਕਿੱਥੇ-ਕਿੱਥੇ ਚਲਾ ਰਹੇ ਸਨ ਅਤੇ ਇਨ੍ਹਾਂ ਦੇ ਨਾਲ ਹੋਰ ਕਿੰਨੇ ਨਸ਼ਾ ਤਸਕਰ ਜੁੜੇ ਹੋਏ ਹਨ। ਫਿਲਹਾਲ ਪੁਲਿਸ ਨੇ ਇਹਨਾਂ ਦਾ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:
























