Narendra Modi had offered : ਸੁਪਰੀਮ ਕੋਰਟ ਦੇ ਚੋਟੀ ਦੇ ਵਕੀਲ ਅਤੇ ਸਾਬਕਾ ਸਾਲਿਸਿਟਰ ਜਨਰਲ ਹਰੀਸ਼ ਸਾਲਵੇ ਨੂੰ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਆਪਣਾ ਅਟਾਰਨੀ ਜਨਰਲ ਬਣਨ ਦਾ ਆਫਰ ਦਿੱਤਾ ਸੀ। ਇਹ ਖੁਲਾਸਾ ਖੁਦ ਸਾਲਵੇ ਨੇ ਇੱਕ ਟੀਵੀ ਇੰਟਰਵਿਊ ਦੌਰਾਨ ਕੀਤਾ ਹੈ।
ਉਨ੍ਹਾਂ ਰੀਪਬਲਿਕ ਮੀਡੀਆ ਨੈਟਵਰਕ ਦੇ ਐਡਿਟਰ-ਇਨ-ਚੀਫ ਅਰਣਬ ਗੋਸਵਾਮੀ ਨਾਲ ਗੱਲਬਾਤ ਦੌਰਾਨ ਕਈ ਮੁੱਦਿਆਂ ‘ਤੇ ਸਾਫ-ਸਾਫ ਆਪਣੀ ਰਾਏ ਰੱਖੀ। ਇੰਟਰਵਿਊ ਦੌਰਾਨ ਕਲੱਬ ਹਾਊਸ ਰੂਮ ਚੈਟ ਲੀਕ ਕੇਸ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਲੋਕਾਂ ਦੇ ਕੋਲ ਕੰਮ ਨਹੀਂ ਹੈ। ਸਾਰੇ ਟ੍ਰੇਡ ਯਨੀਅਨ ਦੇ ਨਾਲ ਵੀ ਅਜਿਹਾ ਹੈ। ਉਨ੍ਹਾਂ ਦਾ ਸਮਾਜਵਾਦ ਨਾਲ ਲੈਣ-ਦੇਣ ਨਹੀਂ ਹੈ। ਅਸੀਂ ਜਿਸ ਤਰ੍ਹਾਂ ਦੀ ਧਰਮ-ਨਿਰਪਈੱਖਤਾ ਨੂੰ ਰੁਝਾਨ ਵਿੱਚ ਦੇਖਿਆ, ਉਸ ਨੇ ਲੋਕਾਂ ਨੂੰ ਨਿਰਾਸ਼ ਕੀਤਾ। ਮੈਂ ਕਿਹੰਦਾ ਹਾਂ ਕਿ ਮੈਨੂੰ ਭਾਰਤ ‘ਤੇ ਮਾਣ ਹੈ। ਮੈਂ ਬਪਤਿਸਮਾ ਕ੍ਰਿਸ਼ਚੀਅਨ ਹਾਂ ਪਰ ਮੈਨੂੰ ਕਦੇ ਵੀ ਨਹੀਂ ਲੱਗਾ ਕਿ ਮੇਰੇ ਨਾਲ ਭੇਦਭਾਵ ਹੋਇਆ ਹੋਵੇ।
ਪੀਐਮ ਦੇ ਦਿੱਤੇ ਆਫਰ ਬਾਰੇ ਦੱਸਦਿਆਂ ਸਾਲਵੇ ਨੇ ਕਿਹਾ ਕਿ ਨਰਿੰਦਰ ਮੋਦੀ ਜਦੋਂ ਪ੍ਰਧਾਨ ਮੰਤਰੀ ਬਣੇ ਸਨ, ਉਦੋਂ ਉਨ੍ਹਾਂ ਨੇ ਸ਼ੁਰੂਆਤੀ ਚੀਜ਼ਾਂ ਵਿੱਚ ਜੋ ਚੀਜ਼ਾਂ ਕੀਤੀਆਂ ਸਨ ਉਨ੍ਹਾਂ ਵਿੱਚੋਂ ਇਹ ਵੀ ਸੀ ਕਿ ਉਨ੍ਹਾਂ ਨੇ ਦਫਤਰ ਜਾਣ ਤੋਂ ਪਹਿਲਾਂ ਮੈਨੂੰ ਫੋਨ ਲਗਾ ਕੇ ਕਿਹਾ ਕਿ ਆ ਕੇ ਮੇਰੇ ਅਟਾਰਨੀ ਜਨਰਲ ਬਣ ਜਾਓ। ਇਹ ਜਨਤਕ ਜਾਣਕਾਰੀ ਵਾਲੀ ਗੱਲ ਹੈ। ਉਨ੍ਹਾਂ ਨੇ ਕਦੇ ਨਹੀਂ ਸੋਚਿਆ ਕਿ ਮੈਂ ਬਪਤਿਸਮਾ ਕ੍ਰਿਸ਼ਚੀਅਨ ਹਾਂ ਜਾਂ ਫਿਰ ਮੈਂ ਉਹੀ ਇਨਸਾਨ ਹਾਂ ਜੋ ਕਿ ਗੁਜਰਾਤ ਦੰਗਾ ਕੇਸ ਵਿੱਚ ਏਮੀਕਸ ਕਿਊਰੀ ਸੀ। ਅਜਿਹੇ ‘ਚ ਭਾਰਤ ਦਿਲੋਂ ਧਰਮ ਨਿਰਪੱਖ ਹੈ, ਕਿਉਂਕਿ ਹਿੰਦੂ ਦਿਲ ਤੋਂ ਧਰਮ ਨਿਰਪੱਖ ਹਨ।