Naseeruddin Shah breaks silence: ਭਾਰਤੀ ਫ਼ਿਲਮ ਇੰਡਸਟਰੀ ਅਜੇ ਇਰਫ਼ਾਨ ਖ਼ਾਨ ਦੇ ਸਦਮੇ ‘ਚੋਂ ਉੱਭਰ ਨਹੀਂ ਸਕੀ ਸੀ ਕਿ ਹੁਣ ਦਿੱਗਜ਼ ਅਦਾਕਾਰ ਰਿਸ਼ੀ ਕਪੂਰ ਦੁਨੀਆਂ ਨੂੰ ਅਲਵਿਦਾ ਕਹਿ ਗਏ। ਵੀਰਵਾਰ 30 ਅਪ੍ਰੈਲ ਨੂੰ ਰਿਸ਼ੀ ਕਪੂਰ ਨੇ ਮੁੰਬਈ ਨੇ ਐਚਐਨ ਰਿਲਾਇੰਸ ਹਸਪਤਾਲ ‘ਚ ਆਖਰੀ ਸਾਹ ਲਏ। ਬਾਲੀਵੁੱਡ ਤੇ ਪਾਲੀਵੁੱਡ ਦੇ ਸਿਤਾਰਿਆਂ ਵੱਲੋਂ ਉਹਨਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ । ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦਈਏ ਕਿ ਅਦਾਕਾਰ ਨਸੀਰੂਦੀਨ ਸ਼ਾਹ ਨੂੰ ਲੈ ਕੇ ਵੀ ਅਜਿਹੀ ਖ਼ਬਰ ਵਾਇਰਲ ਹੋਣ ਲੱਗੀ, ਜਿਸ ਲੋਕਾਂ ਵਿਚ ਖਲਬਲੀ ਮਚਾ ਦਿੱਤੀ। ਦਰਅਸਲ ਖਬਰ ਆਈ ਸੀ ਕਿ ਨਸੀਰੂਦੀਨ ਸ਼ਾਹ ਦੀ ਸਿਹਤ ਬਹੁਤ ਜ਼ਿਆਦਾ ਖਰਾਬ ਹੈ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਹਾਲਾਂਕਿ ਕੁਝ ਥਾਵਾਂ ‘ਤੇ ਇਹ ਵੀ ਖਬਰ ਆਈ ਸੀਕਿ ਨਸੀਰੂਦੀਨ ਸ਼ਾਹ ਦਾ ਵੀ ਦਿਹਾਂਤ ਹੋ ਗਿਆ ਹੈ।
ਹੁਣ ਅਭਿਨੇਤਾ ਨੇ ਖੁਦ ਸਾਹਮਣੇ ਆ ਕੇ ਇਸਦੀ ਸੱਚਾਈ ਦੱਸੀ ਹੈ। ਨਸੀਰੂਦੀਨ ਸ਼ਾਹ ਨੇ ਵੀਰਵਾਰ ਨੂੰ ਕਿਹਾ ਕਿ ਮੈਂ ਠੀਕ ਹਾਂ ਅਤੇ ਆਪਣੇ ਘਰ ਵਿਚ ਹਾਂ। ਇਕ ਫੇਸਬੁੱਕ ਪੋਸਟ ਵਿਚ ਸ਼ਾਹ ਨੇ ਲੋਕਾਂ ਨੂੰ ਚਿੰਤਾ ਕਰਨ ਲਈ ਧੰਨਵਾਦ ਕੀਤਾ ਅਤੇ ਆਪਣੀ ਸਿਹਤ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ, ”ਮੈਂ ਮੇਰੀ ਸਿਹਤ ਨੂੰ ਲੈ ਕੇ ਚਿੰਤਾ ਕਰਨ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਹਾਂ ਅਤੇ ਮੈਂ ਉਨ੍ਹਾਂ ਨੂੰ ਦੱਸ ਰਿਹਾ ਹਾਂ ਕਿ ਮੈਂ ਪੂਰੀ ਤਰ੍ਹਾਂ ਠੀਕ ਹਾਂ। ਮੈਂ ਘਰ ਵਿਚ ਹਾਂ ਅਤੇ ਲੌਕ ਡਾਊਨ ਦਾ ਪਾਲਣ ਕਰ ਰਿਹਾ ਹਾਂ।
ਕਿਰਪਾ ਕਰਕੇ ਕਿਸੇ ਵੀ ਅਫਵਾਹ ‘ਤੇ ਵਿਸ਼ਵਾਸ ਨਾ ਕਰੋ।” ਇਸ ਤੋਂ ਇਲਾਵਾ ਨਸੀਰੂਦੀਨ ਸ਼ਾਹ ਦੇ ਪੁੱਤਰ ਵਿਵਾਨ ਸ਼ਾਹ ਨੇ ਲਿਖਿਆ, ”ਸਭ ਠੀਕ ਹੈ। ਬਾਬਾ ਇਕਦਮ ਠੀਕ ਹੈ। ਉਨ੍ਹਾਂ ਦੀ ਸਿਹਤ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਗੱਲਾਂ ਗਲਤ ਹਨ, ਅਫਵਾਹਾਂ ਹੀ ਹਨ। ਉਨ੍ਹਾਂ ਨੇ ਇਰਫਾਨ ਖਾਨ ਅਤੇ ਚਿੰਟੂ ਜੀ ਲਈ ਪ੍ਰਾਥਨਾ ਕੀਤੀ ਹੈ। ਉਹ ਦੋਨਾਂ ਨੂੰ ਬਹੁਤ ਯਾਦ ਕਰ ਰਹੇ ਹਨ। ਉਨ੍ਹਾਂ ਨੇ ਦੋਨਾਂ ਪਰਿਵਾਰਾਂ ਲਈ ਆਪਣੇ ਸੰਵੇਦਨਾਵਾਂ ਵਿਅਕਤ ਕੀਤੀਆਂ ਹਨ। ਅਸੀਂ ਸਾਰੇ ਦਿਲੋਂ ਦੁੱਖੀ ਹਾਂ।” ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦਈਏ ਕਿ ਰਿਸ਼ੀ ਕਪੂਰ ਲੰਮੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ ਤੇ ਇਸ ਨਾਮੁਰਾਦ ਬਿਮਾਰੀ ਨੇ ਫ਼ਿਲਮ ਜਗਤ ਦਾ ਇਕ ਹੋਰ ਅਦਾਕਾਰ ਆਪਣੇ ਕਲਾਵੇ ‘ਚ ਲੈ ਲਿਆ।