National news channel team harrased : ਚੰਡੀਗੜ੍ਹ : ਪਟਿਆਲਾ ਜ਼ਿਲ੍ਹੇ ਵਿੱਚ ਬੀਤੇ ਦਿਨੀਂ ਪਿੰਡ ਦੌਨ ਕਲਾਂ ਨੇੜੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵੱਲੋਂ ਉਸ ਵੇਲੇ ਇੱਕ ਮਹਿਲਾ ਰਿਪੋਰਟਰ ਸਣੇ ਇਕ ਨੈਸ਼ਨਲ ਨਿਊਜ਼ ਚੈਨਲ ਦੀ ਟੀਮ ਨੂੰ ਘੇਰ ਲਿਆ ਉਹ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਫਿਲਮਾਂ ਰਹੇ ਸਨ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਦੱਸਣਯੋਗ ਹੈ ਕਿ ਕਿਸਾਨ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਸਨ ਅਤੇ ਉਸ ਜਗ੍ਹਾ ਦੇ ਨੇੜੇ ਉਨ੍ਹਾਂ ਨੇ ਧਰਨਾ ਲਗਾਇਆ ਹੋਇਆ ਸੀ, ਜਿਥੇ ਟੀਮ ਖੇਤਾਂ ਦੀ ਸ਼ੂਟਿੰਗ ਕਰ ਰਹੀ ਸੀ ਜਿਥੇ ਪਰਾਲੀ ਨੂੰ ਅੱਗ ਲੱਗੀ ਹੋਈ ਸੀ।
ਅੰਦੋਲਨਕਾਰੀ ਕਿਸਾਨਾਂ ਨੇ ਮਹਿਲਾ ਰਿਪੋਰਟਰ ਅਤੇ ਕੈਮਰਾਮੈਨ ਨੂੰ ਘੇਰ ਕੇ ਇਹ ਜਾਣਨ ਦੀ ਮੰਗ ਕੀਤੀ ਕਿ ਉਹ ਆਪਣੇ ਨਿਊਜ਼ ਚੈਨਲ ’ਤੇ ਪੰਜਾਬ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰਨ ਦੀਆਂ ਖ਼ਬਰਾਂ ਨਹੀਂ ਦਿਖਾ ਰਿਹਾ। ਵੀਡੀਓ ਵਿੱਚ, ਇੱਕ ਆਦਮੀ ਦੀ ਪਛਾਣ ਮੱਖਣ ਸਿੰਘ ਵਜੋਂ ਹੋਈ ਹੈ, ਜੋ ਕਿ ਭਾਰਤੀ ਕਿਸਾਨ ਯੂਨੀਅਨ (ਉਗਰਾਹਾ) ਦਾ ਸਥਾਨਕ ਆਗੂ ਹੈ, ਮਹਿਲਾ ਪੱਤਰਕਾਰ ਨੂੰ ਚੈਨਲ ‘ਤੇ ਕਿਸਾਨ ਵਿਰੋਧ ਪ੍ਰਦਰਸ਼ਨ ਦੀਆਂ ਖ਼ਬਰਾਂ ਨਾ ਦਿਖਾਉਣ ਲਈ ਆਪਣੇ ਚੈਨਲ ਵੱਲੋਂ ਮੁਆਫੀ ਮੰਗਣ ਲਈ ਕਹਿ ਰਿਹਾ ਹੈ ਅਤੇ ਉਹ ਕਹਿ ਰਿਹਾ ਹੈ ਕਿ ਜਦੋਂ ਤੱਕ ਉਹ ਅਜਿਹਾ ਨਹੀਂ ਕਰਦੀ ਅਤੇ ਪਰਾਲੀ ਸਾੜਨ ਦੀ ਫੁਟੇਜ ਕੈਮਰੇ ਵਿੱਚੋਂ ਨਹੀਂ ਮਿਟਾ ਦਿੰਦੀ ਹੈ ਉਸ ਨੂੰ ਅਤੇ ਉਸਦੀ ਟੀਮ ਨੂੰ ਇਥੋਂ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ।
ਵੀਡੀਓ ਵਿੱਚ ਮੱਖਣ ਸਿੰਘ ਕਹਿ ਰਿਹਾ ਹੈ ਕਿ “ਅਸੀਂ ਖੇਤਾਂ ਵਿਚ ਪਰਾਲੀ ਨੂੰ ਅੱਗ ਲਗਾਈ ਹੈ। ਅਸੀਂ ਅਧਿਕਾਰੀਆਂ ਨੂੰ ਸਾਡੇ ਵਿਰੁੱਧ ਕੇਸ ਦਰਜ ਕਰਨ ਦੀ ਹਿੰਮਤ ਕਰਦੇ ਹਾਂ।’’ ਵੀਡੀਓ ਵਿੱਚ ਫਿਰ ਮਹਿਲਾ ਰਿਪੋਰਟ ਮਾਫੀ ਮੰਗਦੀ ਦਿਖਾਈ ਦੇ ਰਹੀ ਹੈ ਅਤੇ ਕਹਿ ਰਹੀ ਹੈ ਕਿ ਉਥੇ ਆਉਣਾ ਅਤੇ ਪਹਿਲਾਂ ਇਜਾਜ਼ਤ ਲਏ ਬਗੈਰ ਪਰਾਲੀ ਸਾੜਨ ਦੀ ਫਿਲਮ ਬਣਾਉਣਾ ਸ਼ੁਰੂ ਕਰਨਾ ਉਨ੍ਹਾਂ ਦੀ ਇੱਕ ਗਲਤੀ ਸੀ।
ਨਿਊਜ਼ ਚੈਨਲ ਦੇ ਕੈਮਰਾਮੈਨ ਨੂੰ ਇਹ ਕਹਿੰਦਿਆਂ ਸੁਣਿਆ ਜਾ ਸਕਦਾ ਹੈ ਕਿ ਉਸਨੇ ਮੌਕੇ ‘ਤੇ ਰਿਕਾਰਡ ਕੀਤੀ ਫੁਟੇਜ ਨੂੰ ਮਿਟਾ ਦਿੱਤਾ ਹੈ। ਇਸ ਬਾਰੇ ਐਸਐਸਪੀ ਪਟਿਆਲਾ ਵਿਕਰਮ ਜੀਤ ਦੁੱਗਲ ਦਾ ਕਹਿਣਾ ਹੈ ਕਿ ਅਜੇ ਤੱਕ ਇਸ ਸੰਬੰਧੀ ਕੋਈ ਸ਼ਿਕਾਇਤ ਉਨ੍ਹਾਂ ਨੂੰ ਨਹੀਂ ਮਿਲੀ, ਜੇਕਰ ਅਜਿਹੀ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਸ ਸੰਬੰਧੀ ਕਾਰਵਾਈ ਕੀਤੀ ਜਾਵੇਗੀ।