ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬੀਤੀ ਰਾਤ ਕੁਦਰਤ ਦਾ ਕਹਿਰ ਵਰ੍ਹਿਆ ਜਿਥੇ ਤੇਜ਼ ਹਨੇਰੀ ਨਾਲ ਮੀਂਹ ਪਿਆ। ਪਟਿਆਲਾ ਦੇ ਪੁੱਡਾ ਗਰਾਉਂਡ ਵਿੱਚ ਚੱਲ ਰਹੇ ਤਿੰਨ ਰੋਜ਼ਾ ਸੰਘਰਸ਼ ਦੇ ਦੂਜੇ ਦਿਨ ਮੀਂਹ ਕਾਰਨ ਕਿਸਾਨਾਂ ਦੇ ਸਾਰੇ ਤੰਬੂ ਢਹਿ-ਢੇਰੀ ਹੋ ਗਿਆ।
ਦੱਸ ਦੇਈਏ ਕਿ ਕਿਸਾਨਾਂ ਵੱਲੋਂ ਇਸ ਪ੍ਰੋਗਰਾਮ ਵਿੱਚ ਤੀਸਰੇ ਦਿਨ ਲਈ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਣਾ ਸੀ। ਇਥੇ ਜੋਗਿੰਦਰ ਸਿੰਘ ਅਤੇ ਕਿਸਾਨਾਂ ਦੇ ਵੱਡੇ ਆਗੂ ਪਹੁੰਚਣ ਵਾਲੇ ਸਨ ਪਰ ਕੁਦਰਤੇ ਦੇ ਕਹਿਰ ਕਾਰਨ ਸਾਰਾ ਟੈਂਟ ਢਹਿ-ਢੇਰੀ ਹੋ ਗਿਆ।
ਇਹ ਵੀ ਪੜ੍ਹੋ : ਚੰਡੀਗੜ੍ਹ ’ਚ 45 ਮਿੰਟਾਂ ਦੇ ਤੂਫਾਨ ਨੇ ਮਚਾਇਆ ਹਾਹਾਕਾਰ, Tricity ‘ਚ ਥਾਂ-ਥਾਂ ਡਿੱਗੇ ਦਰੱਖਤ, ਵਾਹਨਾਂ ਨੂੰ ਨੁਕਸਾਨ, ਦੇਖੋ ਤਸਵੀਰਾਂ
ਮੀਡੀਆ ਦੇ ਰੂ-ਬ-ਰੂ ਹੋਏ ਪਟਿਆਲਾ ਦੇ ਮੁਖੀ ਮਨਜੀਤ ਸਿੰਘ ਨੇ ਕਿਹਾ ਕਿ ਪਟਿਆਲਾ ਪ੍ਰਸ਼ਾਸਨ ਵੱਲੋਂ ਇਥੇ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਅਤੇ ਪ੍ਰਸ਼ਾਸਨ ਤਮਾਸ਼ਾ ਵੇਖ ਰਿਹਾ ਹੈ, ਪਰ ਫਿਰ ਵੀ ਉਨ੍ਹਾਂ ਦਾ ਸੰਘਰਸ਼ ਅੱਜ ਤਿੱਖਾ ਰੂਪ ਧਾਰਨ ਕਰੇਗਾ।