Naudeep partner Shiv Kumar : ਨਵੀਂ ਦਿੱਲੀ : ਮਜ਼ਦੂਰ ਕਾਰਕੁੰਨ ਨੌਦੀਪ ਕੌਰ ਦੇ ਨਾਲ ਗ੍ਰਿਫਤਾਰ ਕੀਤੇ ਗਏ ਸਾਥੀ ਸ਼ਿਵ ਕੁਮਾਰ ਨੂੰ ਵੀ ਤੀਜੇ ਕੇਸ ਵਿੱਚ ਜ਼ਮਾਨਤ ਮਿਲ ਗਈ ਹੈ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕੋਸ਼ਿਸ਼ਾਂ ਸਦਕਾ ਸ਼ਿਵ ਕੁਮਾਰ ਜੇਲ੍ਹ ਉਹ ਦੇਰ ਸ਼ਾਮ ਸੋਨੀਪਤ ਜੇਲ ਵਿਚੋਂ ਰਿਹਾਅ ਹੋ ਗਿਆ। ਇਸ ਦੌਰਾਨ ਡੀਐਸਜੀਐਮਸੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਤੇ ਹੋਰ ਅਹੁਦੇਦਾਰ ਉਸਦੀ ਰਿਹਾਈ ਮੌਕੇ ਵਿਸ਼ੇਸ਼ ਤੌਰ ‘ਤੇ ਸੋਨੀਪਤ ਜੇਲ ਦੇ ਬਾਹਰ ਪਹੁੰਚੇ।
ਦੱਸਣਯੋਗ ਹੈ ਕਿ ਸ਼ਿਵ ਕੁਮਾਰ ਨੂੰ ਨੌਦੀਪ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ‘ਤੇ ਵੀ ਪੁਲਿਸ ਵੱਲੋਂ ਕੇਸ ਦਰਜ ਕੀਤੇ ਗਏ ਸਨ। ਜੇਲ੍ਹ ਵਿੱਚ ਉਸ ਨਾਲ ਵੀ ਪੁਲਿਸ ‘ਤੇ ਤਸ਼ੱਦਦ ਦੇ ਦੋਸ਼ ਲਗਾਏ ਗਏ ਸਨ। ਦੱਸਣਯੋਗ ਹੈ ਕਿ ਸ਼ਿਵ ਕੁਮਾਰ ਦੀ ਮੈਡੀਕਲ ਜਾਂਚ ਦੀ ਰਿਪੋਰਟ ਵਿੱਚ ਵੀ ਉਸ ‘ਤੇ ਤਸ਼ੱਦਦ ਦੀ ਗੱਲ ਸਾਹਮਣੇ ਆਈ ਹੈ। ਰਿਪੋਰਟ ਵਿਚ ਹੱਥਾਂ-ਪੈਰਾਂ ਵਿੱਚ ਫਰੈਕਚਰ ਅਤੇ ਫੁੱਟੇ ਹੋਏ ਨਹੁੰ ਸਮੇਤ ਕੁਝ ਗੰਭੀਰ ਸੱਟਾਂ ਹਨ। ਇਸ ਤੋਂ ਇਲਾਵਾ ਸਦਮੇ ਦੇ ਲੱਛਣ ਵੀ ਸਾਹਮਣੇ ਆਏ ਹਨ।
ਇਸ ਮੌਕੇ ਸਿਰਸਾ ਨੇ ਦੱਸਿਆ ਕਿ ਕਿਸਾਨ ਅੰਦੋਲਨ ਦੌਰਾਨ ਗ੍ਰਿਫਤਾਰ ਕੀਤੇ ਗਏ 6 ਹੋਰ ਲੋਕਾਂ ਦੀ ਜ਼ਮਾਨਤ ਅੱਜ ਅਦਾਲਤ ਨੇ ਮਨਜ਼ੂਰ ਕਰ ਲਈ ਹੈ, ਜਿਨ੍ਹਾਂ ਵਿੱਚ ਸਤਪਾਲ, ਅਸ਼ੋਕ, ਧਰਮਪਾਲ ਅਜਮੇਰ ਸਿੰਘ, ਜਗਬੀਰ ਸਿੰਘ ਤੇ ਰਾਜੀਵ ਸ਼ਾਮਲ ਹਨ। ਉਹਨਾਂ ਦੱਸਿਆ ਕਿ ਹੁਣ ਤੱਕ 121 ਵਿਅਕਤੀਆਂ ਨੂੰ ਜ਼ਮਾਨਤਾਂ ਮਿਲ ਚੁੱਕੀਆਂ ਹਨ। ਉਹਨਾਂ ਦੱਸਿਆ ਕਿ 6 ਹਰ ਵਿਅਕਤੀਆਂ ਦੀ ਜ਼ਮਾਨਤ ਦੀ ਸੁਣਵਾਈ ਕੱਲ ਅਦਾਲਤ ਵਿਚ ਹੋਣੀ ਹੈ।