Navjot Sidhu shows: ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਨਵਜੋਤ ਸਿੰਘ ਸਿੱਧੂ ਨੂੰ ਘੇਰਿਆ। ਇਸ ‘ਚ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ‘ਤੇ ਕਈ ਤੰਜ ਕੱਸੇ। ਉਨ੍ਹਾਂ ਨੇ ਨਵਜੋਤ ਸਿੱਧੂ ਵੱਲੋਂ ਬਾਬਾ ਗੁਰਮੀਤ ਰਾਮ ਰਹੀਮ ਦੇ ਪੈਰਾਂ ਨੂੰ ਛੂਹਣ ਅਤੇ ਉਨ੍ਹਾਂ ਦੀ ਤੁਲਨਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਕਰਨ ਦੀ ਤਸਵੀਰ ਅਤੇ ਵੀਡੀਓ ਵਾਇਰਲ ਕੀਤੀਆਂ। ਉਨ੍ਹਾਂ ਕਿਹਾ ਕਿ ਇਹ ਇਸ ਪਾਖੰਡ ਦੇ ਚਰਿੱਤਰ ਬਾਰੇ ਸੱਚਾਈ ਹੈ।
ਉਨ੍ਹਾਂ ਕਿਹਾ ਕਿ ਸਿੱਧੂ ਦਾ ਖ਼ੁਦ ਕੋਈ ਚਰਿੱਤਰ ਨਹੀਂ ਹੈ। ਮਜੀਠੀਆ ਨੇ ਕਿਹਾ ਕਿ ਅੱਜ ਸਾਡੇ ਤੋਂ ਉਹ ਬੰਦਾ ਹੀ ਸਵਾਲ ਕਰ ਰਿਹਾ ਹੈ ਜੋ ਖੁਦ ਹੀ ਕਰੈਕਟਰਲੈੱਸ ਬੰਦਾ ਹੈ। ਉਨ੍ਹਾਂ ਕਿਹਾ ਕਿ ਰਬੜ ਦੇ ਗੁੱਡੇ ਦਾ ਵੀ ਕੋਈ ਕਿਰਦਾਰ ਹੁੰਦਾ ਹੈ ਪਰ ਇਸ ਦਾ ਕੋਈ ਕਿਰਦਾਰ ਨਹੀਂ ਹੈ। ਕਿਰਦਾਰ ਸ਼ਬਦ ਵੀ ਇਸ ਲਈ ਇਸਤੇਮਾਲ ਨਹੀਂ ਕੀਤਾ ਜਾ ਸਕਦਾ। ਮਜੀਠੀਆ ਨੇ ਸਿੱਧੂ ਦੀ ਰਾਧੇ ਮਾਂ, ਬਾਪੂ ਆਸਾਰਾਮ ਤੇ ਰਾਮ ਰਹੀਮ ਦੇ ਦਰਬਾਰ ਵਿਚ ਪਹੁੰਚਣ ਦੀ ਵੀਡੀਓ ਵੀ ਵਾਇਰਲ ਕੀਤੀ। ਉਨ੍ਹਾਂ ਕਿਹਾ ਕਿ ਸਿੱਧੂ ਆਸਾ ਰਾਮ ਤੇ ਰਾਧੇ ਮਾਂ ਦਾ ਚੇਲਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸਿੱਧੂ ਰਾਧੇ ਮਾਂ ਦੇ ਦਰਬਾਰ ਵਿਚ ਗਿਆ ਤਾਂ ਰਾਧੇ ਮਾਂ ਵੀ ਸ਼ਰਮਾ ਗਈ ਕਿ ਸਾਡੇ ਤੋਂ ਵੀ ਵੱਡਾ ਢੋਂਗੀ ਆ ਗਿਆ। ਸਿੱਧੂ ਆਸਾਰਾਮ ਦਾ ਵੀ ਚੇਲਾ ਹੈ। ਰਾਮ ਰਹੀਮ ਨੂੰ ਰੱਬ ਦੱਸਣ ਵਾਲਾ ਸਿਆਸੀ ਤੌਰ ‘ਤੇ ਨਰਿੰਦਰ ਮੋਦੀ ਅਤੇ ਸੋਨੀਆ ਗਾਂਧੀ ਦੀ ਚਾਪਲੂਸੀ ਕਰਦਾ ਰਿਹਾ ਹੈ।
ਇਹ ਵੀ ਪੜ੍ਹੋ :Corona ਕਾਰਨ ਬੇਹੋਸ਼ ਹੋਈ ਕਿਰਾਏ ਦੇ ਮਕਾਨ ‘ਚ ਰਹਿੰਦੀ ਕੁੜੀ ਲਈ ਮਸੀਹਾ ਬਣੀ Punjab Police , ਦਿਲ ਜਿੱਤ ਲਿਆ
ਮਜੀਠੀਆ ਨੇ ਕਿਹਾ ਕਿ ਸਿੱਧੂ ਨੇ ਕੁਝ ਦਿਨ ਪਹਿਲਾਂ ਚੈਲੰਜ ਕੀਤਾ ਸੀ ਕਿ ਉਹ ਸਾਢੇ ਚਾਰ ਸਾਲਾਂ ਤੋਂ ਸਿਆਸਤ ਕਰ ਰਹੇ ਹਨ ਪਰ ਕੋਈ ਸਬੂਤ ਤਾਂ ਦਿਖਾਉਣ। ਮਜੀਠੀਆ ਨੇ ਨਵਜੋਤ ਸਿੰਘ ਸਿੱਧੂ ਨੂੰ ਚੈਲੰਜ ਦਿੱਤਾ ਕਿ ਜੇਕਰ ਤੇਰੇ ਕੋਲ ਸਬੂਤ ਹਨ ਤਾਂ ਸੁਪਰੀਮ ਕੋਰਟ ਤੇ ਹਾਈਕੋਰਟ ‘ਚ ਜਾ ਕੇ ਦੇਵੇ। ਗੱਡੀ ਦਾ ਖਰਚਾ ਵੀ ਅਸੀਂ ਦੇਵਾਂਗੇ। ਸਬੂਤ ਕੋਰਟ ਵਿਚ ਜਾ ਕੇ ਦੇਵੇ। ਮਜੀਠੀਆ ਨੇ ਕਿਹਾ ਕਿ ਗੁਰੂ ਸਾਹਿਬ ਦੀ ਬੇਅਦਬੀ ਮਾਮਲਾ ਬਹੁਤ ਹੀ ਦੁਖਦਾਈ ਹੈ। ਸਾਰੇ ਚਾਹੁੰਦੇ ਹਨ ਕਿ ਦੋਸ਼ੀਆਂ ਨੂੰ ਸਜ਼ਾ ਮਿਲੇ। ਇਸ ‘ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਸੁਖਰਾਜ, ਰੇਸ਼ਮ ਸਿੰਘ ਨੇ ਕਹਿ ਦਿੱਤਾ ਹੈ ਕਿ ਕਾਂਗਰਸ ‘ਤੇ ਵਿਸ਼ਵਾਸ ਨਹੀਂ ਹੈ। ਜਸਵੀਰ ਕੌਰ ਵੀ ਇਹ ਕਹਿ ਰਹੀ ਹੈ। ਅਜਿਹੇ ਬੰਦੇ ਬੇਅਦਬੀ ਵਰਗੀ ਗੰਭੀਰ ਮਸਲੇ ‘ਤੇ ਟਿੱਪਣੀ ਕਰ ਰਹੇ ਸਨ, ਜਿਨ੍ਹਾਂ ਦਾ ਖ਼ੁਦ ਹੀ ਸਟੈਂਡ ਨਹੀਂ ਹੈ।
ਇਹ ਵੀ ਪੜ੍ਹੋ : ਦੋਵੇਂ ਹੱਥ ਹੈ ਨਹੀਂ ਅਪਾਹਿਜ ਐ ਤੇ ਉੱਤੋਂ ਕੋਰੋਨਾ ਹੋ ਗਿਆ, ਕਿਵੇਂ ਹੌਂਸਲੇ ਨਾਲ ਕੋਰੋਨਾ ਨੂੰ ਖੂੰਜੇ ਲਾਇਆ ਬੰਦੇ ਨੇ !