ਨਵਾਂਸ਼ਹਿਰ ਦੇ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। 15 ਦਸੰਬਰ ਨੂੰ ਸੋਹਾਣਾ ਵਿਖੇ ਕਬੱਡੀ ਕੋਚ ਰਾਣਾ ਬਲਾਚੌਰੀਆ ਦਾ ਕਤਲ ਕੀਤਾ ਗਿਆ ਸੀ। ਇਸੇ ਤਰ੍ਹਾਂ ਦੀ ਇਕ ਹੋਰ ਵਾਰਦਾਤ ਨੂੰ ਅੰਜਾਮ ਦੇਣ ਵਾਲੇ 3 ਮੁਲਜ਼ਮਾਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਨੇ ਪਿੰਡ ਕਰੀਮਪੁਰ ਚਾਹਵਾਲਾ ਵਿਖੇ ਹੋਣ ਵਾਲੇ ਕਬੱਡੀ ਕੱਪ ਵਿਖੇ ਵਾਰਦਾਤ ਨੂੰ ਅੰਜਾਮ ਦੇਣਾ ਸੀ। ਫੜੇ ਗਏ ਮੁਲਜ਼ਮਾਂ ਕੋਲੋਂ ਪਿਸਤੌਲ, 2 ਮੈਗਜ਼ੀਨ ਤੇ 5 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ‘ਚ ਰੇਲ ਰੋਕੋ ਅੰਦੋਲਨ ਮੁਲਤਵੀ, ਸਰਕਾਰ ਨਾਲ ਮੰਗਾਂ ‘ਤੇ ਬਣੀ ਸਹਿਮਤੀ ਮਗਰੋਂ ਕਿਸਾਨਾਂ ਦਾ ਫੈਸਲਾ
ਮੁਲਜ਼ਮਾਂ ਵੱਲੋਂ ਪਲਾਨਿੰਗ ਤਿਆਰ ਕਰ ਲਈ ਗਈ ਸੀ ਪਰ ਇਸ ਤੋਂ ਪਹਿਲਾਂ ਹੀ ਮੁਸਤੈਦੀ ਦਿਖਾਉਂਦੇ ਹੋਏ ਪੁਲਿਸ ਵੱਲੋਂ ਇਨ੍ਹਾਂ ਨੂੰ ਦਬੋਚ ਲਿਆ ਗਿਆ। ਫੜੇ ਗਏ ਮੁਲਜ਼ਮ ਪਹਿਲਾਂ ਤੋਂ ਹੀ ਕਈ ਮਾਮਲਿਆਂ ਵਿਚ ਲੋੜੀਂਦੇ ਹਨ। ਰਾਮਾ ਨਾਂ ਦੇ ਵਿਅਕਤੀ ਦਾ ਇਨ੍ਹਾਂ ਮੁਲਜ਼ਮਾਂ ਵੱਲੋਂ ਕਤਲ ਕੀਤਾ ਜਾਣਾ ਸੀ। ਪੁਲਿਸ ਨੇ ਮੁਲਜ਼ਮਾਂ ਨੂੰ ਕਾਬੂ ਕਰਕੇ ਵੱਡੇ ਖੁਲਾਸੇ ਕੀਤੇ ਸਨ ਕਿ ਕਿਵੇਂ ਇਹ ਕਤਲ ਲਈ ਪਲਾਨਿੰਗ ਕਰ ਰਹੇ ਸਨ ਤੇ ਕਿਵੇਂ ਇਨ੍ਹਾਂ ਵੱਲੋਂ ਰਾਣਾ ਨਾਂ ਦੇ ਵਿਅਕਤੀ ਦਾ ਕਤਲ ਕੀਤਾ ਜਾਣਾ ਸੀ।
ਵੀਡੀਓ ਲਈ ਕਲਿੱਕ ਕਰੋ -:
























