ਕੈਨੇਡਾ ਵਿੱਚ ਨਿਊ ਡੈਮੋਕ੍ਰੇਟਿਕ ਪਾਰਟੀ (NDP) ਦੇ ਆਗੂ ਜਗਮੀਤ ਸਿੰਘ ਪਿਤਾ ਬਣ ਗਏ ਹਨ । ਉਨ੍ਹਾਂ ਨੇ ਵੀਰਵਾਰ ਐਲਾਨ ਕੀਤਾ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਗੁਰਕਿਰਨ ਕੌਰ ਨੇ ਸੋਮਵਾਰ ਨੂੰ ਇੱਕ ਬੱਚੀ ਦਾ ਸੰਸਾਰ ਵਿੱਚ ਸਵਾਗਤ ਕੀਤਾ ਹੈ। ਜਗਮੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਗੁਰਕਿਰਨ ਕੌਰ ਨੇ ਆਪਣੇ-ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਪ੍ਰਸ਼ੰਸਕਾਂ ਨਾਲ ਇਹ ਖ਼ੁਸ਼ਖ਼ਬਰੀ ਸਾਂਝੀ ਕੀਤੀ ਹੈ।
ਜਗਮੀਤ ਸਿੰਘ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਗੁਰਕਿਰਨ ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ 3 ਜਨਵਰੀ 2022 ਨੂੰ ਆਪਣੇ ਪਰਿਵਾਰ ਵਿੱਚ ਨਵੇਂ ਮੈਂਬਰ ਦਾ ਸੁਆਗਤ ਕੀਤਾ ਹੈ । ਸਾਡੀ ਸ਼ਕਤੀਸ਼ਾਲੀ ਛੋਟੀ ਬੱਚੀ ਅਸਲ ਵਿੱਚ ਜ਼ਿੰਦਗੀ ਲਈ ਮੇਰੇ ਜਨਮਦਿਨ ਦਾ ਤੋਹਫ਼ਾ ਹੈ। ਮਾਂ ਅਤੇ ਬੱਚਾ ਦੋਵੇਂ ਸਿਹਤਮੰਦ ਹਨ ।
ਇਹ ਵੀ ਪੜ੍ਹੋ: ਭਾਰਤ ‘ਚ 1,17,100 ਨਵੇਂ ਮਾਮਲੇ, WHO ਦੀ ਚਿਤਾਵਨੀ, ‘ਸੰਕਰਮਣ ਦੀ ਸੁਨਾਮੀ ਨੂੰ ਕਮਜ਼ੋਰ ਨਾ ਸਮਝੋ’
ਦੱਸ ਦੇਈਏ ਕਿ ਜਗਮੀਤ ਨੇ ਸਿੰਘ ਨੇ ਆਪਣੀ ਬੇਟੀ ਦੇ ਜਨਮ ਤੋਂ ਇੱਕ ਦਿਨ ਪਹਿਲਾਂ ਹੀ ਆਪਣਾ 43ਵਾਂ ਜਨਮਦਿਨ ਮਨਾਇਆ। ਉਹ ਇਸ ਤੋਂ ਪਹਿਲਾਂ ਪਿਤਾ ਬਣਨ ਦਾ ਉਤਸ਼ਾਹ ਜ਼ਾਹਰ ਕਰ ਚੁੱਕੇ ਹਨ। ਜਗਮੀਤ ਦਾ ਵਿਆਹ ਵਿਆਹ ਫਰਵਰੀ 2018 ਵਿੱਚ ਵਿਆਹ ਵਿੱਚ ਹੋਇਆ ਸੀ। ਉਨ੍ਹਾਂ ਦੀ ਪਤਨੀ ਇੱਕ ਫੈਸ਼ਨ ਡਿਜ਼ਾਈਨਰ ਹੈ।
ਵੀਡੀਓ ਲਈ ਕਲਿੱਕ ਕਰੋ -: