Necessary shops in Nawanshahr : ਵਿਨੈ ਬਬਲਾਨੀ ਨੇ ਜ਼ਿਲ੍ਹਾ ਨਵਾਂਸ਼ਹਿਰ ਵਿੱਚ ਕੋਰੋਨਾ ਵਾਇਰਸ ਕਾਰਨ ਕਰਫਿਊ/ਲੌਕ ਡਾਊਨ ਦੌਰਾਨ ਵਧੀਕ ਮੁੱਖ ਸਕੱਤਰ (ਗ੍ਰਹਿ), ਪੰਜਾਬ ਸਰਕਾਰ, ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਵਲੋਂ ਜਾਰੀ ਹਦਾਇਤਾਂ ਅਨੁਸਾਰ ਆਮ ਲੋਕਾਂ ਦੀਆਂ ਜਰੂਰਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਦੂਦ ਅੰਦਰ ਆਮ ਲੋਕਾਂ ਦੀਆਂ ਜ਼ਰੂਰਤਾਂ ਨਾਲ ਸਬੰਧਤ ਦੁਕਾਨਾਂ ਸਵੇਰੇ 7 ਵਜੇ ਤੋਂ ਬਾਅਦ ਦੁਪਿਹਰ 1 ਵਜੇ ਤੱਕ ਹੇਠ ਲਿਖੇ ‘ਰੋਸਟਰ’ ਅਨੁਸਾਰ ਖੋਲ੍ਹਣ ਦੀ ਇਜ਼ਾਜਤ ਦਿੱਤੀ ਗਈ ਹੈ। ਦੁਕਾਨਾਂ ਵਿੱਚ ਖਰੀਦਦਾਰੀ ਲਈ ਬਾਜ਼ਾਰ ਜਾਣ ਸਮੇਂ ਪੈਦਲ ਜਾਂ ਕੇਵਲ ਦੋ ਪਹੀਆ ਵਾਹਨ ਦਾ ਹੀ ਇਸਤੇਮਾਲ ਕੀਤਾ ਜਾਵੇਗਾ, ਦੋ ਪਹੀਆ ਵਾਹਨ ਉਪਰ ਕੇਵਲ ਇੱਕ ਹੀ ਵਿਅਕਤੀ ਨੂੰ ਬੈਠਣ ਦੀ ਆਗਿਆ ਹੋਵੇਗੀ। ਕੰਨਟੇਨਮੈਂਟ ਜ਼ੋਨ ਦੇ 24 ਪਿੰਡਾਂ/ਵਾਰਡਾਂ ’ਚ ਇਹ ਢਿੱਲ ਲਾਗੂ ਨਹੀਂ ਹੋਵੇਗੀ।
ਜ਼ਿਲ੍ਹੇ ’ਚ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਨਿਰਧਾਰਿਤ ਰੋਸਟਰ ਅਨੁਸਾਰ ਦੁੱਧ ਡੇਅਰੀ, ਮਿਲਕ ਬੂਥ/ਪਲਾਂਟ, ਦਵਾਈਆਂ, ਮਠਿਆਈ/ਹਲਵਾਈ, ਕੋਲਡ ਸਟੋਰੇਜ, ਵੇਅਰ ਹਾਊਸਿੰਗ ਸਰਵਿਸ ਸਬੰਧੀ ਦੁਕਾਨਾਂ ਹਫ਼ਤੇ ਦੇ ਸਾਰੇ ਦਿਨ ਖੁੱਲਣਗੀਆਂ ਰਹਿਣਗੀਆਂ। ਸੋਮਵਾਰ ਤੋਂ ਸ਼ਨੀਵਾਰ ਤੱਕ ਕਰਿਆਨਾ, ਫ਼ਲ, ਸਬਜ਼ੀਆਂ, ਪੀਣ ਵਾਲਾ ਪਾਣੀ, ਬ੍ਰੈਡ-ਬੇਕਰੀ, ਆਟਾ ਚੱਕੀਆਂ, ਐੱਲ.ਪੀ.ਜੀ. ਗੈਸ ਏਜੰਸੀਆਂ, ਲੈਬੋਰਟਰੀਆਂ, ਸਰਜੀਕਲ, ਪਸ਼ੂਆਂ ਲਈ ਹਰਾ ਚਾਰਾ, ਪਸ਼ੂ ਫੀਡ, ਪੋਲਟਰੀ ਫੀਡ, ਤਾਜ਼ਾ ਮੀਟ, ਮੱਛੀ, ਪੋਲਟਰੀ, ਆਂਡਾ, ਸਾਈਕਲ, ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਨਾਲ ਸਬੰਧਤ ਦੁਕਾਨਾਂ ਅਤੇ ਆਟੋਮੋਬਾਈਲ ਏਜੰਸੀਆਂ ਰਿਪੇਅਰ ਅਤੇ ਸਪੇਅਰ ਪਾਰਟਸ (ਕੇਵਲ ਸਰਵਿਸ ਅਤੇ ਰਿਪੇਅਰ), ਟਾਇਰ ਪੈਂਚਰ, ਕੋਰੀਅਰ ਸਰਵਿਸ, ਇੱਟਾਂ ਦੇ ਭੱਠੇ, ਖਾਦਾਂ, ਬੀਜ, ਕੀੜੇਮਾਰ ਦਵਾਈਆਂ ਆਦਿ, ਇਲੈਕਟ੍ਰਾਨਿਕਸ/ਇਲੈਕਟ੍ਰੀਕਲ/ਕੰਪਿਊਟਰ ਦੇ ਨਵੇਂ ਸਮਾਨ/ਰਿਪੇਅਰ, ਲੱਕੜ ਚੀਰਨ ਵਾਲੇ ਆਰੇ ਆਦਿ ਸਬੰਧੀ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਮੋਬਾਇਲ ਰਿਪੇਅਰ/ਰਿਚਾਰਜ, ਟੈਲੀਕਾਮ ਆਪਰੇਟਰਜ਼ ਅਤੇ ਏਜੰਸੀਆਂ, ਹਾਰਡਵੇਅਰ/ਪੇਂਟ, ਕੰਨਸਟ੍ਰਕਸ਼ਨ ਮੈਟੀਰੀਅਲ, ਲੋਹਾ ਸੀਮੈਂਟ, ਸਰੀਆ, ਪਲਾਈ, ਸੈਨੇਟਰੀ, ਐਲਮੀਨੀਅਮ, ਸ਼ੀਸ਼ੇ ਨਾਲ ਸਬੰਧਤ, ਬੋਰਿੰਗ ਵਰਕਸ, ਵੈਲਡਿੰਗ ਦੀਆਂ ਦੁਕਾਨਾਂ ਖੁੱਲਣਗੀਆਂ। ਮੰਗਲਵਾਰ ਅਤੇ ਵੀਰਵਾਰ ਨੂੰ ਮਨਿਆਰੀ, ਕੱਪੜਾ, ਰੇਡੀਮੇਡ ਕੱਪੜਾ, ਡਰਾਈਕਲੀਨ, ਹੈਂਡਲੂਮ, ਫੋਟੋਸਟੈਟ, ਸਟੇਸ਼ਨਰੀ, ਬੈਗ, ਚਮੜ੍ਹੇ ਦੀਆਂ ਵਸਤਾਂ, ਪ੍ਰੀਟਿੰਗ ਪ੍ਰੈੱਸ, ਖੇਡਾਂ ਦਾ ਸਮਾਨ, ਗਿਫਟ/ਖਿਡੌਣੇ ਦੀਆਂ ਖੁੱਲਣਗੀਆਂ। ਮੰਗਲਵਾਰ ਅਤੇ ਸ਼ੁੱਕਰਵਾਰ ਵਾਲੇ ਦਿਨ ਜੁੱਤੇ, ਦਰਜੀ, ਲੈਸਾਂ/ਗੋਟਾ ਕਿਨਾਰੀ, ਫਰਨੀਚਰ, ਕਾਰਪੇਂਟਰ, ਮਨੀਗ੍ਰਾਮ/ਵੈਸਟਰਨ ਯੂਨੀਅਨ, ਟਿੰਬਰ ਮਰਚੈਂਟ ਦੀਆਂ ਦੁਕਾਨਾਂ ਖੁੱਲਣਗੀਆਂ। ਬੁੱਧਵਾਰ ਅਤੇ ਸ਼ਨੀਵਾਰ ਨੂੰ ਜਿਊਲਰੀ, ਬਰਤਨ ਭੰਡਾਰ, ਕਰੋਕਰੀ, ਪਲਾਸਟਿਕ, ਐਨਕਾਂ, ਘੜੀਆਂ, ਗੈਸ ਚੁੱਲੇ ਰਿਪੇਅਰ, ਫੋਟੋਗ੍ਰਾਫਰ ਦੀਆਂ ਦੁਕਾਨਾਂ ਖੁੱਲ੍ਹਣਗੀਆਂ। ਇਸ ਤੋਂ ਇਲਾਵਾ ਪੈਟਰੋਲ/ਡੀਜ਼ਲ ਪੰਪਾਂ ਨੂੰ ਖੋਲ੍ਹਣ ਸਬੰਧੀ ਇਸ ਦਫਤਰ ਵਲੋਂ ਪਹਿਲਾਂ ਜਾਰੀ ਕੀਤੇ ਗਏ ਹੁਕਮ ਹੀ ਲਾਗੂ ਰਹਿਣਗੇ।
ਇਸ ਤੋਂ ਇਲਾਵਾ ਬਾਰਬਰ ਸ਼ਾਪ, ਸੈਲੂਨ ਅਤੇ ਸਪਾ, ਸ਼ਾਪਿੰਗ ਕੰਪਲੈਕਸ ਤੇ ਸ਼ਾਪਿੰਗ ਮਾਲਜ਼ ਨੂੰ ਖੋਲ੍ਹਣ ਦੀ ਇਜ਼ਾਜ਼ਤ ਨਹੀਂ ਹੋਵੇਗੀ ਜਦਕਿ ਮਾਰਕੀਟ, ਮਾਰਕੀਟ ਕੰਪਲੈਕਸ ਅਤੇ ਸ਼ਾਪਿੰਗ ਮਾਲ ਖੋਲ੍ਹਣ ਦੀ ਇਜ਼ਾਜ਼ਤ ਨਹੀਂ ਹੋਵੇਗੀ। ਈ-ਕਾਮਰਸ ਕੰਪਨੀਆਂ ਨੂੰ ਕੇਵਲ ਜ਼ਰੂਰੀ ਵਸਤਾਂ ਦੀ ਸਪਲਾਈ ਲਈ ਆਗਿਆ ਹੋਵੇਗੀ। ਉਕਤ ਦੁਕਾਨਾਂ ਨੂੰ ਖੋਲ੍ਹਣ ਦੀ ਇਜ਼ਾਜਤ ਹੇਠ ਲਿਖੀਆਂ ਸ਼ਰਤਾਂ ਤਹਿਤ ਦਿੱਤੀ ਜਾਂਦੀ ਹੈ ਕਿ ਕੋਵਿਡ-19 ਸਬੰਧੀ ਪ੍ਰੋਟੋਕੋਲ ਦੀ ਪਾਲਣਾ ਵਿੱਚ ਸੈਨੀਟਾਈਜਰ ਦੀ ਸੁਵਿਧਾ, ਘੱਟ ਤੋਂ ਘੱਟ 02 ਮੀਟਰ ਦੀ ਦੂਰੀ ਅਤੇ ਹਰੇਕ ਵਿਅਕਤੀ ਵਲੋਂ ਆਪਣੇ ਮੂੰਹ ਤੇ ਮਾਸਕ ਲਗਾਉਣਾ ਯਕੀਨੀ ਹੋਵੇਗਾ। ਸਬੰਧਤ ਦੁਕਾਨ ਮਾਲਕ ਵਲੋਂ ਹਰ ਪ੍ਰਕਾਰ ਦੀਆਂ ਕੋਰੋਨਾ ਵਾਇਰਸ ਨਾਲ ਸਬੰਧਤ ਸਾਵਧਾਨੀਆਂ ਦੀ ਪਾਲਣਾ ਕਰਨੀ ਜਰੂਰੀ ਹੋਵੇਗੀ ਅਤੇ ਸੋਸ਼ਲ ਡਿਸਟੈਂਸਿੰਗ ਕਾਇਮ ਰੱਖਣ, ਗਾਹਕਾਂ ਲਈ ਗੋਲੇ ਬਣਾਏ ਜਾਣ ਤੇ ਇਨ੍ਹਾਂ ਗੋਲਿਆਂ ਵਿਚ ਗਾਹਕਾਂ ਦਾ ਖੜ੍ਹੇ ਹੋਣਾ ਯਕੀਨੀ ਬਣਾਇਆ ਜਾਵੇ।