ਲੁਧਿਆਣਾ ਵਿਚ ਪੱਛਮੀ ਵਿਧਾਨ ਸਭਾ ਸੀਟ ‘ਤੇ ਜ਼ਿਮਨੀ ਚੋਣ ਲਈ ਵੋਟਿੰਗ ਜਾਰੀ ਹੈ। ਵੋਟਿੰਗ ਸ਼ਾਮ 6 ਵਜੇ ਤੱਕ ਚੱਲੇਗੀ। 14 ਉਮੀਦਵਾਰ ਚੋਣ ਮੈਦਾਨ ‘ਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਪੋਲਿੰਗ ਬੂਥਾਂ ਦੇ ਅੰਦਰ-ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਮਾਲਵਾ ਸਕੂਲ ਵਿਚ ਵੋਟ ਪਾਇਆ। ਦੂਜੇ ਪਾਸੇ ਭਾਜਪਾ ਦੇ ਉਮੀਦਵਾਰ ਜੀਵਨ ਗੁਪਤਾ ਜੈਨ ਸਕੂਲ ਵਿਚ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਪਰਿਵਾਰ ਦੇ ਨਾਲ ਗੁਰੂ ਨਾਨਕ ਪਬਲਿਕ ਸਕੂਲ ਵਿਚ ਵੋਟ ਕਰਨ ਪਹੁੰਚੇ। ਇਸ ਸੀਟ ‘ਤੇ ਕੁੱਲ 1,75,469 ਵੋਟਰ ਹਨ ਜਿਨ੍ਹਾਂ ਲਈ 194 ਵੋਟਰ ਕੇਂਦਰ ਬਣਾਏ ਗਏ ਹਨ। ਨਤੀਜੇ 23 ਜੂਨ ਨੂੰ ਐਲਾਨੇ ਜਾਣਗੇ।
ਨੀਟੂ ਸ਼ਟਰਾਂ ਵਾਲੇ ਨੇ LA ਦੀ ਟੋਪੀ ਪਾ ਕੇ ਵੋਟ ਪਾਉਣ ਪਹੁੰਚੇ ਲੋਕਾਂ ਨੂੰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੈਂ ਜਨਤਾ ਨੂੰ ਜਗਾਉਣ ਲਈ ਆਇਆ ਭਾਵੇਂ 100 ਵਾਰ ਹਾਰ ਜਾਵਾਂ। ਤੁਸੀਂ ਵੋਟ ਜਿਸਨੂੰ ਮਰਜ਼ੀ ਪਾਓ ਪਰ ਵੋਟ ਵਿਅਰਥ ਨਾ ਕਰੋ । ਤੁਸੀਂ ਦੇਸ਼ ਦੇ ਨਾਗਰਿਕ ਹੋ, ਦੇਸ਼ ਦਾ ਇਤਿਹਾਸ ਹੋ, ਆਪਣੇ ਅਧਿਕਾਰ ਦੀ ਪੂਰੀ ਵਰਤੋਂ ਕਰੋ। ਡਾ. ਭੀਮ ਰਾਓ ਅੰਬੇਡਕਰ ਜੀ ਨੇ ਸਾਨੂੰ ਵੋਟ ਦੇ ਅਧਿਕਾਰ ਦਿਵਾਏ ਹਨ ਤਾਂ ਇਸ ਦੀ ਪੂਰੀ ਵਰਤੋਂ ਕਰੋ ਕਿਉਂਕਿ ਜੇ ਵੋਟ ਤੁਹਾਡੀ ਹੋਵੇਗੀ ਤਾਂ ਤੁਹਾਨੂੰ ਸਪੋਰਟ ਹੋਵੇਗੀ। ਮਤਦਾਨ ਅਕਲਦਾਨ ਹੈ, ਸੋਚ ਸਮਝ ਕੇ ਵੋਟ ਪਾਓ।
ਇਹ ਵੀ ਪੜ੍ਹੋ : ਲੁਧਿਆਣਾ ਪੱਛਮੀ ਉਪ ਚੋਣਾਂ : ਭਾਰਤ ਭੂਸ਼ਣ ਆਸ਼ੂ, ਸੰਜੀਵ ਅਰੋੜਾ ਤੇ ਜੀਵਨ ਗੁਪਤਾ ਨੇ ਭੁਗਤਾਈ ਵੋਟ, ਸੁਰੱਖਿਆ ਦੇ ਪੁਖਤਾ ਪ੍ਰਬੰਧ
ਜ਼ਿਮਨੀ ਚੋਣਾਂ ਵਿਚ ਜਿੱਤਣ ਬਾਰੇ ਪੁੱਛੇ ਜਾਣ ‘ਤੇ ਨੀਟੂ ਸ਼ਟਰਾਂ ਵਾਲੇ ਨੇ ਕਿਹਾ ਕਿ 13 ਪਾਰਟੀਆਂ ਇਕ ਪਾਸੇ ਹਾਂ ਤੇ ਮੈਂ ਇਕੱਲਾ ਗਰੀਬ ਬੰਦਾ ਇਕ ਪਾਸੇ ਹਾਂ। ਚੋਣਾਂ ਵਿਚ ਜਿੱਤਣਾ ਜਾਂ ਹਾਰਨਾ ਜਨਤਾ ਦੇ ਹੱਥ ਵਿਚ ਹੈ। ਮੈਂ 9 ਇਲੈਕਸ਼ਨ ਲੜ ਚੁੱਕਾ ਹਾਂ ਤੇ ਇਸ ਵਾਰ 10ਵਾਂ ਇਲੈਕਸ਼ਨ ਲੜਨ ਜਾ ਰਿਹਾ ਹਾਂ। ਜਿੱਤ ਨਾਲੋਂ ਜ਼ਿਆਦਾ ਸਾਡੀ ਹਾਰ ਬੋਲਦੀ ਹੈ। ਜੇ ਇਹ ਜਿੱਤ ਵੀ ਗਏ ਸਾਡੀ ਹਾਰ ਇਨ੍ਹਾਂ ਨਾਲੋਂ ‘ਤੇ ਬੋਲੇਗੀ ਤੇ ਜੇ ਤੁਸੀਂ ਵੋਟ ਨਹੀਂ ਪਾਉਂਦੇ ਤਾਂ ਤੁਸੀਂ ਦੇਸ਼ ਦੇ ਨਾਗਰਿਕ ਨਹੀਂ ਹੋ।
ਵੀਡੀਓ ਲਈ ਕਲਿੱਕ ਕਰੋ -:
























