ਨੌਜਵਾਨ ਵੱਲੋਂ ਕੁੜੀ ਦੇ ਸਿਰ ਵਿਚ ਗੋਲੀ ਮਾਰਨ ਵਾਲੇ ਮਾਮਲੇ ਵਿਚ ਵੱਡੀ ਅਪਡੇਟ ਸਾਹਮਣੇ ਆਈ ਹੈ। ਨਵੀਂ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਸਭ ਕੁਝ ਸਾਫ-ਸਾਫ ਦੇਖਿਆ ਜਾ ਸਕਦਾ ਹੈ, ਕਿ ਕਿਵੇਂ ਨੌਜਵਾਨ ਨੇ ਰਾਹ ਵਿਚ ਕੁੜੀ ਨੂੰ ਘੇਰ ਦੇ ਉਸ ਦੇ ਸਿਰ ਵਿਚ ਗੋਲੀ ਮਾਰੀ ਤੇ ਫਿਰ ਮੌਕੇ ਤੋਂ ਫਰਾਰ ਹੋ ਗਿਆ। ਬੀਤੇ ਦਿਨੀਂ ਤਰਨਤਾਰਨ ਦੇ ਪੱਟੀ ਵਿਚ ਗਾਰਡਨ ਕਾਲੋਨੀ ਦੀ ਰਹਿਣ ਵਾਲੀ ਰੂਬੀ ਮਹਿਰਾ ਨਾਂ ਦੀ ਮਹਿਲਾ ‘ਤੇ ਇਕ ਨੌਜਵਾਨ ਵੱਲੋਂ ਦਿਨ-ਦਿਹਾੜੇ ਗੋਲੀ ਚਲਾ ਦਿੱਤੀ ਗਈ ਸੀ।
ਨਵੀਂ ਮਿਲੀ ਸੀਸੀਟੀਵੀ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਐਕਟਿਵਾ ‘ਤੇ ਸਵਾਰ ਹੋ ਕੇ ਇਕ ਨੌਜਵਾਨ ਆਉਂਦਾ ਹੈ, ਉਹ ਰੂਬੀ ਨਾਂ ਦੀ ਮਹਿਲਾ ਦੇ ਸਿਰ ਵਿਚ ਗੋਲੀ ਮਾਰਦਾ ਹੈ ਤੇ ਫਿਰ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਔਰਤ ਆਪਣੇ ਪਤੀ ਨਾਲ ਦਵਾਈ ਲੈਣ ਲਈ ਜਾ ਰਹੀ ਹੁੰਦੀ ਹੈ ਕਿ ਰਸਤੇ ਵਿਚ ਹੀ ਇਹ ਸਾਰੀ ਵਾਰਦਾਤ ਵਾਪਰਦੀ ਹੈ। ਨੌਜਵਾਨ ਰਸਤੇ ਵਿਚ ਔਰਤ ਤੇ ਉਸ ਦੇ ਪਤੀ ਨੂੰ ਘੇਰ ਲੈਂਦਾ ਹੈ। ਪਹਿਲਾਂ ਉਹ ਰੂਬੀ ਨਾਂ ਦੀ ਔਰਤ ਦੇ ਪਤੀ ਨਾਲ ਹੱਥੋਂਪਾਈ ਹੁੰਦਾ ਹੈ ਤੇ ਮਗਰੋਂ ਇਸੇ ਦੌਰਾਨ ਕੁੜੀ ਦੇ ਸਿਰ ਵਿਚ ਗੋਲੀ ਮਾਰ ਦਿੰਦਾ ਹੈ। ਹਾਲਾਂਕਿ ਪਹਿਲਾਂ ਇਕ ਗੋਲੀ ਮਾਰੀ ਜਾਂਦੀ ਹੈ ਤੇ ਫਿਰ ਐਕਟਿਵਾ ਤੋਂ ਉਤਰ ਕੇ ਫਿਰ ਤੋਂ ਮਹਿਲਾ ‘ਤੇ ਗੋਲੀਆਂ ਚਲਾਈਆਂ ਜਾਂਦੀਆਂ ਹਨ।
ਇਹ ਵੀ ਪੜ੍ਹੋ : ‘ਅਜਿਹੇ ਦੌਰ ਹਰ ਖਿਡਾਰੀ ਦੇ ਕਰੀਅਰ ‘ਚ ਆਉਂਦੇ ਨੇ’ ਅਭਿਸ਼ੇਕ ਸ਼ਰਮਾ ਦੀ ਸਪੋਰਟ ‘ਚ ਆਏ ਸੂਰਿਆ ਕੁਮਾਰ ਯਾਦਵ
ਕੁੜੀ ਫਿਲਹਾਲ ਹਸਪਤਾਲ ਵਿਚ ਦਾਖਲ ਹੈ ਤੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਕਤਲ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਹਮਲਾਵਰ ਦੀ ਪਛਾਣ ਪੱਟੀ ਦੇ ਰਹਿਣ ਵਾਲੇ ਕਰਨ ਵਜੋਂ ਹੋਈ ਹੈ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























