New Covid-19 cases : ਕੋਰੋਨਾ ਵਾਇਰਸ ਦਾ ਪ੍ਰਕੋਪ ਘੱਟ ਨਹੀਂ ਰਿਹਾ। ਇਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਅੱਜ ਤਰਨਤਾਰਨ ਜਿਲ੍ਹੇ ਵਿਖੇ 26 ਕੋਰੋਨਾ ਪਾਜੀਟਿਵ ਕੇਸ ਸਾਹਮਣੇ ਆਏ ਹਨ। ਇਨ੍ਹਾਂ ਕੇਸਾਂ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਨੇ ਦਿੱਤੀ। ਤਰਨਤਾਰਨ ਵਿਖੇ ਇਸ ਤੋਂ ਪਹਿਲਾਂ 15 ਕੇਸ ਪਾਜੀਟਿਵ ਸਨ ਤੇ ਅੱਜ 26 ਹੋਰ ਕੇਸ ਆਉਣ ਨਾਲ ਕੁੱਲ ਗਿਣਤੀ 41 ਹੋ ਗਈ ਹੈ।
ਇਸੇ ਤਰ੍ਹਾਂ ਨਾਭਾ ਵਿਖੇ ਵੀ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ। ਉਥੇ ਨਾਭਾ ਦੇ ਪਿੰਡ ਅਜਨੌਂਦਾ ਕਲਾਂ ਦੀ 60 ਸਾਲਾ ਔਰਤ ਗੁਰਦੇਵ ਕੌਰ ਦੀ ਰਿਪੋਰਟ ਪਾਜੀਟਿਵ ਆਈ ਹੈ। ਇਹ ਔਰਤ ਸ੍ਰੀ ਨਾਂਦੇੜ ਸਾਹਿਬ ਤੋਂ ਦਰਸ਼ਨ ਕਰਕੇ ਵਾਪਸ ਆਈ ਹੈ। ਇਸ ਨੂੰ ਪਟਿਆਲਾ ਦੇ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਵਿਖੇ ਕੁਆਰੰਟਾਈਨ ਕੀਤਾ ਗਿਆ ਸੀ । ਪੰਜਾਬ ਦੇ ਨਾਭਾ ਵਿਖੇ ਇਹ ਪਹਿਲਾ ਕੋਰੋਨਾ ਪਾਜੀਟਿਵ ਕੇਸ ਹੈ। ਪੰਜਾਬ ਵਿਚ ਹੁਣ ਜਿਆਦਾਤਰ ਮਰੀਜ਼ ਸ੍ਰੀ ਨਾਂਦੇੜ ਸਾਹਿਬ ਤੋਂ ਪਰਤ ਰਹੇ ਸ਼ਰਧਾਲੂਆਂ ਦੀ ਹੈ।
ਪੰਜਾਬ ਵਿਚ ਕੁਲ ਮਾਮਲਿਆਂ ਦੀ ਗਿਣਤੀ 1000 ਦਾ ਅੰਕੜਾ ਪਾਰ ਕਰ ਚੁੱਕੀ ਹੈ। ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਪੰਜਾਬ ਦੇ ਜਲੰਧਰ ਵਿਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਕੇਸ 124, ਅੰਮ੍ਰਿਤਸਰ ਵਿਚ 208, ਲੁਧਿਆਣਾ ’ਚ 122, ਮੋਹਾਲੀ ’ਚ 94, ਪਟਿਆਲਾ ’ਚ 90, ਹੁਸ਼ਿਆਰਪੁਰ ’ਚ 84, ਤਰਨਤਾਰਨ ’ਚ 15, ਪਠਾਨਕੋਟ ’ਚ 25, ਮਾਨਸਾ ’ਚ 16, ਕਪੂਰਥਲਾ ’ਚ 90, ਹੁਸ਼ਿਆਰਪੁਰ ’ਚ 84, ਤਰਨਤਾਰਨ ’ਚ 15, ਪਠਾਨਕੋਟ ’ਚ 25, ਮਾਨਸਾ ’ਚ 16, ਕਪੂਰਥਲਾ ’ਚ 15, ਫਰੀਦਕੋਟ ’ਚ 6, ਸੰਗਰੂਰ ’ਚ 11, ਨਵਾਂਸ਼ਹਿਰ ’ਚ 85, ਰੂਪਨਗਰ ’ਚ 15, ਫਿਰੋਜ਼ਪੁਰ ’ਚ 27, ਬਠਿੰਡਾ ’ਚ 35, ਗੁਰਦਾਸਪੁਰ ’ਚ 29, ਫਤਿਹਗੜ੍ਹ ਸਾਹਿਬ ’ਚ 16, ਬਰਨਾਲਾ ’ਚ 4, ਫਾਜ਼ਿਲਕਾ ’ਚ 4, ਮੋਗਾ ’ਚ 27, ਮੁਕਤਸਰ ਸਾਹਿਬ ’ਚ 49 ਮਿਲੇ ਹਨ। ਪੰਜਾਬ ਵਿਚ ਹੁਣ ਤਕ ਕੋਰੋਨਾ ਵਾਇਰਸ ਨਾਲ 21 ਮੌਤਾਂ ਹੋ ਚੁੱਕੀਆਂ ਹਨ।