New Guidelines issued : ਕੋਰੋਨਾ ਦਾ ਕਹਿਰ ਜਾਰੀ ਹੈ। ਜਿਲ੍ਹਾ ਫਤਿਹਗੜ੍ਹ ਸਾਹਿਬ ‘ਚ ਕੋਵਿਡ-19 ਦੀ ਭਿਆਨਕ ਮਹਾਮਾਰੀ ਕਾਰਨ ਜਿਲ੍ਹੇ ਦੇ ਲੋਕਾਂ ਨੂੰ ਪ੍ਰਭਾਵਿਤ ਹੋਣ ਤੋਂ ਰੋਕਣ ਅਤੇ ਮੁਸ਼ਕਲ ਦੀ ਇਸ ਘੜੀ ਨੂੰ ਧਿਆਨ ਵਿਚ ਰਖਦੇ ਹੋਏ ਆਮ ਲੋਕਾਂ ਦੀ ਸੁਰੱਖਿਆ ਲਈ ਜਨਤਕ ਹਿੱਤਾਂ ਨੂੰ ਦੇਖਦੇ ਹੋਏ ਅਹਿਤਿਆਤ ਵਜੋਂ ਹੁਣ ਸਾਰੇ ਬਾਜ਼ਾਰ ਸਵੇਰੇ 8 ਵਜੇ ਤੋਂ ਸਵੇਰੇ 1 ਵਜੇ ਤੱਕ ਖੁੱਲ੍ਹੇ ਰਹਿਣਗੇ, Odd ਤੇ Even ਦਾ ਸਿਸਟਮ ਖਤਮ ਹੋ ਗਿਆ ਹੈ।
ਅੰਮ੍ਰਿਤ ਕੌਰ ਗਿੱਲ, ਡੀ. ਸੀ. ਫਤਿਹਗੜ੍ਹ ਸਾਹਿਬ ਵੱਲੋਂ ਨਵੇਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਮੁਤਾਬਕ ਹੁਣ ਸਾਰੀਆਂ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ ਦੁਪਹਿਰ 1 ਵਜੇ ਤੱਕ ਖੁੱਲ੍ਹਣਗੀਆਂ। ਦਵਾਈਆਂ ਦੀਆਂ ਦੁਕਾਨਾਂ ਤੇ ਲੈਬਾਰਟਰੀਆਂ ਹਫਤੇ ਦੇ ਸਾਰੇ ਦਿਨ ਖੁੱਲ੍ਹੀਆਂ ਰਹਿਣਗੀਆਂ। ਉਨ੍ਹਾਂ ਦਾ ਸਮਾਂ ਸਵੇਰੇ 8:00 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗਾ। ਜ਼ਿਲ੍ਹੇ ਵਿੱਚ ਸ਼ਰਾਬ ਦੀਆਂ ਦੁਕਾਨਾਂ ਰੋਜ਼ਾਨਾ ਸਵੇਰੇ 9 ਵਜੇ ਤੋਂ ਸ਼ਾਮ 5:00 ਵਜੇ ਤੱਕ ਖੁੱਲ੍ਹਣਗੀਆਂ।
ਕੋਈ ਵੀ ਵਿਅਕਤੀ ਕੋਵਿਡ ਸਬੰਧੀ ਨੈਗੇਟਿਵ ਰਿਪੋਰਟ ਜੋ ਕਿ 72 ਘੰਟੇ ਤੋਂ ਵੱਧ ਪੁਰਾਣੀ ਨਾ ਹੋਵੇ ਜਾਂ ਵੈਕਸੀਨੇਸ਼ਨ ਸਰਟੀਫਿਕੇਟ ਜੋ ਕਿ ਦੋ ਹਫਤੇ ਪਹਿਲਾਂ ਦਾ ਹੋਵੇ ਤੋਂ ਬਿਨਾਂ ਹਵਾਈ ਯਾਤਰਾ, ਰੇਲ ਯਾਤਰਾ ਜਾਂ ਸੜਕ ਰਾਹੀਂ ਜਿਲ੍ਹੇ ‘ਚ ਐਂਟਰ ਨਹੀਂ ਹੋ ਸਕੇਗਾ। ਸਮਾਜਿਕ, ਸੱਭਿਆਚਰਕ, ਰਾਜਨੀਤਕ ਤੇ ਖੇਡਾਂ ਦੀ ਇਕੱਤਰਤਾ ਤੇ ਇਨ੍ਹਾਂ ਨਾਲ ਸਬੰਧਤ ਸਮਾਗਮਾਂ ਤੇ ਸਰਕਾਰੀ ਸਮਾਗਮਾਂ ‘ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ। ਜਿਨ੍ਹਾਂ ਵਿਅਕਤੀਆਂ ਵੱਲੋਂ ਕਿਸੇ ਵੀ ਭਾਰੀ ਇਕੱਠ ਵਿਚ ਸ਼ਮੂਲੀਅਤ ਕੀਤੀ ਗਈ ਹੋਵੇ ਤੇ ਉਨ੍ਹਾਂ ਨੂੰ ਆਪਣਾ ਕੋਵਿਡ ਟੈਸਟ ਕਰਵਾਉਣਾ ਅਤੇ ਪੰਜ ਦਿਨ ਆਪਣੇ ਘਰ ਏਕਾਂਤਵਾਸ ਵਿਚ ਰਹਿਣਾ ਲਾਜ਼ਮੀ ਹੋਵੇਗਾ। ਸਾਰੇ ਵਿੱਦਿਅਕ ਅਦਾਰੇ ਸਕੂਲ, ਕਾਲਜ ਬੰਦ ਰਹਿਣਗੇ ਤੇ ਮੈਡੀਕਲ ਤੇ ਨਰਸਿੰਗ ਕਾਲਜ ਖੁੱਲ੍ਹ ਸਕਣਗੇ। ਸਾਰੇ ਪ੍ਰਾਈਵੇਟ ਦਫਤਰ ਘਰ ਤੋਂ ਹੀ ਕੰਮ ਕਰ ਸਕਣਗੀਆਂ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 18-45 ਸਾਲ ਉਮਰ ਵਰਗ ਦੇ ਸਹਿ ਬੀਮਾਰੀਆਂ ਵਾਲੇ ਕੈਦੀਆਂ ਦਾ ਟੀਕਾਕਰਨ ਸ਼ੁਰੂ