New Orders issued for Medical Stores : ਨਵੀਂ ਦਿੱਲੀ: ਦਿੱਲੀ ਵਿੱਚ ਕੋਰੋਨਾ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਜ਼ਰੂਰੀ ਦਵਾਈਆਂ ਦੀ ਜਮ੍ਹਾਖੋਰੀ ਤੇ ਕਾਲਾਬਾਜ਼ਾਰੀ ਨੂੰ ਰੋਕਣ ਲਈ ਦਿੱਲੀ ਸਰਕਾਰ ਨੇ ਅੱਜ ਵੱਡਾ ਫੈਸਲਾ ਲਿਆ ਹੈ।
ਦਿੱਲੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਦੇ ਸਾਰੇ ਕੈਮਿਸਟਾਂ ਨੂੰ ਆਪਣੀ ਦੁਕਾਨ ਦੇ ਬਾਹਰ ਕੋਰੋਨਾ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਜ਼ਰੂਰੀ ਦਵਾਈਆਂ ਦੇ ਸਟਾਕ ਬਾਰੇ ਜਾਣਕਾਰੀ ਦੇਣ ਲਈ ਕਿਹਾ ਹੈ। ਇਹ ਹੁਕਮ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ ਨੇ ਜਾਰੀ ਕੀਤਾ ਹੈ।
ਇਸ ਹੁਕਮ ਦੇ ਅਨੁਸਾਰ ਸਾਰੇ ਮੈਡੀਕਲ ਸਟੋਰ ਵਾਲਿਆਂ ਨੂੰ ਦਿਨ ਵਿੱਚ 4 ਵਾਰ ਇਨ੍ਹਾਂ ਦਵਾਈਆਂ ਦੇ ਸਟਾਕ ਦੀ ਜਾਣਕਾਰੀ ਨੂੰ ਅਪਡੇਟ ਕਰਨਾ ਹੋਵੇਗਾ ਅਤੇ ਨਾਲ ਹੀ ਇਨ੍ਹਾਂ ਦਵਾਈਆਂ ਦੀ ਐਮਆਰਪੀ ਵੀ ਡਿਸਪਲੇ ਕਰਨੀ ਹੋਵੇਗੀ। ਦਵਾਈ ਬਾਰੇ ਅਪਡੇਟ ਕੀਤੀ ਜਾਣਕਾਰੀ ਆਪਣੀ ਦੁਕਾਨ ਦੇ ਬਾਹਰ ਸਵੇਰੇ 10 ਵਜੇ, ਦੁਪਹਿਰ 2, ਸ਼ਾਮ 6 ਵਜੇ ਅਤੇ 9 ਵਜੇ ਪ੍ਰਦਰਸ਼ਿਤ ਕੀਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ’ਚ ਦਿਲੀਪ ਕੁਮਾਰ ਤੇ ਰਾਜ ਕਪੂਰ ਦੇ ਪੁਸ਼ਤੈਨੀ ਘਰ ਮਿਊਜ਼ੀਅਮ ’ਚ ਹੋਣਗੇ ਤਬਦੀਲ
ਜੇ ਇਸ ਹੁਕਮ ਦੀ ਅਣਦੇਖੀ ਕੀਤੀ ਗਈ ਤਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਇਸ ਲਈ ਜ਼ਿੰਮੇਵਾਰ ਹੋਵੇਗਾ। ਜੋ ਵੀ ਮੈਡੀਕਲ ਸਟੋਰ ਇਨ੍ਹਾਂ ਹੁਕਮਾਂ ਨੂੰ ਨਹੀਂ ਮੰਨੇਗਾ ਉਸ ਦੇ ਖਿਲਾਫ ਆਫਤ ਪ੍ਰਬੰਧਨ ਐਕਟ ਅਧੀਨ ਕਾਰਵਾਈ ਕੀਤੀ ਜਾਵੇਗੀ।
ਇਨ੍ਹਾਂ ਦਵਾਈਆਂ ਲਈ ਜਾਰੀ ਹੋਏ ਹੁਕਮ
- Ivermectin Tablets
- Doxycycline Tablets/capsule
- Methyl Prednisolone Tablets/Injection
- Dexamethasone Tablets/Injection
- Budosenide Inhalers/Respules
- Favipiravir Tablets
- Apixaban Tablets
- Enoxaparin Sodium/clexane